ਅਭਿਨਵ ਸ਼ੁਕਲਾ ਲਈ ਫੁੱਟ-ਫੁੱਟ ਕੇ ਰੋਈ ਰਾਖੀ ਸਾਵੰਤ, ਹੱਥ ''ਤੇ ਚਾਕੂ ਨਾਲ ਨਾਂ ਲਿਖਣ ਦੀ ਦਿੱਤੀ ਧਮਕੀ

Saturday, Jan 16, 2021 - 01:20 PM (IST)

ਅਭਿਨਵ ਸ਼ੁਕਲਾ ਲਈ ਫੁੱਟ-ਫੁੱਟ ਕੇ ਰੋਈ ਰਾਖੀ ਸਾਵੰਤ, ਹੱਥ ''ਤੇ ਚਾਕੂ ਨਾਲ ਨਾਂ ਲਿਖਣ ਦੀ ਦਿੱਤੀ ਧਮਕੀ

ਨਵੀਂ ਦਿੱਲੀ (ਬਿਊਰੋ) : ਮੋਸਟ ਪਾਪੁਲਰ ਰਿਐਲਿਟੀ ਸ਼ੋਅ 'ਚੋ ਇਕ 'ਬਿੱਗ ਬੌਸ 14' 'ਚ ਦਰਸ਼ਕਾਂ ਨੂੰ ਰੋਜ਼ਾਨਾ ਕੁਝ ਨਾ ਕੁਝ ਨਵਾਂ ਨਜ਼ਰ ਆਉਂਦਾ ਹੈ। ਇੱਥੇ 'ਬਿੱਗ ਬੌਸ' ਦੇ ਘਰ 'ਚ ਇਕ ਪਾਸੇ ਕੈਪਟਨ ਬਣਨ ਦੀ ਹੋੜ 'ਚ ਮੁਕਾਬਲੇਬਾਜ਼ ਇਕ-ਦੂਜੇ ਨਾਲ ਭਿੜਦੇ ਹਨ। ਰਾਖੀ ਸਾਵੰਤ ਦਾ ਪਿਆਰ ਅਭਿਨਵ ਸ਼ੁਕਲਾ ਲਈ ਹਰ ਰੋਜ਼ ਵੱਧ ਰਿਹਾ ਹੈ। ਇਕ ਵਾਰ ਫ਼ਿਰ ਤੋਂ ਰਾਖੀ ਸਾਵੰਤ ਨੇ 'ਬਿੱਗ ਬੌਸ 14' ਦੇ ਘਰ 'ਚ ਅਭਿਨਵ ਲਈ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਰਾਖੀ ਸਾਵੰਤ ਨੇ ਅਭਿਨਵ ਸ਼ੁਕਲਾ ਲਈ ਇਸ ਵਾਰ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ 'ਬਿੱਗ ਬੌਸ' ਨਾਲ ਕਨਫੈਸ਼ਨ ਰੂਮ 'ਚ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਏ ਐਪੀਸੋਡ 'ਚ ਅਲੀ ਗੋਨੀ ਤੇ ਅਰਸ਼ੀ, ਰਾਖੀ ਸਾਵੰਤ ਨੂੰ ਕਹਿੰਦੇ ਹਨ ਕਿ ਇਹ ਝੂਠ ਬੋਲਦੀ ਹੈ। ਇਸ ਨੇ ਪਹਿਲਾ ਕਿਹਾ ਸੀ ਕਿ ਇਹ ਏਜਾਜ਼ ਖ਼ਾਨ ਨਾਲ ਪਿਆਰ ਕਰਦੀ ਹੈ। ਇਨ੍ਹਾਂ ਦੀ ਇਹ ਗੱਲ ਦਾ ਜਵਾਬ ਦਿੰਦੇ ਹੋਏ ਰਾਖੀ ਸਾਵੰਤ ਕਹਿੰਦੀ ਹੈ ਕਿ ਨਹੀਂ ਮੈਂ ਅਭਿਨਵ ਸ਼ੁਕਲਾ ਨਾਲ ਪਿਆਰ ਕਰਦੀ ਹਾਂ। ਕਹਿੰਦੀ ਹੈ ਕਿ ਉਹ ਅਭਿਨਵ ਸ਼ੁਕਲਾ ਨਾਲ ਬਿਨਾਂ ਸ਼ਰਮ ਪਿਆਰ ਕਰਦੀ ਹਾਂ। ਇੰਨਾਂ ਹੀ ਨਹੀਂ ਰਾਖੀ ਸਾਵੰਤ ਮਾਇਕ 'ਤੇ ਬੋਲਦੀ ਹੋਈ 'ਬਿੱਗ ਬੌਸ' ਨੂੰ ਪੁੱਛਦੀ ਹੈ ਕਿ ਕੀ ਉਹ ਚਾਕੂ ਨਾਲ ਆਪਣੇ ਹੱਥ 'ਤੇ ਅਭਿਨਵ ਦਾ ਨਾਂ ਲਿਖ ਸਕਦੀ ਹਾਂ ਤਾਂ ਹੀ ਘਰ ਵਾਲਿਆਂ ਨੂੰ ਪਤਾ ਚੱਲੇਗਾ ਕਿ ਮੈਂ ਅਭਿਨਵ ਨਾਲ ਪਿਆਰ ਕਰਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)


author

sunita

Content Editor

Related News