ਦੇਵੋਲੀਨਾ ਨੇ 15 ਘੰਟੇ ਦੇ ਟਾਸਕ ਤੋਂ ਬਾਅਦ ਪੈਂਟ 'ਚ ਕੀਤੀ ਟਾਇਲਟ, ਸਹਿਜਪਾਲ ਨੂੰ ਕਿਹਾ-'ਮੇਰੇ 'ਤੇ ਪਾਣੀ ਸੁੱਟੋ'

Wednesday, Jan 05, 2022 - 03:19 PM (IST)

ਦੇਵੋਲੀਨਾ ਨੇ 15 ਘੰਟੇ ਦੇ ਟਾਸਕ ਤੋਂ ਬਾਅਦ ਪੈਂਟ 'ਚ ਕੀਤੀ ਟਾਇਲਟ, ਸਹਿਜਪਾਲ ਨੂੰ ਕਿਹਾ-'ਮੇਰੇ 'ਤੇ ਪਾਣੀ ਸੁੱਟੋ'

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦੇ ਮਸ਼ਹੂਰ ਸ਼ੋਅ 'ਬਿੱਗ ਬੌਸ 15' 'ਚ ਸਾਰੇ ਮੈਂਬਰਾਂ 'ਚ ਸਖ਼ਤ ਮੁਕਾਬਲਾ ਚਲ ਰਿਹਾ ਹੈ। ਹਰ ਕੋਈ ਇਕ-ਦੂਜੇ ਨੂੰ ਹਰਾ ਕੇ ਸ਼ੋਅ ਦੇ ਫਿਨਾਲੇ 'ਚ ਆਪਣੀ ਜਗ੍ਹਾ ਬਣਾਉਣਾ ਚਾਹੁੰਦਾ ਹੈ। ਅਜਿਹੇ 'ਚ ਹਰ ਕੋਈ ਦਿੱਤੇ ਟਾਸਕ ਨੂੰ ਪੂਰਾ ਕਰਨ ਲਈ ਆਪਣੀ ਜਾਨ ਲਗਾ ਰਿਹਾ ਹੈ। ਅਜਿਹਾ ਹੀ ਕੁਝ ਹਾਲ 'ਚ ਹੀ 'ਬਿੱਗ-ਬੌਸ 15' ਦੇ ਘਰ 'ਚ ਹੋਏ ਇਕ ਟਾਸਕ 'ਚ ਦੇਖਣ ਨੂੰ ਮਿਲਿਆ ਹੈ। ਇਸ ਟਾਸਕ 'ਚ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਤੇ ਰਸ਼ਮੀ ਦੇਸਾਈ 'ਚ ਸਖ਼ਤ ਟੱਕਰ ਦੇਖਣ ਨੂੰ ਮਿਲੀ। ਇੰਨ੍ਹਾਂ ਹੀ ਨਹੀਂ ਟਾਸਕ 'ਚ ਆਪਣੀ ਸ਼ਾਨਦਾਰ ਪਰਫਾਰਮੈਂਸ ਦੇਣ ਦੀ ਵਜ੍ਹਾ ਨਾਲ ਦੇਵੋਲੀਨਾ ਭੱਟਾਚਾਰਜੀ ਆਪਣੀ ਪੈਂਟ 'ਚ ਟਾਇਲਟ ਤਕ ਕਰ ਚੁੱਕੀ ਹੈ। ਦਰਅਸਲ ਹਾਲ 'ਚ ਹੀ ਦੇਵੋਲੀਨਾ ਤੇ ਰਸ਼ਮੀ 'ਚ ਟਿਕਟ-ਟੂ-ਫਿਨਾਲੇ ਲਈ ਟਾਸਕ ਹੋਇਆ। ਇਸ ਟਾਸਕ 'ਚ ਦੋਵਾਂ ਨੇ ਇਕ-ਦੂਜੇ ਨੂੰ ਕੜੀ ਟੱਕਰ ਦਿੱਤੀ।

 
 
 
 
 
 
 
 
 
 
 
 
 
 
 

A post shared by ColorsTV (@colorstv)

