''ਬਿੱਗ ਬੌਸ 14'' ''ਚ ਸਲਮਾਨ ਨੇ ਕੀਤਾ ਹੁਣ ਤਕ ਦਾ ਸਭ ਤੋਂ ਵੱਖਰਾ ਕੰਮ, ਘਰ ''ਚ ਮੌਜੂਦ ਮੈਂਬਰ ਮੰਗਣ ਲੱਗੇ ਮੁਆਫ਼ੀ

1/10/2021 1:21:24 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਕਈ ਕੰਟੈਸਟੈਂਟਸ ਵਿਚਕਾਰ ਲੜਾਈ-ਝਗੜਾ ਦੇਖਣ ਨੂੰ ਮਿਲਦਾ ਰਹਿੰਦਾ ਹੈ। ਉੱਥੇ ਹੀ ਵੀਕੈਂਡ ਕਾ ਵਾਰ 'ਚ ਸਲਮਾਨ ਖ਼ਾਨ ਇਨ੍ਹਾਂ ਸਾਰੇ ਕੰਟੈਸਟੈਂਟਸ ਦੀ ਜ਼ਬਰਦਸਤ ਕਲਾਸ ਵੀ ਲਗਾਉਂਦੇ ਹਨ। 'ਬਿੱਗ ਬੌਸ 14' ਦੀ ਖੇਡ ਕੌਣ ਕਿਵੇਂ ਖੇਡ ਰਿਹਾ ਹੈ, ਇਸ ਬਾਰੇ ਵੀ ਉਹ ਦੱਸਦੇ ਰਹਿੰਦੇ ਹਨ ਪਰ ਇਸ ਵਾਰ 'ਵੀਕੈਂਡ ਕਾ ਵਾਰ' 'ਚ ਸਲਮਾਨ ਖ਼ਾਨ ਨੇ 'ਬਿੱਗ ਬੌਸ' ਦੇ ਸੀਜ਼ਨ 14 'ਚ ਹੁਣ ਤਕ ਦਾ ਸਭ ਤੋਂ ਹੈਰਾਨ ਕਰ ਦੇਣ ਵਾਲਾ ਕੰਮ ਕੀਤਾ ਹੈ। ਦਰਅਸਲ ਕੰਟੈਸਟੈਂਟਸ ਦੇ ਤੌਰ 'ਤੇ 'ਬਿੱਗ ਬੌਸ 14' 'ਚ ਮੌਜੂਦ ਨਿੱਕੀ ਤੰਬੋਲੀ ਤੇ ਰਾਖੀ ਸਾਵੰਤ ਵਿਚਕਾਰ ਅਕਸਰ ਲੜਾਈ-ਝਗੜਾ ਅਤੇ ਵਿਵਾਦ ਦੇਖਣ ਨੂੰ ਮਿਲਦਾ ਰਹਿੰਦਾ ਹੈ। ਇਸ ਕਾਰਨ ਨਿੱਕੀ ਤੰਬੋਲੀ ਰਾਖੀ ਦਾ ਬੈੱਡ ਸਾਫ਼ ਕਰਨ ਤੋਂ ਮਨ੍ਹਾਂ ਕਰ ਦਿੰਦੀਆਂ ਹਨ, ਜਦੋਂਕਿ ਉਹ ਉਸ ਦੀ ਡਿਊਟੀ ਹੁੰਦੀ ਹੈ। ਇਸ ਗੱਲ ਦਾ ਜ਼ਿਕਰ ਸਲਮਾਨ ਖ਼ਾਨ 'ਵੀਕੈਂਡ ਕਾ ਵਾਰ' 'ਚ ਕਰਦੇ ਹਨ। ਇਸ ਦੌਰਾਨ ਉਹ ਏਜਾਜ਼ ਖ਼ਾਨ ਤੇ ਨਿੱਕੀ ਤੋਂ ਪੁੱਛਦੇ ਹਨ ਕਿ ਉਨ੍ਹਾਂ ਨੇ ਰਾਖੀ ਦਾ ਬੈੱਡ ਕਿਉਂ ਸਾਫ਼ ਨਹੀਂ ਕੀਤਾ? ਏਜਾਜ਼ ਖ਼ਾਨ ਇਸ 'ਤੇ ਦੱਸਦੇ ਹਨ ਕਿ ਨਿੱਕੀ ਨੇ ਕਿਹਾ ਕਿ ਮੈਂ ਰਾਖੀ ਦਾ ਬੈੱਡ ਸਾਫ਼ ਨਹੀਂ ਕਰਾਂਗਾ। ਉੱਥੇ ਹੀ ਨਿੱਕੀ ਵੀ ਸਲਮਾਨ ਖ਼ਾਨ ਨੂੰ ਕਹਿੰਦੀ ਹੈ ਕਿ ਸਰ ਮੈਂ ਸਾਫ਼ ਨਹੀਂ ਕਰਨਾ ਸੀ। ਇਸ ਤੋਂ ਬਾਅਦ ਸਲਮਾਨ ਖ਼ਾਨ ਕਹਿੰਦੇ ਹਨ ਕਿ ਨਹੀਂ ਸਾਫ਼ ਕਰਨਾ ਸੀ ਕੋਈ ਗੱਲ ਨਹੀਂ, ਰੁਕ ਮੈਂ ਹੁਣੇ ਆਇਆ। ਸਲਮਾਨ ਖ਼ਾਨ ਦੀ ਇਹ ਗੱਲ ਸੁਣ ਕੇ 'ਬਿੱਗ ਬੌਸ 14' 'ਚ ਮੌਜੂਦ ਸਾਰੇ ਕੰਟੈਸਟੈਂਟਸ ਹੈਰਾਨ ਹੋ ਜਾਂਦੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)


