ਡੇਂਗੂ ਦੇ ਚੱਲਦੇ ਹਸਪਤਾਲ ''ਚ ਦਾਖ਼ਲ ਹੋਈ ਬਿਗ ਬੌਸ 13 ਫੇਮ ਸ਼ੇਫਾਲੀ ਬੱਗਾ

Friday, Oct 29, 2021 - 02:33 PM (IST)

ਡੇਂਗੂ ਦੇ ਚੱਲਦੇ ਹਸਪਤਾਲ ''ਚ ਦਾਖ਼ਲ ਹੋਈ ਬਿਗ ਬੌਸ 13 ਫੇਮ ਸ਼ੇਫਾਲੀ ਬੱਗਾ

ਮੁੰਬਈ- 'ਬਿਗ ਬੌਸ 13' ਫੇਮ ਅਤੇ ਨਿਊਜ਼ ਪ੍ਰੈਜੇਂਟਰ ਸ਼ੇਫਾਲੀ ਬੱਗਾ ਨੂੰ ਲੈ ਕੇ ਹਾਲ ਹੀ 'ਚ ਇਕ ਖ਼ਬਰ ਸਾਹਮਣੇ ਆਈ ਹੈ। ਸ਼ੇਫਾਲੀ ਇਕ ਸਮੇਂ ਡੇਂਗੂ ਨਾਲ ਜੂਝ ਰਹੀ ਹੈ ਜਿਸ ਦੇ ਚੱਲਦੇ ਉਹ ਹਸਪਤਾਲ 'ਚ ਦਾਖ਼ਲ ਹੈ। ਸ਼ੇਫਾਲੀ ਆਈ.ਸੀ.ਯੂ 'ਚ ਦਾਖ਼ਲ ਹੈ। ਇਸ ਗੱਲ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਕੇ ਦਿੱਤੀ। ਸ਼ੇਅਰ ਦੀ ਤਸਵੀਰ 'ਚ ਸ਼ੇਫਾਲੀ ਹਸਪਤਾਲ ਦੇ ਬੈੱਡ 'ਤੇ ਦਿਖ ਰਹੀ ਹੈ। ਉਨ੍ਹਾਂ ਦੇ ਹੱਥਾਂ 'ਚ ਗਲੂਕੋਜ਼ ਲੱਗਾ ਹੈ। ਤਸਵੀਰ 'ਚ ਉਹ ਥਮਸਅਪ ਦਿਖਾਉਂਦੀ ਨਜ਼ਰ ਆ ਰਹੀ ਹੈ। 

Bollywood Tadka
ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ-'ਡੇਂਗੂ ਕਾਰਨ ਹਸਪਤਾਲ 'ਚ ਦਾਖ਼ਲ ਸੀ ਪਰ ਹੁਣ ਮੈਂ ਠੀਕ ਹਾਂ। ਤੁਹਾਡੀ ਪ੍ਰਾਥਨਾ ਲਈ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਮੇਰੀ ਸਿਹਤ ਦੀ ਜਾਣਕਾਰੀ ਲਈ। ਇਸ ਤੋਂ ਇਲਾਵਾ ਹਰ ਕੋਈ ਕ੍ਰਿਪਾ ਆਪਣਾ ਧਿਆਨ ਰੱਖੋ, ਡੇਂਗੂ ਦੀ ਬੀਮਾਰੀ ਅਸਲ 'ਚ ਬਹੁਤ ਬੁਰੀ ਹੈ। ਇਹ ਮੇਰੇ ਜੀਵਨ 'ਚ ਪਹਿਲੀ ਵਾਰ ਸੀ ਜਦੋਂ ਮੈਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਵੀ ਇਕ ਆਈ.ਸੀ.ਯੂ 'ਚ। ਇਹ ਅਸਲ 'ਚ ਮੇਰੇ ਲਈ ਕਾਫੀ ਡਰਾਵਨਾ ਸੀ। ਸ਼ੇਫਾਲੀ ਦੀ ਇਸ ਪੋਸਟ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਅਤੇ ਦੋਸਤਾਂ ਨੇ ਉਨ੍ਹਾਂ ਦੀ ਚੰਗੀ ਸਿਹਤ ਦੀ ਪ੍ਰਾਥਨਾ ਕੀਤੀ ਹੈ।

Bollywood Tadka
'ਬਿਗ ਬੌਸ 13' 'ਚ ਸ਼ੇਫਾਲੀ ਦੇ ਨਾਲ ਨਜ਼ਰ ਆ ਚੁੱਕੀ ਆਰਤੀ ਸਿੰਘ ਨੇ ਆਪਣੀ ਦੋਸਤ ਨੂੰ ਸਿਹਤਮੰਦ ਦੇਖ ਕੇ ਰਾਹਤ ਦਾ ਸਾਹ ਲਿਆ। ਉਸ ਨੇ ਲਿਖਿਆ-'ਮੈਂ ਖੁਸ਼ ਹਾਂ ਤੁਸੀਂ ਹੁਣ ਠੀਕ ਹੋ ਬੇਬੀ'। ਮਧੁਰਿਮਾ ਤੁਲੀ ਨੇ ਵੀ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਲਿਖਿਆ-'ਹੇ ਭਗਵਾਨ, ਉਮੀਦ ਹੈ ਕਿ ਤੁਸੀਂ ਹੁਣ ਬਿਹਤਰ ਮਹਿਸੂਸ ਕਰ ਰਹੇ ਹੋ। ਖਿਆਲ ਰੱਖਣਾ ਪਿਆਰ'। ਰਾਹੁਲ ਵੈਦਿਆ, ਸਾਰਾ ਗੁਰਪਾਲ ਅਤੇ ਪਵਿੱਤਰ ਪੂਨੀਆ ਨੇ ਵੀ ਸ਼ੇਫਾਲੀ ਬੱਗਾ ਦੀ ਪੋਸਟ 'ਤੇ ਟਿੱਪਣੀ ਕੀਤੀ ਅਤੇ ਉਸ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਦੱਸ ਦੇਈਏ ਕਿ ਸ਼ੇਫਾਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।


author

Aarti dhillon

Content Editor

Related News