ਹੁਣ ਕਵਿਤਾ ਕੌਸ਼ਿਕ ਦੇ ''ਬਿੱਗ ਬੌਸ 14'' ''ਚ ਆਉਣ ਦੀਆਂ ਖ਼ਬਰਾਂ ਨੇ ਫੜ੍ਹੀ ਰਫ਼ਤਾਰ, ਜਾਣੋ ਕੀ ਹੈ ਮਾਮਲਾ

09/23/2020 3:59:19 PM

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੇ ਸਭ ਤੋਂ ਹਰਮਨ ਪਿਆਰੇ ਅਤੇ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 14ਵੇਂ ਸੀਜ਼ਨ ਦੇ ਆਗਾਜ਼ ਦਾ ਐਲਾਨ ਹੋ ਚੁੱਕਾ ਹੈ। ਅੱਜ ਤੋਂ ਠੀਕ 10 ਦਿਨ ਬਾਅਦ (ਭਾਵ) 3 ਅਕਤੂਬਰ ਨੂੰ 'ਬਿੱਗ ਬੌਸ' ਆਨ ਏਅਰ ਹੋ ਜਾਵੇਗਾ, ਸ਼ੋਅ ਦੇ ਕਈ ਪ੍ਰੋਮੋ ਵੀ ਰਿਲੀਜ਼ ਕਰ ਦਿੱਤੇ ਗਏ ਹਨ। ਸ਼ੋਅ 'ਚ ਹਿੱਸਾ ਲੈਣ ਵਾਲੇ ਸਟੋਰਜ਼ ਦੀ ਲਿਸਟ ਵੀ ਲਗਾਤਾਰ ਸਾਹਮਣੇ ਆ ਚੁੱਕੀ ਹੈ, ਹਾਲਾਂਕਿ ਇਸ ਲਿਸਟ 'ਤੇ ਅਜੇ ਕਲਰਜ਼ ਵੱਲੋਂ ਮੋਹਰ ਨਹੀਂ ਲੱਗੀ। ਹੁਣ ਬਸ ਲੋਕਾਂ ਨੂੰ ਇੰਤਜ਼ਾਰ ਹੈ ਤਾਂ ਸ਼ੋਅ ਦੇ ਆਨ ਏਅਰ ਹੋਣ ਦਾ।
ਇਕ ਪਾਸੇ ਸ਼ੋਅ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ ਤਾਂ ਦੂਜੇ ਪਾਸੇ ਘਰ ਦੇ ਅੰਦਰ ਜਾਣ ਵਾਲੇ ਲੋਕਾਂ ਦੇ ਨਾਮ ਹੁਣ ਤਕ ਸਾਹਮਣੇ ਆ ਰਹੇ ਹਨ। ਬੀਤੇ ਦਿਨੀਂ ਖ਼ਬਰ ਆਈ ਕਿ 'ਐੱਫ. ਆਈ. ਆਰ' ਸੀਰੀਅਲ ਦੀ ਚੰਦਰਸੁੱਖੀ ਚੋਟਾਲਾ (ਭਾਵ) ਕਵਿਤਾ ਕੌਸ਼ਿਕ ਵੀ 'ਬਿੱਗ ਬੌਸ 14' 'ਚ ਦਿਖਾਈ ਦੇ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੀਜ਼ਨ 'ਚ 'ਬਿੱਗ ਬੌਸ' ਵੱਲੋਂ ਅਪ੍ਰੋਚ ਕੀਤੇ ਜਾਣ ਤੋਂ ਬਾਅਦ ਅਦਾਕਾਰਾ ਨੇ ਹਾਂ ਕਰ ਦਿੱਤੀ ਹੈ ਪਰ ਹੁਣ ਕਵਿਤਾ ਨੇ ਇਸ ਖ਼ਬਰ ਨੂੰ ਝੂਠ ਦੱਸਿਆ ਹੈ। ਕਵਿਤਾ ਕੌਸ਼ਿਕ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਇਕ ਟਵੀਟ ਦੇ ਜ਼ਰੀਏ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਝੂਠਾ ਦੱਸਿਆ ਹੈ। ਕਵਿਤਾ ਨੇ ਟਵੀਟ ਕਰਦੇ ਹੋਏ ਲਿਖਿਆ, 'ਇਹ ਝੂਠ ਹੈ, ਵਰਗੀਆਂ ਅੱਜ ਕੱਲ੍ਹ ਖ਼ਬਰਾਂ ਹੁੰਦੀਆਂ ਹਨ।'

