ਅਦਾਕਾਰਾ ਹਿਮਾਂਸ਼ੀ ਖੁਰਾਣਾ ਹੋਈ ਡਿਪ੍ਰੈਸ਼ਨ ਦਾ ਸ਼ਿਕਾਰ, ਦੱਸਿਆ ਕਿਵੇਂ ਹੁੰਦਾ ਸੀ 'ਬਿੱਗ ਬੌਸ' ਦੇ ਘਰ 'ਚ ਵਿਵਹਾਰ

12/09/2022 4:09:47 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦਾ ਘਰ ਇਕ ਅਜਿਹੀ ਜਗ੍ਹਾ ਹੈ, ਜਿੱਥੇ ਕਿਹਾ ਜਾਂਦਾ ਹੈ ਕਿ ਇਸ ਸ਼ੋਅ ਤੋਂ ਬਾਅਦ ਮੁਕਾਬਲੇਬਾਜ਼ਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਜ਼ਿਆਦਾਤਰ ਮੁਕਾਬਲੇਬਾਜ਼ ਨੂੰ ਨਵੇਂ ਆਫਰਜ਼ ਮਿਲਦੇ ਹਨ, ਵਿੱਤੀ ਤੌਰ 'ਤੇ ਵੀ ਬਹੁਤ ਸਾਰੇ ਮੁਕਾਬਲੇਬਾਜ਼ਾਂ ਨੂੰ ਚੰਗੀ ਮਦਦ ਮਿਲਦੀ ਹੈ। ਕੁਝ ਅਜਿਹੇ ਮੁਕਾਬਲੇਬਾਜ਼ ਵੀ ਹਨ, ਜਿਨ੍ਹਾਂ ਦੇ ਨਾਲ ਹਾਲਾਤ ਇਸ ਦੇ ਉਲਟ ਰਹਿੰਦੇ ਹਨ। ਅਜਿਹਾ ਹੀ ਕੁਝ 'ਬਿੱਗ ਬੌਸ 13' ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਨਾਲ ਹੋਇਆ। ਉਨ੍ਹਾਂ ਨੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਆਏ ਨਕਾਰਾਤਮਕ ਬਦਲਾਅ ਬਾਰੇ ਮੀਡੀਆ 'ਚ ਗੱਲ ਕੀਤੀ ਹੈ।

PunjabKesari

'ਬਿੱਗ ਬੌਸ 13' ਤੋਂ ਬਾਅਦ ਇੰਝ ਬਦਲੀ ਜ਼ਿੰਦਗੀ
ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਸਾਲ 2019 'ਚ 'ਬਿੱਗ ਬੌਸ 13' 'ਚ ਹਿੱਸਾ ਲਿਆ ਸੀ। ਇਸ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਲੱਗਾ ਕਿ ਹਿਮਾਂਸ਼ੀ ਦੀ ਜ਼ਿੰਦਗੀ ਪੇਸ਼ੇਵਰ ਤੌਰ 'ਤੇ ਬਦਲਣ ਵਾਲੀ ਹੈ। ਉਨ੍ਹਾਂ ਨੂੰ ਕਈ ਚੰਗੇ ਆਫ਼ਰ ਮਿਲਣਗੇ ਪਰ ਅਜਿਹਾ ਨਹੀਂ ਹੋਇਆ। 'ਬਿੱਗ ਬੌਸ 13' ਤੋਂ ਬਾਹਰ ਆਉਣ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਡਿਪ੍ਰੈਸ਼ਨ 'ਚ ਚਲੀ ਜਾਵੇਗੀ।

