ਅਭਿਨਵ ਸ਼ੁਕਲਾ ਦੇ ਪਿਆਰ ’ਚ ਰਾਖੀ ਸਾਵੰਤ ਨੇ ਪਾਰ ਕੀਤੀ ‘ਪਾਗਲਪਨ’ ਦੀ ਹੱਦ

Tuesday, Jan 26, 2021 - 01:39 PM (IST)

ਅਭਿਨਵ ਸ਼ੁਕਲਾ ਦੇ ਪਿਆਰ ’ਚ ਰਾਖੀ ਸਾਵੰਤ ਨੇ ਪਾਰ ਕੀਤੀ ‘ਪਾਗਲਪਨ’ ਦੀ ਹੱਦ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਛੋਟੇ ਪਰਦੇ ਦੇ ਸ਼ੋਅ 'ਬਿੱਗ ਬੌਸ14' ਨੂੰ ਲੈ ਕੇ ਕਾਫ਼ੀ ਸੁਰਖ਼ੀਆਂ ’ਚ ਹੈ। ਉਹ ਆਪਣੇ ਖੇਡ ਅਤੇ ਰਣਨੀਤੀ ਤੋਂ ਇਲਾਵਾ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਕਾਫ਼ੀ ਚਰਚਾ ’ਚ ਰਹਿੰਦੀ ਹੈ। ਇਨ੍ਹੀਂ ਦਿਨੀਂ 'ਬਿੱਗ ਬੌਸ 14' ਦੇ ਘਰ ’ਚ ਰਾਖੀ ਸਾਵੰਤ ਅਭਿਨਵ ਸ਼ੁਕਲਾ ਦੇ ਪਿਆਰ ’ਚ ਦੀਵਾਨੀ ਹੋ ਗਈ ਹੈ। ਉਹ ਸ਼ੋਅ ’ਚ ਖੁੱਲ੍ਹ ਕੇ ਅਭਿਨਵ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ।

