ਏਜਾਜ਼ ਖ਼ਾਨ ਤੇ ਸੋਨਾਲੀ ਫੋਗਾਟ ਨੇ ਸਲਮਾਨ ਖ਼ਾਨ ''ਤੇ ਚੁੱਕੀ ਉਂਗਲ, ਆਖੀਆਂ ਇਹ ਗੱਲਾਂ (ਵੀਡੀਓ)

Monday, Dec 28, 2020 - 11:01 AM (IST)

ਏਜਾਜ਼ ਖ਼ਾਨ ਤੇ ਸੋਨਾਲੀ ਫੋਗਾਟ ਨੇ ਸਲਮਾਨ ਖ਼ਾਨ ''ਤੇ ਚੁੱਕੀ ਉਂਗਲ, ਆਖੀਆਂ ਇਹ ਗੱਲਾਂ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ 27 ਦਸੰਬਰ ਦਾ 'ਵੀਕੈਂਡ ਕਾ ਵਾਰ' ਐਪੀਸੋਡ ਕਾਫ਼ੀ ਐਂਟਰਟੇਨਿੰਗ ਰਿਹਾ ਹੈ ਕਿਉਂਕਿ ਕੱਲ੍ਹ ਸ਼ੋਅ ਦੇ ਹੋਸਟ ਤੇ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦਾ ਬਰਥਡੇ ਸੀ। ਸਲਮਾਨ ਦਾ ਬਰਥਡੇ ਸੈਲੀਬ੍ਰੇਟ ਕਰਨ ਲਈ ਸ਼ੋਅ 'ਚ ਰਵੀਨਾ ਟੰਡਨ, ਜੈਕਲਿਨ ਫਰਨਾਂਡਿਜ ਪਹੁੰਚੀਆਂ ਸਨ। ਇਸ ਤੋਂ ਇਲਾਵਾ ਘਰਵਾਲਿਆਂ ਨੇ ਵੀ ਸਲਮਾਨ ਖ਼ਾਨ ਲਈ ਇਕ ਧਮਾਕੇਦਾਰ ਡਾਂਸ ਪਰਫਾਰਮਸ ਦਿੱਤੀ ਅਤੇ ਭਾਈਜਾਨ ਦਾ ਬਰਥਡੇ ਕੇਕ ਕੱਟਿਆ ਪਰ ਇਸ ਦੌਰਾਨ ਘਰ 'ਚ ਦੋ ਅਜਿਹੇ ਮੁਕਾਬਲੇਬਾਜ਼ ਸਨ, ਜੋ ਨਾਖ਼ੁਸ਼ ਨਜ਼ਰ ਆਏ। ਉਹ ਦੋਵੇਂ ਮੁਕਾਬਲੇਬਾਜ਼ ਏਜਾਜ਼ ਖ਼ਾਨ ਤੇ ਸੋਨਾਲੀ ਫੋਗਾਟ ਹਨ। ਏਜਾਜ਼ ਤੇ ਸੋਨਾਲੀ ਨੇ ਉਨ੍ਹਾਂ ਦੇ ਸ਼ੋਅ 'ਤੇ ਹੀ ਉਗਲੀ ਚੁੱਕ ਦਿੱਤੀ ਕਿ ਉਨ੍ਹਾਂ ਨਾਲ ਭੇਦਭਾਵ ਹੋਇਆ ਹੈ, ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਜਵਾਬ ਦਿੱਤਾ।

