ਆਪੇ ਤੋਂ ਬਾਹਰ ਹੋਈ ਅਫਸਾਨਾ, ਸਾਥੀਆਂ ਦੇ ਮਾਰੀਆਂ ਲੱਤਾਂ ਤੇ ਚੱਪਲਾਂ (ਵੀਡੀਓ)

10/16/2021 1:07:41 PM

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' 'ਚ ਅੱਜ ਪੰਜਾਬੀ ਗਾਇਕ ਅਫਸਾਨਾ ਖ਼ਾਨ ਅਤੇ ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਵਿਚਕਾਰ ਭਾਰੀ ਹੰਗਾਮਾ ਹੋਣ ਜਾ ਰਿਹਾ ਹੈ। ਇਹ ਹੰਗਾਮਾ ਕਰਨਾ ਕਿੰਨਾ ਖ਼ਤਰਨਾਕ ਹੋਵੇਗਾ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਹਾਲਾਂਕਿ, ਇਸ ਹੰਗਾਮੇ ਅਤੇ ਝਗੜਿਆਂ ਦੀ ਇਕ ਛੋਟੀ ਜਿਹੀ ਝਲਕ ਨਿਰਮਾਤਾਵਾਂ ਨੇ ਕਲਰਸ ਟੀ. ਵੀ. ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਵਾਰ-ਵਾਰ ਵੇਖਿਆ ਜਾ ਰਿਹਾ ਹੈ। ਝਗੜੇ ਦੀ ਇਹ ਕਲਿੱਪ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਅਫਸਾਨਾ ਨੇ ਮਾਰੀ ਲੱਤ
'ਬਿੱਗ ਬੌਸ 15' ਦੇ ਨਵੇਂ ਪ੍ਰੋਮੋ ਵੀਡੀਓ 'ਚ ਅਸੀਂ ਵੇਖ ਸਕਦੇ ਹਾਂ ਕਿ ਅਫਸਾਨਾ 'ਜੰਗਲ ਮੇ ਦੰਗਲ' ਟਾਸਕ ਦੌਰਾਨ ਘਬਰਾਉਂਦੀ ਹੋਈ ਦਿਖਾਈ ਦੇ ਰਹੀ ਹੈ। ਉਹ ਅਕਾਸਾ ਸਿੰਘ ਨੂੰ ਹੇਠਾਂ ਖਿੱਚਦੀ ਅਤੇ ਉਸ ਨੂੰ ਲੱਤ ਮਾਰਦੀ ਹੈ। ਅਫਸਾਨਾ ਨੂੰ ਦੇਖ ਕੇ ਨਿਸ਼ਾਂਤ ਭੱਟ ਕਹਿੰਦਾ ਹੈ ਕਿ ''ਇਹ ਲੱਤ ਕਿਉਂ ਮਾਰ ਰਹੀ ਹੈ।'' ਇਸ 'ਤੇ ਅਫਸਾਨਾ ਕਹਿੰਦੀ ਹੈ, ''ਮੈਨੂੰ ਦੋ ਲੱਤਾਂ ਇੰਝ ਲੱਗੀਆਂ ਤਾਂ ਮੈਂ ਲੱਤ ਮਾਰੀ।''

 
 
 
 
 
 
 
 
 
 
 
 
 
 
 

A post shared by ColorsTV (@colorstv)

ਸ਼ਮਿਤਾ ਨੇ ਅਫਸਾਨਾ ਨੂੰ ਕਿਹਾ, 'ਘਟੀਆ ਰਤ'
ਅਫਸਾਨਾ ਦੀਆਂ ਗੱਲਾਂ ਸੁਣਨ ਤੋਂ ਬਾਅਦ ਟਾਸਕ ਸੰਚਾਲਿਤ ਕਰ ਰਹੀ ਸ਼ਮਿਤਾ ਸ਼ੈੱਟੀ ਕਹਿੰਦੀ ਹੈ ਕਿ ''ਤੂੰ ਸਭ ਤੋਂ ਵੱਡੀ ਝੂਠੀ ਐ।'' ਇਸ 'ਤੇ ਅਫਸਾਨਾ ਦੁਬਾਰਾ ਕਹਿੰਦਾ ਹੈ, ''ਤੂੰ ਕੌਣ ਹੈ?'' ਫਿਰ ਸ਼ਮਿਤਾ ਕਹਿੰਦੀ ਏਥੇ ਆ ਨਾ। ਇਸ 'ਤੇ ਅਫਸਾਨਾ ਆਪਣੀ ਚੱਪਲ ਸ਼ਮਿਤਾ ਵੱਲ ਸੁੱਟਦੀ ਹੋਈ ਆਖਦੀ ਹੈ 'ਜੁੱਤੀ ਆਉਂਦੀ ਮੇਰੀ।'' ਅਫਸਾਨਾ ਦੀਆਂ ਹਰਕਤਾਂ ਨੂੰ ਵੇਖਦੇ ਹੋਏ ਸ਼ਮਿਤਾ ਨੇ ਉਸ ਨੂੰ ਘਟੀਆ ਔਰਤ ਕਹਿੰਦੀ ਹੈ, ਜਿਸ ਤੋਂ ਬਾਅਦ ਅਫਸਾਨਾ ਨੇ 'ਬਿੱਗ ਬੌਸ' ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਆਪਣੇ ਆਪ ਨੂੰ ਮਾਰਨਾ ਸ਼ੁਰੂ ਕਰ ਦਿੰਦੀ ਹੈ। ਇਸੇ ਦੌਰਾਨ ਕਰਨ ਕੁੰਦਰਾ ਨੇ ਅਫਸਾਨਾ ਨੂੰ ਚੀਕ ਕੇ ਬੋਲਦਾ ਹੈ ਕਿ ''ਅਫਸਾਨਾ ਚੁੱਪ ਕਰ ਜਾ।'' ਅੱਗੋ ਅਫਸਾਨਾ ਕਹਿੰਦੀ ਹੈ, ''ਮੈਂ ਨਹੀਂ ਹੋ ਸਕਦੀ।'' ਇਸ ਤੋਂ ਬਾਅਦ ਦੋਵੇਂ ਮੁਕਾਬਲੇਬਾਜ਼ ਆਪਣੇ ਆਪੇ ਤੋਂ ਬਾਹਰ ਹੋ ਜਾਂਦੀਆਂ ਹਨ ਅਤੇ ਘਰ 'ਚ ਹਾਈਵੋਲਟੇਜ ਡਰਾਮਾ ਕਰਦੀਆਂ ਹਨ।

 
 
 
 
 
 
 
 
 
 
 
 
 
 
 

A post shared by ColorsTV (@colorstv)


ਹੁਣ ਅੱਜ ਇਹ ਦੇਖਣਾ ਹੋਵੇਗਾ ਕਿ ਅਫਸਾਨਾ-ਸ਼ਮਿਤਾ ਸ਼ੈੱਟੀ ਵਿਚਕਾਰ ਦੀ ਇਹ ਜ਼ੁਬਾਨੀ ਜੰਗ ਕਿਸ ਹੱਦ ਤੱਕ ਜਾਂਦੀ ਹੈ ਅਤੇ ਸਲਮਾਨ ਖ਼ਾਨ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ।


sunita

Content Editor

Related News