Bigg Boss 15 : ਘਰ ''ਚ ਹਾਈ ਵੋਲਟੇਜ਼ ਡਰਾਮਾ, ਅਫਸਾਨਾ ਖ਼ਾਨ ਨੇ ਤੇਜਸਵੀ ਨੂੰ ਕਿਹਾ ਨੌਕਰਾਣੀ

10/15/2021 1:48:45 PM

ਮੁੰਬਈ- 'ਬਿਗ ਬੌਸ 15' ਵਿਚ ਲੋਕ ਸਭ ਤੋਂ ਜ਼ਿਆਦਾ ਤੇਜਸਵੀ ਪ੍ਰਕਾਸ਼ ਨੂੰ ਹੀ ਪਸੰਦ ਕਰ ਰਹੇ ਹਨ। ਉਨ੍ਹਾਂ ਦਾ ਮਸਤੀ ਭਰਿਆ ਅੰਦਾਜ਼ ਲੋਕਾਂ ਨੂੰ ਪਸੰਦ ਆ ਰਿਹਾ ਹੈ। ਉਨ੍ਹਾਂ ਨੂੰ 'ਬਿੱਗ ਬੌਸ 15' ਦਾ ਸਭ ਤੋਂ ਦਮਦਾਰ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ। ਉਹ ਹਮੇਸ਼ਾ ਹੱਸਦੀ ਅਤੇ ਮਜ਼ਾਕ ਕਰਦੀ ਨਜ਼ਰ ਆਉਂਦੀ ਹੈ। ਲੋਕਾਂ ਨੂੰ ਹੁਣ ਤੱਕ ਉਹ ਕਾਫੀ ਇੰਟਰਟੇਨ ਲੱਗ ਰਹੀ ਹੈ। ਇੱਥੇ ਤੱਕ ਕਿ ਵੀਕੈਂਡ ਦੇ ਵਾਰ ਵਿਚ ਸਲਮਾਨ ਖ਼ਾਨ ਨੇ ਵੀ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। ਹਾਲ ਹੀ ਵਿਚ ਟੈਲੀਕਾਸਟ ਹੋਏ ਐਪੀਸੋਡ ਵਿਚ ਤੇਜਸਵੀ ਅਫਸਾਨਾ ਖ਼ਾਨ ਦੇ ਵਿਚ ਜ਼ੋਰਦਾਰ ਝੜਪ ਦੇਖਣ ਨੂੰ ਮਿਲੀ ਹੈ।


ਦਰਅਸਲ, ਤੇਜਸਵੀ ਪ੍ਰਕਾਸ਼ ਅਤੇ ਅਫਸਾਨਾ ਖਾਨ ਵਿਚਕਾਰ ਕਾਫੀ ਲੜਾਈ ਹੋਈ ਸੀ। ਝਗੜੇ ਦੌਰਾਨ ਅਫਸਾਨਾ ਖਾਨ ਨੇ ਤੇਜਸਵੀ ਪ੍ਰਕਾਸ਼ ਨੂੰ ਘਰ ਦੀ 'ਨੌਕਰਾਣੀ' ਵੀ ਕਿਹਾ ਹੈ। ਤੇਜਸਵੀ ਪ੍ਰਕਾਸ਼ ਘਰ ਦੀ ਰਸੋਈ ਡਿਊਟੀ ਵਿਚ ਹੈ ਅਤੇ ਘਰ ਵਿਚ ਖਾਣਾ ਪਕਾ ਰਹੀ ਹੈ। ਅਫਸਾਨਾ ਖਾਨ ਦੀ ਇਸ ਟਿੱਪਣੀ ਤੋਂ ਬਾਅਦ ਤੇਜਸਵੀ ਪ੍ਰਕਾਸ਼ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਗੁੱਸੇ ਵਿਚ ਹਨ। ਉਨ੍ਹਾਂ ਨੇ ਤੇਜਸ਼ਵੀ ਪ੍ਰਕਾਸ਼ ਲਈ ਅਫਸਾਨਾ ਖਾਨ ਦੀ ਇਸ ਟਿੱਪਣੀ ਨੂੰ ਬਿਲਕੁਲ ਵੀ ਪਸੰਦ ਨਹੀਂ ਕੀਤਾ ਹੈ। ਸੋਸ਼ਲ ਮੀਡੀਆ 'ਤੇ ਮੁਕਾਬਲੇਬਾਜ਼ ਅਫਸਾਨਾ ਖਾਨ 'ਤੇ ਬਹੁਤ ਗੁੱਸਾ ਕੱਢ ਰਹੇ ਹਨ। ਪ੍ਰਸ਼ੰਸਕ ਅਫਸਾਨਾ ਖਾਨ ਨੂੰ ਤੇਜਸਵੀ ਪ੍ਰਕਾਸ਼ ਨਾਲ ਆਦਰ-ਮਾਣ ਨਾਲ ਗੱਲ ਕਰਨ ਲਈ ਕਹਿ ਰਹੇ ਹਨ, ਕਿਉਂਕਿ ਉਹ ਇਕੱਲੀ ਹੀ ਹੈ ਜੋ ਬਿੱਗ ਬੌਸ ਦੇ ਘਰ ਵਿਚ ਖੁਸ਼ੀ ਨਾਲ ਖਾਣਾ ਬਣਾ ਰਹੀ ਹੈ ਅਤੇ ਸਾਰਿਆਂ ਦੀ ਦੇਖਭਾਲ ਕਰ ਰਹੀ ਹੈ। ਇਸ ਲਈ, ਕਰਨ ਕੁੰਦਰਾ, ਜੈ ਭਾਨੁਸ਼ਾਲੀ ਵਰਗੇ ਮੁਕਾਬਲੇਬਾਜ਼ਾਂ ਦੁਆਰਾ ਉਸ ਦੀ ਪ੍ਰਸ਼ੰਸਾ ਵੀ ਕੀਤੀ।


Aarti dhillon

Content Editor

Related News