ਦਰਅਸਲ ਮੁਕਾਬਲੇਬਾਜ਼ ਦੀ ਡਾਂਸ ਪਰਫਾਰਮਸ 'ਚ ਏਜਾਜ਼ ਖ਼ਾਨ ਤੇ ਸੋਨਾਲੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਗੱਲ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਏਜਾਜ਼ ਨੇ ਕਿਹਾ 'ਸਰ ਇਸ ਘਰ 'ਚ ਛੋਟੀਆਂ-ਛੋਟੀਆਂ ਖ਼ੁਸ਼ੀਆਂ ਮਾਇਨੇ ਰੱਖਦੀਆਂ ਹਨ। ਇਸ ਖ਼ਾਸ ਦਿਨ 'ਤੇ ਮੈਨੂੰ ਤੇ ਸੋਨਾਲੀ ਜੀ ਨੂੰ ਇਹ ਮੌਕਾ ਨਹੀਂ ਦਿੱਤਾ ਗਿਆ ਕਿ ਅਸੀਂ ਵੀ ਸਾਰਿਆਂ ਨਾਲ ਡਾਂਸ ਕਰ ਸਕੀਏ। ਜਦੋਂ ਮੈਂ ਮੈਕਰਜ਼ ਦੇ ਸਾਹਮਣੇ ਇਹ ਸਵਾਲ ਚੁੱਕਿਆਂ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਇਹ ਇਸ਼ੂ ਜ਼ਾਹਿਰ ਕਰ ਚੁੱਕਾ ਹਾਂ ਕਿ ਸਾਡੇ ਨਾਲ ਅਜਿਹਾ ਕਿਉਂ ਕੀਤਾ ਗਿਆ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਦੱਸ ਦਈਏ ਕਿ ਏਜਾਜ਼ ਦੀ ਗੱਲ 'ਤੇ ਸਲਮਾਨ ਖ਼ਾਨ ਨੇ ਜਵਾਬ ਦਿੰਦੇ ਹੋਏ ਕਿਹਾ, ਤੁਸੀਂ ਬਹੁਤ ਚੰਗੇ ਡਾਂਸਰ ਤੇ ਅਦਾਕਾਰ ਹੋ ਪਰ ਅੱਜ ਤੁਹਾਨੂੰ ਡਾਇਲਾਗ ਬੋਲਣ ਲਈ ਦਿੱਤਾ ਗਿਆ ਹੈ ਤੇ ਜ਼ਿਆਦਾ ਨਵੇਂ ਲੋਕਾਂ ਨੂੰ ਪਰਫਾਰਮਸ ਕਰਨ ਦਾ ਮੌਕਾ ਮਿਲਿਆ। ਤੁਹਾਡੇ ਨਾਲ ਕੋਈ ਭੇਦਭਾਵ ਨਹੀਂ ਹੋਇਆ ਹੈ। ਸਾਰਿਆਂ ਨੂੰ ਵੱਖ-ਵੱਖ ਚੀਜ਼ਾਂ ਦਿੱਤੀਆਂ ਗਈਆਂ ਹਨ। ਸਲਮਾਨ ਖ਼ਾਨ ਦਾ ਜਵਾਬ ਸੁਣ ਕੇ ਸੋਨਾਲੀ ਨੇ ਕਿਹਾ ਜੇਕਰ ਅਜਿਹਾ ਹੈ ਸਰ ਤਾਂ ਮੈਂ ਵੀ ਨਵੀਂ ਹਾਂ ਮੈਨੂੰ ਵੀ ਚਾਂਸ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਰਾਖੀ ਸਾਵੰਤ ਨੇ ਦੱਸਿਆ ਕਿ ਸੋਨਾਲੀ ਜੀ 'ਮਾਸ਼ਾਅੱਲ੍ਹਾ' ਗਾਣੇ 'ਤੇ ਤੁਹਾਡੇ ਨਾਲ ਡਾਂਸ ਕਰਨਾ ਚਾਹੁੰਦੀ ਸੀ। ਏਜਾਜ਼ ਖ਼ਾਨ ਤੇ ਸੋਨਾਲੀ ਦੀ ਗੱਲ ਸੁਣ ਕੇ ਸਲਮਾਨ ਉਨ੍ਹਾਂ ਨੂੰ ਪਰਫਾਰਮਸ ਕਰਨ ਦਾ ਮੌਕਾ ਦਿੰਦੇ ਹਨ ਤੇ 'ਮਾਸ਼ਾਅੱਲ੍ਹਾ' ਗੀਤ ਪਲੇਅ ਕਰਵਾਉਂਦੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News