PunjabKesari

ਆਸਿਮ ਰਿਆਜ਼ ਨਾਲ ਹੋਈ ਚੰਗੀ ਦੋਸਤੀ
ਪੰਜਾਬੀ ਫ਼ਿਲਮ ਇੰਡਸਟਰੀ 'ਚ ਨਾਂ ਕਮਾਉਣ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੂੰ 'ਬਿੱਗ ਬੌਸ 13' ਦਾ ਆਫਰ ਮਿਲਿਆ। ਸ਼ੋਅ 'ਚ ਆਸਿਮ ਰਿਆਜ਼ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੋ ਗਈ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਹਿਮਾਂਸ਼ੀ ਦੀ ਜ਼ਿੰਦਗੀ ਵੱਖ-ਵੱਖ ਤਰੀਕਿਆਂ ਨਾਲ ਬਦਲ ਗਈ। 
ਖ਼ਬਰਾਂ ਮੁਤਾਬਕ, ਹਿਮਾਂਸ਼ੀ ਖੁਰਾਣਾ ਨੇ ਕਿਹਾ ਕਿ ਜਦੋਂ ਉਹ 'ਬਿੱਗ ਬੌਸ' 'ਚ ਗਈ ਤਾਂ ਉਸ ਨੂੰ ਲੱਗਾ ਕਿ ਜ਼ਿੰਦਗੀ ਬਦਲਣ ਵਾਲੀ ਹੈ ਪਰ ਇਹ ਅਸਲੀਅਤ ਨਹੀਂ ਸੀ। ਮੈਂ ਉੱਥੇ ਇੰਨੀ ਨੈਗੇਟਿਵਿਟੀ ਦਾ ਸਾਹਮਣਾ ਕੀਤਾ ਕਿ ਮੈਨੂੰ ਉਥੋਂ ਬਾਹਰ ਆਉਣ ਲਈ 2 ਸਾਲ ਲੱਗ ਗਏ।

PunjabKesari

ਸ਼ੂਟਿੰਗ ਦੌਰਾਨ ਆਉਂਦੇ ਸਨ ਪੈਨਿਕ ਅਟੈਕ
ਹਿਮਾਂਸ਼ੀ ਖੁਰਾਣਾ ਨੇ ਕਿਹਾ, ''ਮੈਂ ਡਿਪ੍ਰੈਸ਼ਨ 'ਚ ਚਲੀ ਗਈ ਸੀ। ਇਸ ਦਾ ਅਸਰ ਮੇਰੇ ਦਿਲ 'ਤੇ ਹੋਇਆ। ਇਵੈਂਟਸ, ਸ਼ੂਟਸ 'ਤੇ ਜਾਣ ਤੋਂ ਪਹਿਲਾਂ ਮੈਨੂੰ ਪੈਨਿਕ ਅਟੈਕ ਆਉਂਦੇ ਸਨ। ਅਫਸਾਨਾ ਖ਼ਾਨ ਦੇ ਵਿਆਹ ਸਮੇਂ ਵੀ ਡਾਂਸ ਕਰਦੇ ਸਮੇਂ ਮੈਨੂੰ ਦਿਲ ਦੀ ਸਮੱਸਿਆ ਹੋ ਗਈ ਸੀ। ਇਸ ਤੋਂ ਬਾਅਦ ਮੈਨੂੰ ਹਸਪਤਾਲ ਲਿਜਾਇਆ ਗਿਆ।''

PunjabKesari

ਰਿਐਲਿਟੀ ਸ਼ੋਅ ਨੇ ਬਰਬਾਦ ਕਰਤੀ ਜ਼ਿੰਦਗੀ
ਹਿਮਾਂਸ਼ੀ ਖੁਰਾਣਾ ਨੇ ਦੱਸਿਆ ਕਿ ਰਿਐਲਿਟੀ ਸ਼ੋਅਜ਼ 'ਚ ਕੰਮ ਕਰਨਾ ਉਸ ਲਈ ਲਾਹੇਵੰਦ ਸਾਬਿਤ ਨਹੀਂ ਹੋਇਆ। ਅਦਾਕਾਰਾ ਨੇ ਕਿਹਾ, 'ਰਿਐਲਿਟੀ ਸ਼ੋਅ 'ਚ ਕੰਮ ਕਰਨਾ ਜ਼ਿੰਦਗੀ ਦਾ ਚੰਗਾ ਅਨੁਭਵ ਨਹੀਂ ਹੈ। ਮੈਂ ਡਿਪਰੈਸ਼ਨ 'ਚ ਚਲੀ ਗਈ। ਮੈਨੂੰ ਠੀਕ ਹੋਣ ਅਤੇ ਲਾਈਫ ਟਾਈਮ 'ਤੇ ਆਉਣ ਲਈ ਬਹੁਤ ਸਮਾਂ ਲੱਗਾ।

PunjabKesari

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਪੰਜਾਬੀ ਫ਼ਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਅਦਾਕਾਰਾ ਨੇ 'ਸਾਡਾ ਹੱਕ', 'ਲੈਦਰ ਲਾਈਫ', 'ਦੋ ਬੋਲ', 'ਅਫ਼ਸਰ' ਅਤੇ 'ਸ਼ਾਵਾ ਨੀ ਗਿਰਧਾਰੀ ਲਾਲ' ਵਰਗੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News