ਉੱਥੇ ਹੀ ਸਲਮਾਨ ਖ਼ਾਨ 'ਬਿੱਗ ਬੌਸ' ਦੇ ਘਰ ਪਹੁੰਚ ਕੇ ਰਾਖੀ ਸਾਵੰਤ ਦੇ ਬੈੱਡ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਨ। ਇਸ ਦੌਰਾਨ ਘਰ 'ਚ ਮੌਜੂਦ ਮੈਂਬਰ ਸਲਮਾਨ ਖ਼ਾਨ ਤੋਂ ਮੁਆਫ਼ੀ ਮੰਗਦੇ ਰਹਿੰਦੇ ਹਨ। ਅਲੀ ਗੋਨੀ ਕਹਿੰਦੇ ਹਨ ਕਿ ਰੁਕ ਜਾਓ ਭਾਈ। ਇਸ 'ਤੇ ਉਹ ਜਵਾਬ ਦਿੰਦੇ ਹਨ ਕਿਉਂ ਭਾਈ। ਉਹ ਰਾਖੀ ਦੇ ਬੈੱਡ ਨੂੰ ਸਾਫ਼ ਤੇ ਚੰਗੀ ਤਰ੍ਹਾਂ ਅਰੇਂਜ ਕਰਦੇ ਹਨ। ਇਸ ਤੋਂ ਬਾਅਦ ਉਹ ਰਾਖੀ ਤੋਂ ਪੁੱਛਦੇ ਹਨ ਕਿ ਹੁਣ ਠੀਕ ਹੈ?

 
 
 
 
 
 
 
 
 
 
 
 
 
 
 
 

A post shared by ColorsTV (@colorstv)


ਇਸ ਤੋਂ ਬਾਅਦ ਸਲਮਾਨ ਖ਼ਾਨ 'ਬਿੱਗ ਬੌਸ' ਦੇ ਸਾਰੇ ਕੰਟੈਸਟੈਂਟਸ ਨੂੰ ਕਹਿੰਦੇ ਹਨ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਸਲਮਾਨ ਦਾ ਸਫ਼ਾਈ ਕਰਦਾ ਹੋਇਆ ਇਹ ਵੀਡੀਓ ਪ੍ਰੋਮੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ। ਕਲਰਸ ਟੀ. ਵੀ. ਨੇ ਇਸ ਪ੍ਰੋਮੋ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਸ਼ੋਅ ਦੇ ਦਰਸ਼ਕ ਤੇ ਅਦਾਕਾਰ ਅਤੇ ਪ੍ਰਸ਼ੰਸਕ ਵੀਡੀਓ ਪ੍ਰੋਮੋ ਨੂੰ ਖ਼ੂਬ ਪਸੰਦ ਕਰ ਰਹੇ ਹਨ।

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita