ਰਿਆ ਚੱਕਰਵਰਤੀ ਨੂੰ ''ਬਿੱਗ ਬੌਸ 15'' ''ਚ ਲਿਆਉਣ ਲਈ ਮੇਕਰਜ਼ ਦੇ ਰਹੇ ਇੰਨੀ ਮੋਟੀ ਰਕਮ?

09/29/2021 5:49:33 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੂੰ ਲੈ ਕੇ ਇੰਨੀ ਦਿਨੀਂ ਕਈ ਤਰ੍ਹਾਂ ਦੀਆਂ ਦੀਆਂ ਅਫਵਾਹਾਂ ਉੱਡ ਰਹੀਆਂ ਹਨ। ਬੀਤੇ ਕੁਝ ਸਮੇਂ ਤੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਹਨ ਕਿ ਉਹ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 15' 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਹਾਲੇ ਤਕ ਰਿਆ ਚੱਕਰਵਰਤੀ ਵੱਲੋਂ ਇਸ ਅਫਵਾਹ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈ। ਹੁਣ 'ਬਿੱਗ ਬੌਸ 15' 'ਚ ਰਿਆ ਚੱਕਰਵਰਤੀ ਦੀ ਫੀਸ ਨੂੰ ਲੈ ਕੇ ਵੀ ਅਫਵਾਹਾਂ ਉੱਡ ਰਹੀਆਂ ਹਨ।

PunjabKesari
ਹੁਣ ਇਸ ਤਰ੍ਹਾਂ ਦੀਆਂ ਅਫਵਾਹਾਂ ਹਨ ਕਿ 'ਬਿੱਗ ਬੌਸ 15' ਦੇ ਮੇਕਰਜ਼ ਰਿਆ ਚੱਕਰਵਰਤੀ ਨੂੰ ਸ਼ੋਅ 'ਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਜਿਸ ਦੇ ਚੱਲਦਿਆਂ ਮੇਕਰਜ਼ ਨੇ ਅਦਾਕਾਰਾ ਨੂੰ ਮੋਟੀ ਫੀਸ ਵੀ ਆਫਰ ਕੀਤੀ ਹੈ। ਅੰਗਰੇਜ਼ੀ ਵੈੱਬਸਾਈਟ ਇੰਡੀਆ ਟੂਡੇ ਦੀ ਖ਼ਬਰ ਮੁਤਾਬਕ 'ਬਿੱਗ ਬੌਸ 15' ਦੇ ਮੇਕਰਜ਼ ਨੇ ਰਿਆ ਚੱਕਰਵਰਤੀ ਨੂੰ ਹਰ ਦਿਨ ਲਈ 5 ਲੱਖ ਰੁਪਏ ਫੀਸ ਦੇਣ ਦਾ ਆਫਰ ਕੀਤਾ ਹੈ। ਇਸ ਹਿਸਾਬ ਨਾਲ ਮੇਕਰਜ਼ ਨੇ ਉਨ੍ਹਾਂ ਨੂੰ ਹਫ਼ਤੇ ਦੇ 35 ਲੱਖ ਰੁਪਏ ਫੀਸ ਆਫਰ ਕੀਤੀ ਹੈ।

PunjabKesari

ਹਾਲਾਂਕਿ ਇਸ ਫੀਸ ਨੂੰ ਲੈ ਕੇ ਨਾ ਤਾਂ 'ਬਿੱਗ ਬੌਸ 15' ਦੇ ਮੇਕਰਜ਼ ਤੇ ਨਾ ਹੀ ਰਿਆ ਚੱਕਰਵਰਤੀ ਵੱਲੋਂ ਕੋਈ ਅਧਿਕਾਰਤ ਬਿਆਨ ਆਇਆ ਹੈ। ਜ਼ਿਕਰਯੋਗ ਹੈ ਕਿ 'ਬਿੱਗ ਬੌਸ 15' 'ਚ ਸ਼ਾਮਲ ਹੋਣ ਸਬੰਧੀ ਰਿਆ ਚੱਕਰਵਰਤੀ ਦੇ ਨਾਂ ਦੀ ਤੇਜ਼ੀ ਨਾਲ ਚਰਚਾ ਹੋ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ 2020 ਨੂੰ ਉਨ੍ਹਾਂ ਦੇ ਘਰ 'ਚ ਮਿਲੀ ਸੀ। ਉਸ ਸਮੇਂ ਤਕ ਰਿਆ ਚੱਕਰਵਰਤੀ ਉਨ੍ਹਾਂ ਦੀ ਪ੍ਰੇਮਿਕਾ ਸੀ। ਮਰਹੂਮ ਅਦਾਕਾਰ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਦੇ ਪਿਤਾ ਨੇ ਰਿਆ ਚੱਕਰਵਰਤੀ 'ਤੇ ਆਪਣੇ ਬੇਟੇ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ ਲਾਇਆ ਸੀ।

PunjabKesari


sunita

Content Editor

Related News