''ਬਿੱਗ ਬੌਸ'' ਫੇਮ ਹਿਮਾਂਸ਼ੀ ਖੁਰਾਣਾ ਦੀ ਹਾਲਤ ਖ਼ਰਾਬ,ਕਰਾਇਆ ਕੋਰੋਨਾ ਟੈਸਟ

Thursday, Jul 16, 2020 - 11:36 AM (IST)

''ਬਿੱਗ ਬੌਸ'' ਫੇਮ ਹਿਮਾਂਸ਼ੀ ਖੁਰਾਣਾ ਦੀ ਹਾਲਤ ਖ਼ਰਾਬ,ਕਰਾਇਆ ਕੋਰੋਨਾ ਟੈਸਟ

ਜਲੰਧਰ (ਵੈੱਬ ਡੈਸਕ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫੇਮ ਹਿਮਾਂਸ਼ੀ ਖੁਰਾਣਾ ਨੇ ਕੋਰੋਨਾ ਵਾਇਰਸ ਟੈਸਟ ਕਰਵਾਇਆ ਹੈ। ਅਦਾਕਾਰਾ ਦੀ ਮੈਨੇਜਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹਿਮਾਂਸ਼ੀ ਪਿਛਲੇ 2 ਦਿਨਾਂ ਤੋਂ ਠੀਕ ਨਹੀਂ ਮਹਿਸੂਸ ਕਰ ਰਹੀ  ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਟੈਸਟ ਕਰਵਾਇਆ। ਹਾਲਾਂਕਿ ਇਸ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।

ਹਿਮਾਂਸ਼ੀ ਨੇ ਕਰਵਾਇਆ ਕੋਰੋਨਾ ਟੈਸਟ
ਹਿਮਾਂਸ਼ੀ ਖੁਰਾਣਾ ਨੇ ਟਵਿੱਟਰ 'ਤੇ ਆਪਣੀ ਮੈਨੇਜਰ ਦਾ ਟਵੀਟ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਟਵੀਟ 'ਚ ਹਿਮਾਂਸ਼ੀ ਦੀ ਮੈਨੇਜਰ ਨੇ ਲਿਖਿਆ, 'ਹਿਮਾਂਸ਼ੀ ਪਿਛਲੇ 2 ਦਿਨਾਂ ਤੋਂ ਕੁਝ ਠੀਕ ਨਹੀਂ ਮਹਿਸੂਸ ਕਰ ਰਹੀ ਹੈ। ਕੋਵਿਡ 19 ਦਾ ਟੈਸਟ ਕਰਵਾਇਆ ਹੈ, ਬਸ ਹੁਣ ਰਿਪੋਰਟ ਦਾ ਇੰਤਜ਼ਾਰ ਹੈ। ਤੁਹਾਡੇ ਸਾਰਿਆਂ ਨਾਲ ਹਿਮਾਂਸ਼ੀ ਦੀ ਰਿਪੋਰਟ ਸਾਂਝੀ ਕੀਤੀ ਜਾਵੇਗੀ। ਕਿਰਪਾ ਕਰਕੇ ਉਦੋ ਤੱਕ ਲਈ ਸਾਡੇ ਪਰਿਵਾਰ ਤੇ ਦੋਸਤਾਂ ਨੂੰ ਮੈਸੇਜ ਭੇਜਣਾ ਬੰਦ ਕਰੋ, ਸੁਰੱਖਿਅਤ ਰਹੋ, ਧੰਨਵਾਦ।'

PunjabKesari
ਟਵੀਟ ਕਰਦਿਆਂ ਹਿਮਾਂਸ਼ੀ ਨੇ ਆਖੀ ਇਹ ਗੱਲ
ਇਸ ਟਵੀਟ ਨੂੰ ਸਾਂਝਾ ਕਰਦਿਆਂ ਹਿਮਾਂਸ਼ੀ ਨੇ ਲਿਖਿਆ, 'ਰਿਪੋਰਟ ਸਾਂਝੀ ਕਰਾਂਗਾ। ਹਿਮਾਂਸ਼ੀ ਦੇ ਇਸ ਟਵੀਟ ਤੋਂ ਬਾਅਦ ਲੋਕ ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੀ ਸਲਾਹ ਦੇ ਰਹੇ ਹਨ। ਕੁਝ ਲੋਕ ਹਿਮਾਂਸ਼ੀ ਨੂੰ ਘਰ ਦਾ ਬਣਿਆ ਹੋਇਆ ਕਾੜਾ ਤੇ ਕਾਫ਼ੀ ਮਾਤਰਾ 'ਚ ਪਾਣੀ ਪੀਣ ਦੀ ਸਲਾਹ ਦੇ ਰਹੇ ਹਨ।
PunjabKesari

ਪ੍ਰੇਮੀ ਨਾਲ ਮੁੜ ਇਸ ਪ੍ਰੋਜੈਕਟ 'ਚ ਆਵੇਗੀ ਨਜ਼ਰ
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਕਾਫ਼ੀ ਰੁੱਝੀ ਹੋਈ ਹੈ। ਉਨ੍ਹਾਂ ਦੇ ਮਿਊਜ਼ਿਕ ਵੀਡੀਓ ਬੈਕ-ਟੂ-ਬੈਕ ਰਿਲੀਜ਼ ਹੋ ਰਹੇ ਹਨ। ਹਿਮਾਂਸ਼ੀ ਆਪਣੇ ਪ੍ਰੇਮੀ ਆਸਿਮ ਰਿਆਜ਼ ਨਾਲ ਤੀਜਾ ਗੀਤ ਸ਼ੂਟ ਕਰ ਰਹੀ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਇਹ ਗੀਤ ਬਹੁਤ ਜਲਦ ਰਿਲੀਜ਼ ਹੋਵੇਗਾ।
 


author

sunita

Content Editor

Related News