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਹੀ ਸਲਮਾਨ ਖ਼ਾਨ ਸ਼ੋਅ ਦੇ ਪ੍ਰੋਮੋ 'ਚ ਇਹ ਕਹਿੰਦਿਆਂ ਹੋਏ ਨਜ਼ਰ ਆ ਰਹੇ ਸਨ, 'ਬੋਰੀਅਤ ਹੋਵੇਗੀ ਚਕਨਾਚੂਰ, ਟੈਨਸ਼ਨ ਦਾ ਉਡੇਗਾ ਫਿਊਜ਼, ਸਟ੍ਰੈੱਸ ਦਾ ਵਜੇਗਾ ਬੈਂਡ, ਹੋਪਲੈਸਨੈੱਸ ਦੀ ਵੱਜੇਗੀ ਪੂੰਗੀ, ਕਿਉਂਕਿ ਹੁਣ ਸੀਨ ਪਲੇਟਗਾ। ਚੈੱਨਲ ਨੇ ਵੀ ਪ੍ਰੋਮੋ ਸਾਂਝਾ ਕਰਦਿਆਂ ਟਵਿੱਟਰ ਹੈਂਡਲ 'ਤੇ ਲਿਖਿਆ, 2020 ਹੀ ਹਰ ਸਮੱਸਿਆ ਨੂੰ ਚਕਨਾਚੂਰ ਕਰਨ ਆ ਰਿਹਾ ਹੈ 'ਬਿੱਗ ਬੌਸ' #BB14 ਗ੍ਰੈਂਡ ਪ੍ਰੀਮਿਅਰ 3 ਅਕਤੂਬਰ ਸ਼ਨੀਵਾਰ ਰਾਤ ਸਿਰਫ਼ ਕਲਰਜ਼ 'ਤੇ।'

ਦੱਸ ਦਈਏ ਕਿ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਇਸ ਵਾਰ ਸਲਮਾਨ ਖ਼ਾਨ ਦੇ ਕੋ-ਹੋਸਟ ਦੇ ਰੂਪ 'ਚ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ 'ਬਿੱਗ ਬੌਸ 14' ਦੇ ਸੰਭਾਵਿਤ ਕੰਟੈਸਟੈਂਟ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੈਸਮੀਨ ਭਸੀਨ, ਪਵਿੱਤਰ ਪੂਨੀਆ, ਨਿਸ਼ਾਂਤ ਮਲਕਾਨੀ, ਵਿਵਅਨ ਡੀਸੇਨਾ, ਸ਼ਾਂਤੀਪ੍ਰਿਆ, ਸਾਰਾ ਗੁਰਪਾਲ ਤੇ ਪਰਲ ਵੀ ਪੂਰੀ ਵਰਗੀਆਂ ਹਸਤੀਆਂ ਇਸ ਸ਼ੋਅ 'ਚ ਨਜ਼ਰ ਆ ਸਕਦੀਆਂ ਹਨ।
ਐਸ਼ਵਰਿਆ ਰਾਏ ਬੱਚਨ ਦੀ ਹਮਸ਼ਕਲ ਸਨੇਹਾ ਉੱਲਾਲ ਦੇ ਵੀ ਸ਼ੋਅ 'ਚ ਆਉਣ ਦੀ ਖ਼ਬਰ ਹੈ। ਇਸ ਵਾਰ ਕੌਣ-ਕੌਣ ਸ਼ੋਅ 'ਚ ਨਜ਼ਰ ਆਵੇਗਾ ਇਸ ਦਾ ਖ਼ੁਲਾਸਾ 1 ਅਕਤੂਬਰ ਨੂੰ ਹੋਵੇਗਾ ਜਦੋਂ ਸਲਮਾਨ ਖ਼ਾਨ ਇਸ ਦਾ ਗ੍ਰੈਂਡ ਪ੍ਰੀਮੀਅਰ ਸ਼ੂਟ ਕਰਨਗੇ।


sunita

Content Editor

Related News