ਵਿਵਾਦਿਤ ਸ਼ੋਅ ''ਬਿੱਗ ਬੌਸ 14'' ਨੂੰ ਲੈ ਕੇ ਆਈ ਬੁਰੀ ਖ਼ਬਰ, ਟੁੱਟੀਆਂ ਪ੍ਰਸ਼ੰਸਕਾਂ ਦੀਆਂ ਉਮੀਦਾਂ

08/25/2020 5:07:42 PM

ਨਵੀਂ ਦਿੱਲੀ (ਬਿਊਰੋ) : ਕਲਰਜ਼ ਦੇ ਮੋਸਟ ਅਵੇਟੇਡ ਸ਼ੋਅ 'ਬਿੱਗ ਬੌਸ' ਦਾ ਹਰ ਸੀਜ਼ਨ ਭਾਵੇਂ ਵਿਵਾਦਾਂ 'ਚ ਰਹਿੰਦਾ ਹੈ, ਫ਼ਿਰ ਵੀ ਇੱਕ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਇਸ ਦੇ ਅਗਲੇ ਸੀਜ਼ਨ ਦੇ ਆਉਣ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ। ਇਸ ਵਾਰ 'ਬਿੱਗ ਬੌਸ' ਦਾ 14ਵਾਂ ਸੀਜ਼ਨ ਆਵੇਗਾ। ਸ਼ੋਅ ਦਾ ਪ੍ਰੋਮੋ ਵੀ ਜਾਰੀ ਕਰ ਦਿੱਤਾ ਗਿਆ ਹੈ, ਅਜਿਹੇ 'ਚ ਫੈਨਜ਼ ਇਹ ਉਮੀਦ ਲਗਾਏ ਬੈਠੇ ਹਨ ਕਿ ਸ਼ੋਅ ਵੀ ਜਲਦ ਸ਼ੁਰੂ ਹੋ ਜਾਵੇਗਾ ਪਰ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਨ ਵਾਲਾ ਹੈ। ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ ਇਹ ਤੁਹਾਨੂੰ ਦੱਸਦੇ ਹਾਂ।
ਦਰਅਸਲ, ਸ਼ੋਅ ਨੂੰ ਲੈ ਕੇ ਅਜੇ ਤਕ ਚਰਚਾ ਸੀ ਕਿ ਇਹ ਸੰਤਬਰ ਦੇ ਅੰਤ ਤਕ ਸ਼ੁਰੂ ਹੋ ਸਕਦਾ ਹੈ, ਹਾਲਾਂਕਿ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਸੀ ਪਰ ਹੁਣ ਖ਼ਬਰ ਹੈ ਕਿ ਸ਼ੋਅ ਸ਼ੁਰੂ ਕਰਨ ਦੀ ਤਾਰੀਕ ਅੱਗੇ ਵਧਾ ਦਿੱਤੀ ਗਈ ਹੈ। ਮੁੰਬਈ 'ਚ ਵਿਗੜਦੇ ਮੌਸਮ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਮੇਕਰਜ਼ ਨੇ 'ਬਿੱਗ ਬੌਸ' ਸੀਜ਼ਨ 14 ਦੀ ਡੇਟਸ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਪਿੰਕਵਿਲਾ ਨੂੰ ਸੂਤਰ ਨੇ ਦੱਸਿਆ ਕਿ, 'ਚੈਨਲ ਅਤੇ ਮੇਕਰਜ਼ ਸ਼ੋਅ ਨੂੰ ਇੱਕ ਮਹੀਨੇ ਅੱਗੇ ਵਧਾਉਣ ਦੀ ਸੋਚ ਰਹੇ ਹਨ ਕਿਉਂਕਿ ਮੁੰਬਈ 'ਚ ਪਿਛਲੇ ਕਈ ਹਫ਼ਤਿਆਂ ਤੋਂ ਪੈ ਰਹੇ ਮੀਂਹ ਕਾਰਨ ਸੈੱਟ ਅਤੇ ਰਿਪੇਅਰ ਵਰਕ ਨੂੰ ਨੁਕਸਾਨ ਪਹੁੰਚ ਰਿਹਾ ਹੈ। ਮੀਂਹ ਕਾਰਨ ਸੈੱਟ ਰਿਪੇਅਰ ਵਰਕ ਦੇਰੀ ਕਰੇਗੀ ਅਤੇ ਇਹੀ ਕਾਰਨ ਹੈ ਕਿ ਸੈੱਟ ਅਜੇ ਕੰਟੈਸਟੈਂਟ ਲਈ ਤਿਆਰ ਨਹੀਂ ਹੋ ਸਕਿਆ ਹੈ। ਸੈੱਟ ਬਣਾਉਣ ਦੌਰਾਨ ਹਰ ਗੱਲ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਹੁਣ ਸ਼ੋਅ ਅਕਤੂਬਰ ਤਕ ਪੋਸਟਪੋਨ ਕੀਤਾ ਜਾ ਰਿਹਾ ਹੈ। ਇੱਕ ਹੋਰ ਸੂਤਰ ਦਾ ਕਹਿਣਾ ਹੈ ਕਿ ਮੇਕਰਜ਼ ਸ਼ੋਅ ਨੂੰ 4 ਅਕਤੂਬਰ ਤੋਂ ਲਾਈਵ ਕਰਨ ਦਾ ਦਿਲ ਬਣਾ ਰਹੇ ਹਨ ਹਾਲਾਂਕਿ ਇਸ ਤਾਰੀਕ 'ਤੇ ਅਜੇ ਮੋਹਰ ਨਹੀਂ ਲੱਗੀ ਹੈ।


sunita

Content Editor

Related News