ਐਤਵਾਰ ਨੂੰ ਹੋਏ ‘ਵੀਕੈਂਡ ਕਾ ਵਾਰ’ ਐਪੀਸੋਡ ’ਚ ਰਾਖੀ ਸਾਵੰਤ ਨੇ ਅਭਿਨਵ ਸ਼ੁਕਲਾ ਨਾਲ ਆਪਣਾ ਪਿਆਰ ਜਤਾਉਣ ਲਈ ਬਹੁਤ ਹੀ ਅਨੌਖਾ ਕੰਮ ਕੀਤਾ, ਜੋ ਹੁਣ ਤਕ 'ਬਿੱਗ ਬੌਸ' ਦੇ ਕਿਸੀ ਵੀ ਸੀਜ਼ਨ ’ਚ ਨਹੀਂ ਹੋਇਆ। ‘ਵੀਕੈਂਡ ਕਾ ਵਾਰ’ ਦੌਰਾਨ ਰਾਖੀ ਸਾਵੰਤ ਨੇ ਆਪਣੀ ਪੂਰੀ ਬਾਡੀ ’ਤੇ ਅਭਿਨਵ ਸ਼ੁਕਲਾ ਦਾ ਨਾਮ ਲਿਖ ਦਿੱਤਾ। ਉਨ੍ਹਾਂ ਨੇ ਪੂਰੀ ਬਾਡੀ ’ਤੇ ਨਾਮ ਲਿਖ ਕੇ ਅਭਿਨਵ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਹਾਲਾਂਕਿ 'ਬਿੱਗ ਬੌਸ 14' ਦੇ ਕੁਝ ਕੰਟੈਸਟੈਂਟ ਨੂੰ ਰਾਖੀ ਦੀ ਇਹ ਹਰਕਤ ਪਸੰਦ ਨਹੀਂ ਆਈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਅਭਿਨਵ ਸ਼ੁਕਲਾ ਦੀ ਪਤਨੀ ਰੂਬੀਨਾ ਦਿਲੈਕ ਨੂੰ ਵੀ ਰਾਖੀ ਸਾਵੰਤ ਦੀ ਇਹ ਹਰਕਤ ਪਸੰਦ ਨਹੀਂ ਆਈ। ਇਥੋਂ ਤਕ ਕਿ ਅਰਸ਼ੀ ਖ਼ਾਨ ਵੀ ਰਾਖੀ ਨੂੰ ਕਹਿੰਦੀ ਹੈ ਕਿ ਅਜਿਹਾ ਕਰ ਕੇ ਉਹ ਅਭਿਨਵ ਤੋਂ ਦੂਰ ਹੋ ਜਾਵੇਗੀ। ਉਥੇ ਹੀ ਦੂਸਰੇ ਪਾਸੇ ਰੂਬੀਨਾ ਦਿਲੈਕ ਅਭਿਨਵ ਨੂੰ ਕਹਿੰਦੀ ਹੈ ਕਿ ਉਸ ਨੂੰ ਰਾਖੀ ਦੀ ਇਸ ਤਰ੍ਹਾਂ ਦੀ ਕਾਰਵਾਈ ਲਈ ਪ੍ਰੋਤਸਾਹਿਤ ਨਹੀਂ ਕਰਨਾ ਚਾਹੀਦਾ। ਉਥੇ ਹੀ ਗੱਲ ਕਰੀਏ ਐਤਵਾਰ ਨੂੰ ਹੋਏ ‘ਵੀਕੈਂਡ ਕਾ ਵਾਰ’ ਦਾ ਤਾਂ ਇਸ ਵਾਰ ਦਾ ਐਪੀਸੋਡ ਕਾਫ਼ੀ ਦਮਦਾਰ ਰਿਹਾ ਸੀ। ਇਸ ਵਾਰ ‘ਵੀਕੈਂਡ ਕਾ ਵਾਰ’ ਦੇ ਐਪੀਸੋਡ ’ਚ 'ਬਿੱਗ ਬੌਸ 13' ਦੇ ਜੇਤੂ ਅਤੇ ਸਿਧਾਰਥ ਸ਼ੁਕਲਾ ਪਹੁੰਚੇ ਸੀ। ਸ਼ੋਅ ’ਚ ਸਿਧਾਰਥ ਸ਼ੁਕਲਾ ਦੀ ਧਮਾਕੇਦਾਰ ਐਂਟਰੀ ਹੋਈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਇੰਨਾ ਹੀ ਨਹੀਂ ਸ਼ੋਅ ’ਚ ਪਹੁੰਚ ਕੇ ਉਨ੍ਹਾਂ ਨੇ ਘਰ ’ਚ ਮੌਜੂਦ ਸਾਰੇ ਕੰਟੈਸਟੈਂਟ ਦੀ ਜੰਮ ਕੇ ਕਲਾਸ ਵੀ ਲਗਾਈ। 'ਬਿੱਗ ਬੌਸ 14' ’ਚ ਪਹੁੰਚ ਕੇ ਸਿਧਾਰਥ ਸ਼ੁਕਲਾ ਵੀਡੀਓ ਕਾਲ ਰਾਹੀਂ ਘਰਵਾਲਿਆਂ ਨੂੰ ਦਰਸ਼ਕਾਂ ਦੁਆਰਾ ਪੁੱਛੇ ਗਏ ਸਵਾਲਾਂ ਤੋਂ ਵੀ ਰੂ-ਬ-ਰੂ ਕਰਵਾਇਆ। ਜਿਸ ਤੋਂ ਬਾਅਦ 'ਬਿੱਗ ਬੌਸ 14' ਦੇ ਸਾਰੇ ਕੰਟੈਸਟੈਂਟ ਨਾਲ ਸਿਧਾਰਥ ਸ਼ੁਕਲਾ ਸਵਾਲ-ਜਵਾਬ ਵੀ ਕਰਦੇ ਹਨ।


author

sunita

Content Editor

Related News