ਸਟੇਜ ''ਤੇ ਮੂਧੇ ਮੂੰਹ ਡਿੱਗੀ ''ਬਿੱਗ ਬੌਸ 13'' ਫੇਮ ਅਦਾਕਾਰਾ, ਤਸਵੀਰਾਂ ਹੋਈਆਂ ਵਾਇਰਲ

Monday, Oct 07, 2024 - 04:42 PM (IST)

ਐਂਟਰਟੇਨਮੈਂਟ ਡੈਸਕ (ਬਿਊਰੋ) : 'ਬਿੱਗ ਬੌਸ 13' 'ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਣ ਵਾਲੀ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਮਾਹਿਰਾ ਸ਼ਰਮਾ ਨੂੰ ਹਾਲ ਹੀ 'ਚ ਇੱਕ ਇਵੈਂਟ 'ਚ ