ਬਿੱਗ ਬੌਸ 14: ਜਾਨ ਕੁਮਾਰ ਸਾਨੂ ਨੇ ਹੱਥ ਜੋੜ ਮੰਗੀ ਮੁਆਫ਼ੀ, ਕਰੀਅਰ ਤਬਾਹ ਕਰਨ ਦੀ ਮਿਲੀ ਸੀ ਧਮਕੀ

10/29/2020 11:55:04 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਛੋਟੇ ਪਰਦੇ ਦੇ ਸਭ ਤੋਂ ਵਿਵਾਦਿਤ ਸ਼ੋਅ 'ਚ ਸ਼ਾਮਲ ਹੈ। ਘਰ ਦੇ ਅੰਦਰ ਮੁਕਾਬਲੇਬਾਜ਼ਾਂ ਦੀਆਂ ਹਰਕਤਾਂ ਦਾ ਕਈ ਵਾਰ ਬਾਹਰ ਵੀ ਅਸਰ ਨਜ਼ਰ ਆਉਂਦਾ ਹੈ। ਹੁਣ ਅਜਿਹਾ ਹੀ ਹੋਇਆ ਹੈ ਜਾਨ ਕੁਮਾਰ ਸਾਨੂ ਨਾਲ, ਜਿਨ੍ਹਾਂ ਦੇ ਮਰਾਠੀ ਭਾਸ਼ਾ ਨੂੰ ਲੈ ਕੇ ਦਿੱਤੇ ਗਏ ਇਕ ਬਿਆਨ ਤੋਂ ਬਾਅਦ ਬਵਾਲ ਮਚ ਗਿਆ ਹੈ।

'ਬਿੱਗ ਬੌਸ' ਨੇ ਲਾਈ ਜਾਨ ਕੁਮਾਰ ਸਾਨੂ ਦੀ ਕਲਾਸ
ਇਸ ਤੋਂ ਬਾਅਦ ਘਰ ਅੰਦਰ ਜਾਨ ਕੁਮਾਰ ਸਾਨੂ ਨੂੰ 'ਬਿੱਗ ਬੌਸ' ਨੇ ਬੁਲਾਇਆ। 'ਬਿੱਗ ਬੌਸ' ਨੇ ਕਿਹਾ ਕਿ ਸ਼ੋਅ 'ਚ ਸਾਰੇ ਲੋਕ ਬਰਾਬਰ ਹਨ। ਕਿਸੇ ਨੂੰ ਵੀ ਭਾਈਚਾਰੇ ਜਾਂ ਧਰਮ ਖ਼ਿਲਾਫ਼ ਬੋਲਣ ਦਾ ਕੋਈ ਹੱਕ ਨਹੀਂ ਹੈ। ਅਸੀਂ ਤੁਹਾਨੂੰ ਚਿਤਾਵਨੀ ਦਿੰਦੇ ਹਾਂ ਕਿ ਅੱਗੇ ਤੋਂ ਤੁਸੀਂ ਅਜਿਹਾ ਨਹੀਂ ਕਰੋਗੇ। ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਇਸ 'ਤੇ ਸਖ਼ਤ ਇੰਤਰਾਜ ਜਤਾਉਂਦੇ ਹੋਏ ਜਾਨ ਦੇ ਕਰੀਅਰ ਨੂੰ ਬਰਬਾਦ ਕਰਨ ਦੀ ਧਮਕੀ ਦਿੱਤੀ ਹੈ।

 
 
 
 
 
 
 
 
 
 
 
 
 
 

@jaan.kumar.sanu apologies for his remarks in relation to Marathi language made on the Bigg Boss episode aired on Tuesday, 27th October. #BB14 #BiggBoss14

