ਸ਼ਹਿਨਾਜ਼ ਤੇ ਨਿੱਕੀ ਤੰਬੋਲੀ ਨੂੰ ਤੋਂ ਬਾਅਦ ਮੁੜ ਚਰਚਾ ''ਚ ਸਿਧਾਰਥ ਸ਼ੁਕਲਾ, ਵਜ੍ਹਾ ਜਾਣ ਲੱਗੇਗਾ ਝਟਕਾ

Saturday, Oct 10, 2020 - 04:36 PM (IST)

ਸ਼ਹਿਨਾਜ਼ ਤੇ ਨਿੱਕੀ ਤੰਬੋਲੀ ਨੂੰ ਤੋਂ ਬਾਅਦ ਮੁੜ ਚਰਚਾ ''ਚ ਸਿਧਾਰਥ ਸ਼ੁਕਲਾ, ਵਜ੍ਹਾ ਜਾਣ ਲੱਗੇਗਾ ਝਟਕਾ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਸਕ੍ਰੀਨ ਦਾ ਸਭ ਤੋਂ ਚਰਚਿਤ ਅਤੇ ਹਰਮਨ ਪਿਆਰਾ ਸ਼ੋਅ 'ਬਿੱਗ ਬੌਸ 14' ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਸੀਜ਼ਨ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਮੁਕਾਬਲੇਬਾਜ਼ਾਂ ਨਾਲ ਪੁਰਾਣੇ ਸੀਜ਼ਨ ਦੇ ਜੇਤੂ ਵੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਵਾਰ ਤੂਫ਼ਾਨੀ ਸੀਰੀਅਲਸ ਦੇ ਨਾਂ ਨਾਲ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਨਜ਼ਰ ਆ ਰਹੀ ਹੈ। ਸਿਧਾਰਥ ਸ਼ੁਕਲਾ ਨੇ 13ਵੇਂ ਸੀਜ਼ਨ ਨੂੰ ਜਿੱਤਿਆ ਸੀ ਤੇ ਕਾਫ਼ੀ ਚਰਚਾ 'ਚ ਵੀ ਰਹੇ ਸਨ। ਇਸ ਸੀਜ਼ਨ ਨੂੰ ਸ਼ੁਰੂ ਹੋਏ ਹਾਲੇ ਲੰਬਾ ਸਮਾਂ ਨਹੀਂ ਹੋਇਆ ਪਰ ਸਿਧਾਰਥ ਲਗਾਤਾਰ ਖ਼ਬਰਾਂ 'ਚ ਹੈ। ਅਜੇ ਵੀ ਦਰਸ਼ਕ ਸਿਧਾਰਥ ਨੂੰ ਪਸੰਦ ਕਰ ਰਹੇ ਹਨ ਕਿਉਂਕਿ ਸਿਧਾਰਥ ਵੀ ਰੇਨ (ਮੀਂਹ ਵਿਚ ) ਡਾਂਸ ਤੋਂ ਲੈ ਕੇ ਕਈ ਐਕਟ ਨਾਲ ਲੋਕਾਂ ਨੂੰ ਐਂਟਰਟੇਨ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਸ ਐਂਟਰਟੇਨਮੈਂਟ ਲਈ ਸਿਧਾਰਥ ਸ਼ੁਕਲਾ ਮੋਟੀ ਫ਼ੀਸ ਵੀ ਵਸੂਲ ਰਹੇ ਹਨ।
PunjabKesari
ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਨੂੰ ਇਸ ਸੀਜ਼ਨ ਲਈ ਮੋਟੀ ਰਕਮ ਆਫ਼ਰ ਕੀਤੀ ਗਈ ਹੈ। ਇਸ ਵਾਰ ਸਿਧਾਰਥ ਦੋ ਹਫ਼ਤਿਆਂ ਤਕ ਸ਼ੋਅ 'ਚ ਨਜ਼ਰ ਆਉਣਗੇ ਅਤੇ ਉਨ੍ਹਾਂ ਨੇ ਦੋ ਹਫ਼ਤਿਆਂ ਲਈ 10-15 ਲੱਖ ਰੁਪਏ ਨਹੀਂ ਸਗੋਂ ਕਰੋੜਾਂ 'ਚ ਫੀਸ ਲੈ ਰਹੇ ਹਨ। ਇਸ ਖ਼ਬਰ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਨੂੰ 'ਬਿੱਗ ਬੌਸ' ਦੇ ਘਰ 'ਚ ਦੋ ਹਫ਼ਤਿਆਂ ਲਈ 12 ਕਰੋੜ ਰੁਪਏ ਦਿੱਤੇ ਗਏ ਹਨ। ਹਾਲਾਂਕਿ ਕੁਝ ਰਿਪੋਰਟਾਂ 'ਚ ਇਹ ਫੀਸ ਵੱਖ ਦੱਸੀ ਜਾ ਰਹੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਫੀਸ ਲੱਖਾਂ 'ਚ ਮਿਲ ਰਹੀ ਹੈ। ਹੁਣ ਅਧਿਕਾਰਿਕ ਜਾਣਕਾਰੀ ਦੇ ਬਾਅਦ ਇਸ ਦੀ ਪੁਸ਼ਟੀ ਹੋ ਸਕਦੀ ਹੈ।
PunjabKesari
ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਆਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 'ਬਿੱਗ ਬੌਸ 13' ਦੇ ਘਰ ਤੋਂ ਜਾਣ ਤੋਂ ਬਾਅਦ ਵੀ ਸਿਧਾਰਥ ਕਾਫ਼ੀ ਖ਼ਬਰਾਂ 'ਚ ਰਹੇ ਤੇ ਉਹ ਸੋਸ਼ਲ ਮੀਡੀਆ ਸਟਾਰ ਬਣ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਇੰਨੇ ਪੈਸੇ ਆਫ਼ਰ ਕੀਤੇ।
PunjabKesari
ਦੱਸਣਯੋਗ ਹੈ ਕਿ 'ਬਿੱਗ ਬੌਸ 13' ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਜੋੜੀ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਉਥੇ ਹੀ ਹੁਣ ਸਿਧਾਰਥ 'ਬਿੱਗ ਬੌਸ 14' ਵਿਚ ਨਿੱਕੀ ਤੰਬੋਲੀ ਨੂੰ ਲੈ ਕੇ ਵੀ ਕਾਫ਼ੀ ਚਰਚਾ ਹਨ। ਕੁਝ ਦਿਨ ਪਹਿਲਾਂ ਸਿਧਾਰਥ ਸ਼ੁਕਲਾ ਅਤੇ ਹਾਊਸ ਦੀ ਲੇਡੀਜ਼ ਦੇ ਇਕ ਪ੍ਰੋਮੋ ਤੋਂ ਬਾਅਦ ਸੋਸ਼ਲ ਮੀਡੀਆ 'ਤੇ #boycottBB14 ਟਰੈਂਡ ਕਰ ਰਿਹਾ ਸੀ। ਪ੍ਰੋਮੋ ਤੋਂ ਬਾਅਦ ਟਵਿੱਟਰ 'ਤੇ ਯੂਜ਼ਰਸ ਨੇ 'ਅਸ਼ਲੀਲਤਾ' ਦਿਖਾਉਣ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ #boycottBB14 ਟੌਪ ਟਰੈਂਡ 'ਚ ਰਿਹਾ ਸੀ।
PunjabKesari


author

sunita

Content Editor

Related News