''ਬਿੱਗ ਬੌਸ'' ਕੋਰੋਨਾ ਪਾਜ਼ੇਟਿਵ, ਹੁਣ ਪਰਿਵਾਰ ਵਾਲਿਆਂ ''ਤੇ ਵੀ ਮੰਡਰਾਇਆ ਖ਼ਤਰਾ

Tuesday, Jan 11, 2022 - 11:47 AM (IST)

''ਬਿੱਗ ਬੌਸ'' ਕੋਰੋਨਾ ਪਾਜ਼ੇਟਿਵ, ਹੁਣ ਪਰਿਵਾਰ ਵਾਲਿਆਂ ''ਤੇ ਵੀ ਮੰਡਰਾਇਆ ਖ਼ਤਰਾ

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਨੇ ਪੂਰੇ ਦੇਸ਼ ਨੂੰ ਆਪਣੀ ਬੁੱਕਲ 'ਚ ਲੈ ਲਿਆ ਹੈ। ਆਏ ਦਿਨ ਵੱਡੀ ਗਿਣਤੀ 'ਚ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਉੱਥੇ ਹੀ ਬਹੁਤ ਵੱਡੀ ਗਿਣਤੀ 'ਚ ਫ਼ਿਲਮੀ ਤੇ ਟੀ. ਵੀ. ਅਦਾਕਾਰ ਵੀ ਇਸ ਤੋਂ ਅਛੂਤੇ ਨਹੀਂ ਰਹਿ ਸਕੇ। ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 15 ਦੇ ਸੈੱਟ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਉਹ ਇਹ ਹੈ ਕਿ 'ਬਿੱਗ ਬੌਸ' ਕੋਰੋਨਾ ਪਾਜ਼ੀਟਿਵ ਹੋ ਗਏ ਹਨ।

ਦਰਅਸਲ 'ਬਿੱਗ ਬੌਸ' ਦੇ ਸ਼ੋਅ ਦਾ ਇਹ ਰਹੱਸ ਹੈ, ਲੋਕਾਂ ਨੂੰ ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਆਖ਼ਰ 'ਬਿੱਗ ਬੌਸ' ਹੈ ਕੌਣ? ਸ਼ੋਅ 'ਚ ਸਿਰਫ਼ ਇਕ ਆਵਾਜ਼ ਆਉਂਦੀ ਹੈ, ਇਕ ਭਾਰੀ ਜਿਹੀ ਆਵਾਜ਼ ਹੈ, ਜਿਸ ਦੇ ਲੋਕ ਦੀਵਾਨੇ ਹਨ। ਤੇਜਸਵੀ ਪ੍ਰਕਾਸ਼ ਤਾਂ ਦੱਸ ਵੀ ਚੁੱਕੀ ਹੈ ਕਿ ਉਨ੍ਹਾਂ ਨੂੰ ਇਹ ਆਵਾਜ਼ ਪਸੰਦ ਹੈ। ਉਹ ਪਿਆਰ ਨਾਲ ਆਪਣੇ 'ਬਿੱਗ ਬੌਸ' ਨੂੰ 'ਬੇਬੀ' ਕਹਿੰਦੀ ਹੈ। 'ਬਿੱਗ ਬੌਸ' ਨੂੰ ਆਪਣੀ ਆਵਾਜ਼ ਦੇਣ ਵਾਲੇ ਅਤੁੱਲ ਕਪੂਰ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਸੈੱਟ 'ਤੇ ਅਤੁੱਲ ਦੇ ਸੰਪਰਕ 'ਚ ਆਏ ਸਾਰੇ ਕਰਿਊ ਮੈਂਬਰਾਂ ਦਾ ਕੋਰੋਨਾ ਟੈਸਟ ਕਰਵਾ ਦਿੱਤਾ ਗਿਆ ਹੈ। ਹੁਣ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 'ਬਿੱਗ ਬੌਸ' ਨੂੰ ਇਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ।

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਖ਼ਬਰ ਆਈ ਕਿ ਸ਼ੋਅ 'ਚ ਦੇਵੋਲੀਨਾ ਭੱਟਾਚਾਰਜੀ ਦੀ ਸਿਹਤ ਵਿਗੜ ਗਈ ਹੈ। ਉਸ 'ਚ ਕੋਰੋਨਾ ਲੱਛਣ ਦਿਖਾਈ ਦੇ ਰਹੇ ਸਨ, ਜਿਸ ਕਰਕੇ ਸਾਰੇ ਘਰ ਵਾਲਿਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਇਸ ਦੇ ਨਾਲ ਹੀ ਸ਼ੋਅ ਤੋਂ ਬਾਹਰ ਹੋ ਚੁੱਕੇ ਵਿਸ਼ਾਲ, ਜਿਸ ਦੀ ਐਂਟਰੀ ਵਾਇਲਡ ਕਾਰਡ ਦੇ ਤੌਰ 'ਤੇ ਹੋਣੀ ਸੀ ਉਸ ਨੂੰ ਵੀ ਟਾਲ ਦਿੱਤਾ ਗਿਆ ਹੈ। ਵਿਸ਼ਾਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦੱਸਿਆ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਹਨ।

PunjabKesari

ਵਿਸ਼ਾਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਲਿਖਿਆ ਹੈ, ''ਉਹ ਬਿਨਾਂ ਲੱਛਣਾਂ ਦੇ ਹੀ ਕੋਰੋਨਾ ਦੀ ਚਪੇਟ 'ਚ ਆ ਗਿਆ, ਹਾਲਾਂਕਿ ਮੈਂ ਪੂਰੀ ਤਰ੍ਹਾਂ ਨਾਲ ਠੀਕ ਹਾਂ। ਮੇਰਾ ਕੋਵਿਡ-19 ਦਾ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਸਭ ਤੋਂ ਦੂਰ ਹਾਂ ਤੇ ਪੂਰੀ ਤਰ੍ਹਾਂ ਨਾਲ ਠੀਕ ਮਹਿਸੂਸ ਕਰ ਰਿਹਾ ਹਾਂ। ਮੈਂ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਤੇ ਆਪਣੇ ਡਾਕਟਰ ਦੁਆਰਾ ਦੱਸੇ ਸਿਹਤ ਪ੍ਰੋਟੋਕਾਲ ਦੀ ਪਾਲਣਾ ਕਰ ਰਿਹਾ ਹਾਂ। ਜੇ ਕੋਈ ਮੇਰੇ ਸੰਪਰਕ 'ਚ ਸੀ ਤਾਂ ਉਸ ਨੂੰ ਬੇਨਤੀ ਹੈ ਕਿ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲਵੇ।''

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News