'ਬਿੱਗ ਬੌਸ 14' 'ਚ ਰਾਧੇ ਮਾਂ ਦੀ ਹੋਈ ਐਂਟਰੀ, ਪ੍ਰੋਮੋ ਸ਼ੂਟ 'ਚ ਸਲਮਾਨ ਬਾਰੇ ਆਖੀ ਇਹ ਗੱਲ (ਵੀਡੀਓ)

Wednesday, Sep 30, 2020 - 10:54 AM (IST)

'ਬਿੱਗ ਬੌਸ 14' 'ਚ ਰਾਧੇ ਮਾਂ ਦੀ ਹੋਈ ਐਂਟਰੀ, ਪ੍ਰੋਮੋ ਸ਼ੂਟ 'ਚ ਸਲਮਾਨ ਬਾਰੇ ਆਖੀ ਇਹ ਗੱਲ (ਵੀਡੀਓ)

ਨਵੀਂ ਦਿੱਲੀ (ਬਿਊਰੋ) — ਰਾਧੇ ਮਾਂ ਨੂੰ 'ਬਿੱਗ ਬੌਸ 14' ਲਈ ਅਪ੍ਰੋਚ ਕੀਤਾ ਗਿਆ ਹੈ। ਸੁਖਵਿੰਦਰ ਕੌਰ ਜੋ ਕਿ ਰਾਧੇ ਮਾਂ ਦੇ ਰੂਪ 'ਚ ਲੋਕਪ੍ਰਿਯ ਹੈ, ਉਸ ਨੂੰ ਪਿਛਲੇ ਸੀਜ਼ਨ ਲਈ ਵੀ ਸੰਪਰਕ ਕੀਤਾ ਗਿਆ ਸੀ ਪਰ ਉਦੋਂ ਉਨ੍ਹਾਂ ਨੇ ਸ਼ੋਅ 'ਚ ਐਂਟਰੀ ਨਹੀਂ ਲਈ ਸੀ। ਹਾਲ ਹੀ 'ਚ ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ  ਲਾਲ ਜੋੜੇ 'ਚ ਬਿੱਸ ਬੌਸ ਦੇ ਘਰ 'ਚ ਐਂਟਰੀ ਕਰਦੀ ਹੈ। ਇਸ ਦੌਰਾਨ ਉਹ ਆਖਦੀ ਹੈ ਕਿ ਇਸ ਵਾਰ ਦਾ ਬਿੱਗ ਬੌਸ ਦਰਸ਼ਕ ਖ਼ੂਬ ਦੇਖਣ। ਨਾਲ ਹੀ ਰਾਧੇ ਮਾਂ ਆਖਦੀ ਹੈ ਕਿ ਇਹ ਘਰ ਹਮੇਸ਼ਾ ਹੀ ਬਣਿਆ ਰਹੇ। ਸਲਮਾਨ ਖਾਨ ਵਲੋਂ ਹੋਸਟ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਰਾਧੇ ਮਾਂ ਦੀ ਐਂਟਰੀ ਕਾਫ਼ੀ ਦਿਲਚਸਪ ਹੋਵੇਗੀ। ਇਹ ਦੇਖਣਾ ਵੀ ਕਾਫ਼ੀ ਦਿਲਸਚਪ ਹੋਵੇਗਾ ਕਿ ਉਹ ਕਿਸ ਤਰ੍ਹਾਂ ਨਾਲ ਸ਼ੋਅ 'ਚ ਖ਼ੁਦ ਨੂੰ ਐਡਜਸਟ ਕਰੇਗੀ।

 
 
 
 
 
 
 
 
 
 
 
 
 
 

Meet the New Contestant of Bigg Boss 14 Sukhvinder Kaur, who is most popularly known among her devotees as Radhe Maa #radhemaa #biggboss14 #salmankhan #colorstv

A post shared by Bigg Boss 14 Updates (@bb14_updates) on Sep 29, 2020 at 4:05am PDT

ਦੱਸ ਦਈਏ ਕਿ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੋਰਾਂਗਲਾ ਪਿੰਡ 'ਚ ਜੰਮੀ ਸੁਖਵਿੰਦਰ ਕੌਰ ਯਾਨੀ ਰਾਧੇ ਮਾਂ ਨੇ ਘੱਟ ਉਮਰ 'ਚ ਜ਼ਿਆਦਾ ਰੂਹਾਨੀਅਤ ਦੀ ਰਾਹ ਫੜ੍ਹੀ। ਇਸ ਤੋਂ ਬਾਅਦ ਉਹ ਆਪਣੀ ਕਮਾਈ ਜ਼ਰੂਰਤਮੰਦ ਲੋਕਾਂ ਲਈ ਦਾਨ ਕਰਨ ਲੱਗੀ। ਉਸ ਦੀ ਕਾਫ਼ੀ ਵਧੀਆ ਫਾਲੋਇੰਗ ਹੈ। ਹੁਣ ਰਾਧੇ ਮਾਂ Shri Radhe Guru Maa Charitable Trust ਚਲਾਉਂਦੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਪੀ. ਐੱਮ. ਕੇਅਰ ਫੰਡ 'ਚ 15 ਲੱਖ ਡੋਨੇਟ ਕੀਤੇ ਸਨ।

ਦੱਸਣਯੋਗ ਹੈ ਕਿ 'ਬਿੱਗ ਬੌਸ 14' 'ਚ ਰਾਧੇ ਮਾਂ ਤੋਂ ਇਲਾਵਾ ਕਰਨ ਕੁੰਦਰਾ, ਸੁਰਭੀ ਜਯੋਤੀ, ਜੈਸਮੀਨ ਭਸੀਨ, ਅਲੀਸ਼ਾ ਪੰਵਾਰ ਤੇ ਸਾਰਾ ਗੁਰਪਾਲ ਵਰਗੇ ਸਿਤਾਰੇ ਨਜ਼ਰ ਆਉਣਗੇ।


author

sunita

Content Editor

Related News