ਮਸਤੀ ਦੌਰਾਨ ਆਪੇ ਤੋਂ ਬਾਹਰ ਹੋਈ ਰਾਖੀ ਸਾਵੰਤ ਨੇ ਪਾੜ ਦਿੱਤੀ ਰਾਹੁਲ ਦੀ ਧੋਤੀ (ਵੀਡੀਓ)

12/30/2020 3:05:52 PM

ਨਵੀਂ ਦਿੱਲੀ (ਬਿਊਰੋ) - 'ਬਿੱਗ ਬੌਸ 14' 'ਚ ਇਸ ਸਮੇਂ ਰਾਖੀ ਸਾਵੰਤ ਪੂਰਾ ਫੁਟੇਜ ਲੁੱਟ ਰਹੀ ਹੈ। ਕੁਝ ਦਿਨ ਪਹਿਲਾ ਰਾਖੀ ਸਾਵੰਤ ਦੇ ਸਿਰ 'ਤੇ ਚੜ੍ਹਿਆ 'ਜੂਲੀ' ਦਾ ਭੂਤ ਅਜੇ ਤਕ ਉਤਰਿਆ ਨਹੀਂ ਹੈ। ਜੂਲੀ ਬਣ ਕੇ ਉਹ ਘਰ ਵਾਲਿਆਂ ਨਾਲ ਅਜੀਬ-ਅਜੀਬ ਹਰਕਤਾਂ ਕਰ ਰਹੀ ਹੈ, ਜੋ ਘਰ ਵਾਲਿਆਂ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਕਾਫ਼ੀ ਐਂਟਰਟੇਨਿੰਗ ਲੱਗ ਰਹੀਆਂ ਹਨ ਪਰ ਇਸ ਮਸਤੀ-ਮਸਤੀ 'ਚ ਰਾਖੀ ਸਾਵੰਤ ਨੇ ਹੱਦ ਪਾਰ ਕਰ ਕੀਤੀ ਤੇ ਕੁਝ ਅਜਿਹਾ ਕਰ ਦਿੱਤਾ, ਜੋ ਘਰ ਦੇ ਲੜਕਿਆਂ ਨੂੰ ਕਾਫ਼ੀ ਬੁਰੀ ਲੱਗੇਗੀ ਤੇ ਘਰ 'ਚ ਹੰਗਾਮਾ ਖੜ੍ਹਾ ਹੋ ਜਾਵੇਗਾ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਰਾਖੀ ਫਿਰ ਤੋਂ ਜੂਲੀ ਦੇ ਗੇਟਅਪ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਰਾਖੀ ਨੇ ਆਪਣੇ ਪੂਰੇ ਚਿਹਰੇ 'ਤੇ ਭੂਤੀਆ ਮੇਕਅਪ ਲੱਗਾ ਰੱਖਿਆ ਹੈ ਤੇ ਉਹ ਕਹਿ ਰਹੀ ਹੈ ਕਿ ਉਹ ਕਿਸੇ ਨੂੰ ਕੈਪਟਨ ਨਹੀਂ ਬਣਨ ਦੇਵੇਗੀ। ਇਸ ਤੋਂ ਬਾਅਦ ਰਾਖੀ ਰਾਹੁਲ ਵੈਦਿਆ ਨਾਲ ਤੇ ਬਾਕੀ ਘਰ ਵਾਲਿਆਂ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਰਾਖੀ ਸਾਵੰਤ ਇਹ ਸਭ ਕਰਦੇ ਹੋਏ ਰਾਹੁਲ ਮਹਾਜਨ ਕੋਲ ਵੀ ਪਹੁੰਚਦੀ ਹੈ ਤੇ ਉਨ੍ਹਾਂ ਨਾਲ ਖਿੱਚੋਤਾਣ ਕਰਨ ਲੱਗਦੀ ਹੈ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਖਿੱਚੋਤਾਣ 'ਚ ਰਾਖੀ ਸਾਵੰਤ ਆਪਣੀ Limit cross ਕਰ ਜਾਂਦੀ ਹੈ ਤੇ ਰਾਹੁਲ ਦੀ ਧੋਤੀ ਫਾੜ ਦਿੰਦੀ ਹੈ। ਇਹ ਗੱਲ ਘਰ ਦੇ ਲੜਕਿਆਂ ਨੂੰ ਬਿਲਕੁੱਲ ਪਸੰਦ ਨਹੀਂ ਆਉਂਦੀ। ਇਹ ਸਭ ਵੇਖ ਕੇ ਰਾਹੁਲ ਤੇ ਅਲੀ ਰਾਖੀ 'ਤੇ ਬੁਰੀ ਤਰ੍ਹਾਂ ਗੁੱਸਾ ਕਰਨ ਲੱਗ ਜਾਂਦੇ ਹਨ। ਅਲੀ ਗੁੱਸੇ 'ਚ ਕਹਿੰਦਾ ਹੈ ਕਿ 'ਜੇ ਇਹ ਕਿਸੇ ਲੜਕੀ ਨਾਲ ਹੋਇਆ ਹੁੰਦਾ ਤਾਂ ਕੀ ਇਹ ਚੱਲਦਾ?' ਉੱਥੇ ਹੀ ਰਾਹੁਲ ਵੀ ਰਾਖੀ 'ਤੇ ਗੁੱਸਾ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by ColorsTV (@colorstv)

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita