'ਬਿੱਗ ਬੌਸ 14' ਦੀ ਮੈਨੇਜਰ ਪਿਸਤਾ ਧਾਕੜ ਦੀ ਸੜਕ ਦੁਰਘਟਨਾ 'ਚ ਮੌਤ

Saturday, Jan 16, 2021 - 02:29 PM (IST)

'ਬਿੱਗ ਬੌਸ 14' ਦੀ ਮੈਨੇਜਰ ਪਿਸਤਾ ਧਾਕੜ ਦੀ ਸੜਕ ਦੁਰਘਟਨਾ 'ਚ ਮੌਤ

ਮੁੰਬਈ (ਬਿਊਰੋ) : ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 14' ਨਾਲ ਜੁੜੀ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਇਸ ਸ਼ੋਅ ਦੇ ਪ੍ਰੋਡਕਸ਼ਨ ਟੀਮ 'ਚ ਕੰਮ ਕਰਨ ਵਾਲੀ ਟੈਲੇਂਟ ਮੈਨੇਜਰ ਪਿਸਤਾ ਧਾਕੜ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਇਕ ਸੜਕ ਦੁਰਘਟਨਾ 'ਚ ਹੋਈ ਹੈ। ਖ਼ਬਰਾਂ ਮੁਤਾਬਕ ਇਸ ਸੜਕ ਦੁਰਘਟਨਾ 'ਚ ਇਕ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ। ਪਿਸਤਾ ਧਾਕੜ ਪ੍ਰੋਡਕਸ਼ਨ ਕੰਪਨੀ ਅੰਡੇਮੋਲ ਸ਼ਾਇਨ ਇੰਡੀਆ ਨਾਲ ਇਕ ਟੈਲੇਂਟ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੀ ਸੀ।

ਸ਼ੁੱਕਰਵਾਰ ਨੂੰ 'ਬਿੱਗ ਬੌਸ 14' ਦੀ ਪੂਰੀ ਟੀਮ ਨੇ ਸਲਮਾਨ ਖ਼ਾਨ ਨਾਲ ਸ਼ੋਅ ਦੇ 'ਵੀਕੈਂਡ ਕਾ ਵਾਰ' ਦੇ ਐਪੀਸੋਡ ਦੀ ਸ਼ੂਟਿੰਗ ਕੀਤੀ। ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਪਿਸਤਾ ਆਪਣੀ ਸਹਿਯੋਗੀ ਨਾਲ ਐਕਟਿਵਾ ਸਕੂਟਰ ਤੋਂ ਘਰ ਲਈ ਨਿਕਲੀ ਸੀ। ਸੜਕ 'ਤੇ ਜ਼ਿਆਦਾ ਹਨ੍ਹੇਰਾ ਹੋਣ ਕਾਰਨ ਉਨ੍ਹਾਂ ਦਾ ਸਕੂਟਰ ਸਲਿੱਪ ਹੋ ਗਿਆ ਤੇ ਉਹ ਆਪਣੀ ਸਹਿਯੋਗੀ ਨਾਲ ਹੇਠਾਂ ਡਿੱਗ ਗਈ। ਉਨ੍ਹਾਂ ਦੀ ਸਹਿਯੋਗੀ ਸੱਜੇ, ਜਦੋਂਕਿ ਪਿਸਤਾ ਖੱਬੇ ਪਾਸੇ ਜਾ ਡਿੱਗੀ। ਉਦੋਂ ਪਿੱਛੇ ਤੋਂ ਇਕ ਵੈਨਿਟੀ ਵੈਨ ਆਈ ਅਤੇ ਉਸ ਦੇ 'ਤੇ ਚੜ੍ਹ ਗਈ। ਇਸ ਦੌਰਾਨ ਪਿਸਤਾ ਨੇ ਦਮ ਤੋੜ ਦਿੱਤਾ। ਉਨ੍ਹਾਂ ਨੇ 'ਬਿੱਗ ਬੌਸ' ਤੋਂ ਇਲਾਵਾ ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੇਟੀ ਦੇ ਰਿਐਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਲਈ ਵੀ ਕੰਮ ਕੀਤਾ ਸੀ। ਪਿਸਤਾ ਧਾਕੜ ਦੇ ਟੀਵੀ ਤੇ ਬਾਲੀਵੁੱਡ ਦੇ ਸਿਤਾਰਿਆਂ ਨਾਲ ਚੰਗੇ ਸਬੰਧ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News