A post shared by Colors TV (@colorstv) on Oct 28, 2020 at 10:50am PDT

ਮਨਸੇ ਨੇ ਦਿੱਤੀ ਸੀ ਕਰੀਅਰ ਤਬਾਹ ਕਰਨ ਦੀ ਧਮਕੀ
ਮਨਸੇ ਦੇ ਆਗੂ ਅਮੇਯ ਖੋਪਕਰ ਨੇ ਟਵਿੱਟਰ 'ਤੇ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਮਰਾਠੀ ਭਾਸ਼ਾ 'ਚ ਟਵੀਟ ਕੀਤੇ। ਅਮੇਯ ਨੇ ਲਿਖਿਆ, 'ਤੈਨੂੰ ਮਰਾਠੀ ਤੋਂ ਦਿੱਕਤ ਹੈ। ਤੁਸੀਂ ਇਕ ਕੀੜੇ ਹੋ। ਮੈਂ ਉਨ੍ਹਾਂ ਨੂੰ ਮੁੰਬਈ ਤੋਂ ਬਾਹਰ ਸੁੱਟਣ ਲਈ ਨਾਮਿਤ ਕਰ ਰਿਹਾ ਹਾਂ।' ਦੂਜੇ ਟਵੀਟ 'ਚ ਅਮੇਯ ਨੇ ਲਿਖਿਆ, 'ਮੈਂ ਇਹ ਯਕੀਨੀ ਬਣਵਾਂਗੇ ਕਿ ਤੁਸੀਂ ਮੁੰਬਈ 'ਚ ਆਪਣਾ ਕਰੀਅਰ ਅੱਗੇ ਨਾ ਬਣਾ ਸਕੋ। ਮੈਂ ਗਾਰੰਟੀ ਦਿੰਦਾ ਹਾਂ ਕਿ ਜਲਦ ਤੁਸੀਂ ਆਪਣੇ-ਆਪ ਤੋਂ ਨਾਰਾਜ਼ ਹੋਵੇ ਜਾਓਗੇ। ਅਸੀਂ ਮਰਾਠੀ ਤੈਨੂੰ ਕਦੀ ਨਹੀਂ ਛੱਡਾਂਗੇ ਤਾਂ ਸਰੀਰਕ ਰੂਪ ਤੋਂ ਤੁਹਾਨੂੰ ਦੇਖੇਗਾ। ਕਲਰਜ਼ ਚੈਨਲ ਨੂੰ ਨਿਸ਼ਚਿਤ ਰੂਪ ਨਾਲ ਇਹ ਸੀਨ ਡਿਲੀਟ ਕਰ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਇਹ ਨਹੀਂ ਕੀਤਾ।'

PunjabKesari

ਕੀ ਕਿਹਾ ਸੀ ਜਾਨ ਨੇ
ਜਾਨ ਤੇ ਨਿੱਕੀ ਤੰਬੋਲੀ 'ਚ ਕਿਸੇ ਗੱਲ 'ਤੇ ਲੜਾਈ ਹੁੰਦੀ ਹੈ ਤਾਂ ਨਿੱਕੀ ਤੰਬੋਲੀ ਮਰਾਠੀ 'ਚ ਬੋਲਦੀ ਹੈ। ਇਸ 'ਤੇ ਜਾਨ ਨੇ ਉਨ੍ਹਾਂ ਨੂੰ ਹਿੰਦੀ 'ਚ ਗੱਲ ਕਰਨ ਲਈ ਕਿਹਾ-ਮਰਾਠੀ 'ਚ ਗੱਲ ਨਾ ਕਰ। ਮੇਰੇ ਸਾਹਮਣੇ ਨਾ ਗੱਲ ਕਰ। ਸੁਣਾਓਗਾ ਤੈਨੂੰ ਮੇਰੇ ਸਾਹਮਣੇ ਮਰਾਠੀ 'ਚ ਗੱਲ ਨਾ ਕਰ। ਦਮ ਹੈ ਤਾਂ ਹਿੰਦੀ 'ਚ ਬੋਲ ਵਰਨਾ ਗੱਲ ਨਾ ਕਰ।

ਚੈਨਲ ਨੇ ਜਾਰੀ ਕੀਤਾ ਮੁਆਫ਼ੀਨਾਮਾ
ਕਲਰਜ਼ ਚੈਨਲ ਨੇ ਇਸ ਨੂੰ ਲੈ ਕੇ ਮੁਆਫ਼ੀਨਾਮਾ ਟਵਿੱਟਰ 'ਤੇ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਕਿ 27 ਅਕਤੂਬਰ ਦੇ ਐਪੀਸੋਡ 'ਚ ਮਰਾਠੀ ਭਾਸ਼ਾ ਨੂੰ ਲੈ ਕੇ ਕੀਤੇ ਗਏ ਕੁਮੈਂਟ ਲਈ ਕਲਰਜ਼ ਮੁਆਫ਼ੀ ਮੰਗਦਾ ਹੈ। ਮਹਾਰਾਸ਼ਟਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਾਡਾ ਕੋਈ ਮਕਸਦ ਨਹੀਂ ਸੀ।


sunita

Content Editor

Related News