ਪਤਨੀ ਰੂਬੀਨਾ ਦੇ ਹੱਥ ’ਚ ਟਰਾਫ਼ੀ ਦੇਖ ਖ਼ੁਸ਼ ਹੋਏ ਅਭਿਨਵ ਸ਼ੁਕਲਾ, ਘਰ ਪੁੱਜਣ ’ਤੇ ਇੰਝ ਹੋਇਆ ਸਵਾਗਤ
Tuesday, Feb 23, 2021 - 01:33 PM (IST)
ਮੁੰਬਈ : ‘ਬਿੱਗ ਬੌਸ 14’ ਦੀ ਜੇਤੂ ਰੂਬੀਨਾ ਦਿਲੈਕ ਦਾ ਘਰ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਅਤੇ ਪਰਿਵਾਰ ਵਾਲਿਆਂ ਨੇ ਪੂਰੇ ਘਰ ਨੂੰ ਲਾਈਟਾਂ ਨਾਲ ਜਗਮਗ ਕਰ ਦਿੱਤਾ। ਰੂਬੀਨਾ ਦੇ ਘਰ ਦੇ ਅੰਦਰ ਦੀ ਵੀਡੀਓ ਅਤੇ ਕੁੱਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਰੂਬੀਨਾ ਦਿਲੈਕ ਜੇਤੂ ਦੀ ਟਰਾਫੀ ਅਤੇ 36 ਲੱਖ ਰੁਪਏ ਦੀ ਪ੍ਰਾਈਜ਼ ਮਨੀ ਲੈ ਕੇ ਘਰ ਪੁੱਜੀ, ਜਿੱਥੇ ਸਵਾਗਤ ਲਈ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਨੇ ਕੋਈ ਕਸਰ ਨਹੀਂ ਛੱਡੀ।
ਸਾਹਮਣੇ ਆਈਆਂ ਤਸਵੀਰਾਂ ਵਿਚ ਰੂਬੀਨਾ ਆਪਣੇ ਹੱਥਾਂ ਵਿਚ ਬਿੱਗ ਬੌਸ 14 ਦੀ ਟਰਾਫ਼ੀ ਲੈ ਕੇ ਖੜ੍ਹੀ ਨਜ਼ਰ ਆ ਰਹੀ ਹੈ। ਉਥੇ ਹੀ ਬੈਂਕਗ੍ਰਾਊਂਡ ਵਿਚ ਇਕ ਬੈਨਰ ਦਿਖਾਈ ਦੇ ਰਿਹਾ ਹੈ, ਜਿਸ ’ਤੇ ਲਿਖਿਆ ਹੈ, ਵੈਡਕਮ ਹੋਮ ਬੌਸ ਲੇਡੀ। ਇਸ ਦੇ ਨਾਲ ਹੀ ਰੂਬੀਨਾ ਦਿਲੈਕ ਦਾ ਨਾਮ ਵੀ ਲਿਖਿਆ ਹੋਇਆ ਹੈ। ਇਸ ਪੋਸਟ ਨੂੰ ਖ਼ੁਦ ਅਭਿਨਵ ਨੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ‘ਮੇਰੀ ਜੇਤੂ ਰੂਬੀਨਾ ਦਿਲੈਕ।’
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ
ਦੱਸ ਦੇਈਏ ਕਿ ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਦੀ ਰਹਿਣ ਵਾਲੀ ਛੋਟੇ ਪਰਦੇ ਦੀ ਪ੍ਰਸਿੱਧ ਅਦਾਕਾਰਾ ਰੂਬੀਨਾ ਦਿਲੈਕ ਬਿਗ ਬੌਸ 14 ਦੀ ਜੇਤੂ ਬਣ ਗਈ ਹੈ, ਜਦੋਂਕਿ ਰਾਹੁਲ ਵੈਦਿਆ ਉਪ ਜੇਤੂ ਰਿਹਾ। ਸ਼ੋਅ ਦੇ ਆਖ਼ਰੀ ਪੜਾਅ ਵਿਚ ਇਸ ਵਾਰ 5 ਮੁਕਾਬਲੇਬਾਜ਼ਾਂ ਨੂੰ ਫਾਈਨਲ ਵਿਚ ਜਾਣ ਦਾ ਮੌਕਾ ਮਿਲਿਆ ਸੀ। ਇਨ੍ਹਾਂ ਵਿਚ ਰੂਬੀਨਾ ਦਿਲੈਕ, ਨਿੱਕੀ ਤੰਬੋਲੀ, ਅਲੀ ਗੋਲੀ, ਰਾਹੁਲ ਵੈਦਿਆ ਅਤੇ ਰਾਖ ਸਾਵੰਤ ਦਾ ਨਾਮ ਸ਼ਾਮਲ ਸੀ। 3 ਅਕਤੂਬਰ 2020 ਨੂੰ ਬਿਗ ਬੌਸ ਸੀਜ਼ਨ 14 ਦਾ ਪਹਿਲਾ ਐਪੀਸੋਡ ਆਨ-ਏਅਰ ਕੀਤਾ ਗਿਆ ਸੀ ਜੋ ਕਿ ਕੁੱਲ ਮਿਲਾ ਕੇ 138 ਦਿਨਾਂ ਤੱਕ ਚੱਲਿਆ।
ਇਹ ਵੀ ਪੜ੍ਹੋ: ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।