ਟਾਸਕ 'ਚ ਦੋਵੇਂ ਇਕ ਪੂਲ 'ਤੇ ਖੜ੍ਹੀਆਂ ਹੁੰਦੀਆਂ ਹਨ। ਇਨ੍ਹਾਂ ਦੋਵਾਂ 'ਚੋਂ ਜੋ ਵੀ ਸਭ ਤੋਂ ਪਹਿਲਾਂ ਹੇਠਾਂ ਉੱਤਰੇਗਾ ਉਹ ਟਿਕਟ-ਟੂ-ਫਿਨਾਲੇ ਟਾਸਕ ਜਿੱਤ ਜਾਵੇਗਾ। 'ਬਿੱਗ ਬੌਗ 15' ਦੇ ਘਰ 'ਚ ਮੌਜੂਦ ਬਾਕੀ ਦੇ ਮੈਂਬਰ ਦੋਵਾਂ ਨੂੰ ਪੋਲ ਤੋਂ ਹੇਠਾਂ ਉਤਾਰਨ ਲਈ ਪਾਊਂਡਰ, ਤੇਲ, ਪਾਣੀ, ਮਸਾਲੇ ਆਦਿ ਦੀ ਵਰਤੋਂ ਕਰਦੇ ਹਨ। ਉਮਰ ਰਿਆਜ਼ ਜਿੱਥੇ ਰਸ਼ਮੀ ਦੇਸਾਈ ਦਾ ਪੱਖ ਲੈਂਦਾ ਹੈ, ਉੱਥੇ ਹੀ ਪ੍ਰਤੀਕ ਸਹਿਜਪਾਲ ਦੇਵੋਲੀਨਾ ਦਾ ਸਾਥ ਦਿੰਦਾ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਉਮਰ ਰਿਆਜ਼ ਤੇ ਪ੍ਰਤੀਕ ਸਹਿਜਪਾਲ ਦੋਵਾਂ 'ਤੇ ਪਾਣੀ ਵੀ ਸੁੱਟਦੇ ਰਹਿੰਦੇ ਹਨ ਪਰ ਦੇਵੋਲੀਨਾ ਤੇ ਰਸ਼ਮੀ ਹਿੰਮਤ ਨਹੀਂ ਹਾਰਦੀਆਂ। ਉਹ ਦੋਵੇਂ 15 ਘੰਟੇ ਪੋਲ 'ਤੇ ਖੜ੍ਹੀਆਂ ਰਹਿੰਦੀਆਂ ਹਨ। ਇਸ ਟਾਸਕ ਦੌਰਾਨ ਦੇਨੋਲੀਨਾ ਰਾਤ ਭਰ ਆਪਣੇ ਟਾਇਲਟ ਨੂੰ ਰੋਕ ਕੇ ਰੱਖਦੀ ਹੈ ਪਰ ਸਵੇਰ ਹੁੰਦੇ-ਹੁੰਦੇ ਉਹ ਆਪਣੇ-ਆਪ 'ਤੇ ਕੰਟਰੋਲ ਨਹੀਂ ਕਰ ਪਾਉਂਦੀ। ਇਸ ਤੋਂ ਬਾਅਦ ਉਹ ਪ੍ਰਤੀਕ ਸਹਿਜਪਾਲ ਨੂੰ ਆਪਣੇ 'ਤੇ ਪਾਣੀ ਪਾਉਣ ਨੂੰ ਕਹਿੰਦੀ ਹੈ ਤਾਂ ਕਿ ਉਹ ਆਪਣੀ ਪੈਂਟ 'ਚ ਹੀ ਟਾਇਲਟ ਕਰ ਸਕੇ। ਦੇਵੋਲੀਨਾ ਦੀ ਇਸ ਗੱਲ ਨੂੰ ਮੰਨਦੇ ਹੋਏ ਉਹ ਉਂਝ ਹੀ ਕਰਦਾ ਹੈ ਤੇ ਦੇਵੋਲੀਨਾ ਪੈਂਟ 'ਚ ਹੀ ਟਾਇਲਟ ਕਰ ਲੈਂਦੀ ਹੈ। ਇਸ ਤਰ੍ਹਾਂ ਦੀ ਸ਼ਾਨਦਾਰ ਪ੍ਰਫੋਰਮੈਂਨਸ ਦੀ 'ਬਿੱਗ ਬੌਸ' ਦੇ ਸਾਰੇ ਮੈਂਬਰ, 'ਬਿੱਗ ਬੌਸ' ਆਪ ਵੀ ਦੋਵਾਂ ਦੀ ਤਾਰੀਫ਼ ਕਰਦੇ ਹਨ। 'ਬਿੱਗ ਬੌਸ 15' ਦੇ ਘਰ 'ਚ ਦੇਵੋਲੀਨਾ ਭੱਟਾਚਾਰਜੀ ਤੇ ਰਸ਼ਮੀ ਦੇਸਾਈ ਨੇ ਵਾਈਲਡ ਕਾਰਡ ਕੰਟੈਂਟਸ ਦੇ ਤੌਰ 'ਤੇ ਐਂਟਰੀ ਕੀਤੀ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News