ਤਾਂ ਇਹ ਹੋਣ ਵਾਲੀ ਹੈ ‘ਬਿੱਗ ਬੌਸ 15’ ਦੀ ਥੀਮ, ਕੀ ਇਸ ਵਾਰ ਘਰ ’ਚ ਦਿਖੇਗਾ ਜੰਗਲ
Tuesday, Aug 31, 2021 - 06:11 PM (IST)
ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ਇਨ੍ਹੀਂ ਦਿਨੀਂ ਵੂਟ ’ਤੇ ਦਿਖਾਇਆ ਜਾ ਰਿਹਾ ਹੈ, ਜਿਸ ਨੂੰ ਕਰਨ ਜੌਹਰ ਹੋਸਟ ਕਰ ਰਹੇ ਹਨ। ਹੁਣ ਜਲਦ ਹੀ ‘ਬਿੱਗ ਬੌਸ’ ਟੀ. ਵੀ. ’ਤੇ ਪ੍ਰਸਾਰਿਤ ਹੋਣ ਵਾਲਾ ਹੈ, ਜਿਸ ਦੀ ਛੋਟੀ ਜਿਹੀ ਝਲਕ ਕਲਰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕਰ ਦਿੱਤੀ ਹੈ। ਜਿਥੇ ‘ਬਿੱਗ ਬੌਸ ਓ. ਟੀ. ਟੀ.’ ਨੂੰ ਕਰਨ ਜੌਹਰ ਹੋਸਟ ਕਰ ਰਹੇ ਹਨ, ਉਥੇ ਹੀ ‘ਬਿੱਗ ਬੌਸ 15’ ਟੀ. ਵੀ. ’ਤੇ ਪ੍ਰਸਾਰਿਤ ਹੋਵੇਗਾ ਤੇ ਇਸ ਨੂੰ ਸਲਮਾਨ ਖ਼ਾਨ ਹੀ ਹੋਸਟ ਕਰਨਗੇ।
ਪ੍ਰਸ਼ੰਸਕ ਬੇਸਬਰੀ ਨਾਲ ‘ਬਿੱਗ ਬੌਸ’ ਦੇ ਟੀ. ਵੀ. ’ਤੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਮੇਕਰਜ਼ ਨੇ ਅਜੇ ਤਕ ਇਸ ਦੇ ਸ਼ੁਰੂ ਹੋਣ ਦੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਹੈ ਪਰ ‘ਬਿੱਗ ਬੌਸ 15’ ਕਦੋਂ ਪ੍ਰੀਮੀਅਰ ਹੋਵੇਗਾ, ਇਸ ਦੀ ਤਾਜ਼ਾ ਜਾਣਕਾਰੀ ਸਾਹਮਣੇ ਆ ਗਈ ਹੈ।
ਖ਼ਬਰਾਂ ਮੁਤਾਬਕ ‘ਬਿੱਗ ਬੌਸ 15’ 3 ਅਕਤੂਬਰ, 2021 ਤੋਂ ਕਲਰਸ ਚੈਨਲ ’ਤੇ ਪ੍ਰਸਾਰਿਤ ਹੋਵੇਗਾ। ਸੋਮਵਾਰ ਤੋਂ ਸ਼ੁੱਕਰਵਾਰ ਨੂੰ ਇਹ ਰਾਤ 10.30 ਵਜੇ ਦਿਖਾਇਆ ਜਾਵੇਗਾ, ਉਥੇ ਹੀ ਵੀਕੈਂਡ ’ਤੇ ਸਲਮਾਨ ਖ਼ਾਨ ਦਰਸ਼ਕਾਂ ਨੂੰ ਰਾਤ 9 ਵਜੇ ਮਿਲਣਗੇ। ਹੁਣ ਗੱਲ ਕਰੀਏ ਕਿ ਓ. ਟੀ. ਟੀ. ’ਚ ਦਿਸ ਰਹੇ ਮੁਕਾਬਲੇਬਾਜ਼ਾਂ ਦਾ ਕੀ ਹੋਵੇਗਾ ਤਾਂ ਖ਼ਬਰਾਂ ਮੁਤਾਬਕ ‘ਬਿੱਗ ਬੌਸ ਓ. ਟੀ. ਟੀ. ਦੇ ਸਿਰਫ਼ 2 ਮੁਕਾਬਲੇਬਾਜ਼ ਹੀ ‘ਬਿੱਗ ਬੌਸ 15’ ’ਚ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹ 2 ਮੁਕਾਬਲੇਬਾਜ਼ ਕਿਹੜੇ ਹੋਣ ਵਾਲੇ ਹਨ।
‘ਬਿੱਗ ਬੌਸ’ ਦਾ ਹਰ ਦਰਸ਼ਕ ਜਾਣਦਾ ਹੈ ਕਿ ਹਰ ਸੀਜ਼ਨ ’ਚ ਸ਼ੋਅ ਦੀ ਥੀਮ ਅਲੱਗ ਹੁੰਦੀ ਹੈ। ਅਜੇ ਤਕ ਥੀਮ ਨੂੰ ਪੂਰੀ ਤਰ੍ਹਾਂ ਰਿਲੀਜ਼ ਤਾਂ ਨਹੀਂ ਕੀਤਾ ਗਿਆ ਹੈ ਪਰ ਹਾਲ ਹੀ ’ਚ ਕਲਰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਜੋ ਵੀਡੀਓ ਸਾਂਝੀ ਕੀਤੀ ਸੀ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਦੀ ‘ਥੀਮ’ ਜੰਗਲ ਹੈ। ਇਸ ਵਾਰ ਮੁਕਾਬਲੇਬਾਜ਼ਾਂ ਨੂੰ ਘਰ ’ਚ ਐਂਟਰ ਹੋਣ ਤੋਂ ਪਹਿਲਾਂ ‘ਜੰਗਲ’ ਦਾ ਪੜਾਅ ਪਾਰ ਕਰਨਾ ਪਵੇਗਾ। ‘ਬਿੱਗ ਬੌਸ 15’ ਦੇ ਨਵੇਂ ਪ੍ਰੋਮੋ ’ਚ ਦਿੱਗਜ ਫ਼ਿਲਮ ਅਦਾਕਾਰਾ ਰੇਖਾ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।