ਗ੍ਰੈਂਡ ਫਿਨਾਲੇ ਤੋਂ ਪਹਿਲਾਂ ਹੋਈ ''ਬਿੱਗ ਬੌਸ 15'' ਦੇ ਜੇਤੂ ਦੀ ਭਵਿੱਖਵਾਣੀ, ਇਹ ਮੁਕਾਬਲੇਬਾਜ਼ ਬਣੇਗਾ ਪਹਿਲਾਂ ਰਨਰਅੱਪ

01/27/2022 11:35:06 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦਾ ਗ੍ਰੈਂਡ ਫਿਨਾਲੇ 30 ਜਨਵਰੀ ਨੂੰ ਹੋਣ ਜਾ ਰਿਹਾ ਹੈ। ਅਜਿਹੇ 'ਚ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਇਸ ਵਾਰ 'ਬਿੱਗ ਬੌਸ 15' ਦਾ ਵਿਜੇਤਾ ਕੌਣ ਬਣੇਗਾ? ਜੇਤੂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਭਵਿੱਖਵਾਣੀਆਂ ਸਾਹਮਣੇ ਆ ਰਹੀਆਂ ਹਨ।

ਇਹ ਪ੍ਰਤੀਯੋਗੀ ਬਣ ਸਕਦੈ ਜੇਤੂ
'ਬਿੱਗ ਬੌਸ 15' ਦੇ ਅੰਦਰ ਦੀਆਂ ਖ਼ਬਰਾਂ ਦੇਣ ਵਾਲੀ ਵੈੱਬਸਾਈਟ 'ਦਿ ਖ਼ਬਰੀ' ਮੁਤਾਬਕ, ਇਸ ਵਾਰ 'ਬਿੱਗ ਬੌਸ' ਦੀ ਜੇਤੂ ਇਕ ਕੁੜੀ ਹੋਵੇਗੀ। ਹਾਲਾਂਕਿ ਖ਼ਬਰੀ ਨੇ ਹੁਣ ਤਕ ਜੋ ਵੀ ਖ਼ਬਰਾਂ ਦਿੱਤੀਆਂ ਹਨ, ਉਹ ਸਹੀ ਸਾਬਤ ਹੋਈਆਂ ਹਨ ਪਰ ਜਿੱਤ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿਉਂਕਿ ਵੋਟਿੰਗ ਲਾਈਨਾਂ ਹਾਲੇ ਵੀ ਖੁੱਲ੍ਹੀਆਂ ਹਨ। ਲੋਕ ਕਿਸੇ ਵੀ ਸਮੇਂ ਆਪਣਾ ਮਨ ਬਦਲ ਸਕਦੇ ਹਨ। 
ਦੱਸ ਦੇਈਏ ਕਿ ਇਸ ਵਾਰ ਤੇਜਸਵੀ ਪ੍ਰਕਾਸ਼ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਸਕਦੀ ਹੈ ਪਰ ਹਾਲ ਹੀ 'ਚ ਤੇਜਸਵੀ ਨੇ ਸ਼ਮਿਤਾ ਸ਼ੈੱਟੀ ਨੂੰ ਆਂਟੀ ਕਹਿ ਕੇ ਬੁਲਾਇਆ ਸੀ, ਜਿਸ 'ਤੇ ਲੋਕ ਭੜਕ ਉੱਠੇ ਸਨ। ਤੇਜਸਵੀ ਦੀ ਇਹ ਹਰਕਤ ਉਸ ਦਾ ਖੇਲ ਖ਼ਰਾਬ ਕਰ ਸਕਦੀ ਹੈ।

ਫਸਟ ਰਨਰ ਅੱਪ ਹੋਵੇਗਾ ਪ੍ਰਤੀਕ ਸਹਿਜਪਾਲ
ਪ੍ਰਤੀਕ ਸਹਿਜਪਾਲ ਇਸ ਸਾਲ 'ਬਿੱਗ ਬੌਸ 15' ਦੇ ਪਹਿਲਾਂ ਰਨਰ ਅੱਪ ਬਣ ਸਕਦਾ ਹਨ। ਬਹੁਤ ਸਾਰੇ ਲੋਕ 'ਦਿ ਖ਼ਬਰੀ' ਦੀ ਇਸ ਭਵਿੱਖਬਾਣੀ ਤੋਂ ਖ਼ੁਸ਼ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕਰਨ ਕੁੰਦਰਾ ਇੰਨਾ ਪਿੱਛੇ ਨਹੀਂ ਰਹਿਣਾ ਚਾਹੀਦਾ ਕਿ ਪ੍ਰਤੀਕ ਉਸ ਨੂੰ ਪਛਾੜ ਦੇਣ। ਸੋਸ਼ਲ ਮੀਡੀਆ 'ਤੇ ਇਕ ਵੱਡਾ ਵਰਗ ਹੈ, ਜੋ ਪ੍ਰਤੀਕ ਨੂੰ ਵਿਜੇਤਾ ਦੇ ਰੂਪ 'ਚ ਦੇਖ ਰਿਹਾ ਹੈ।

PunjabKesari

ਨੰਬਰ ਤਿੰਨ 'ਤੇ ਹੈ ਇਹ ਮੁਕਾਬਲੇਬਾਜ਼
'ਬਿੱਗ ਬੌਸ 15' ਨੂੰ ਲੈ ਕੇ ਕੀਤੀ ਗਈ ਭਵਿੱਖਬਾਣੀ 'ਚ ਕਰਨ ਕੁੰਦਰਾ ਨੂੰ ਦੂਜਾ ਰਨਰ ਅੱਪ ਦੱਸਿਆ ਗਿਆ ਹੈ। ਹੁਣ ਇਹ ਤਾਂ ਫਿਨਾਲੇ ਵਾਲੇ ਦਿਨ ਹੀ ਪਤਾ ਲੱਗੇਗਾ ਕਿ ਜਨਤਾ ਦੇ ਮਨ 'ਚ ਕੀ ਚੱਲ ਰਿਹਾ ਹੈ। ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਹਾਲ ਹੀ 'ਚ ਸਿਤਾਰਿਆਂ ਨੇ ਵੀ ਕਰਨ ਕੁੰਦਰਾ 'ਤੇ ਕੋਈ ਸਟੈਂਡ ਨਾ ਲੈਣ ਦਾ ਦੋਸ਼ ਲਗਾਇਆ ਸੀ।

ਇਸ ਵਾਰ ਵੀ ਸ਼ਮਿਤਾ ਸ਼ੈੱਟੀ ਦੇ ਹੱਥ ਰਹਿਣਗੇ ਖਾਲੀ
ਸ਼ਮਿਤਾ ਤੀਜੀ ਵਾਰ 'ਬਿੱਗ ਬੌਸ' 'ਚ ਨਜ਼ਰ ਆ ਰਹੀ ਹੈ ਪਰ ਇਸ ਭਵਿੱਖਬਾਣੀ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਵੀ ਉਹ ਟਰਾਫ਼ੀ ਆਪਣੇ ਘਰ ਨਹੀਂ ਲੈ ਜਾ ਸਕੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ।
 


sunita

Content Editor

Related News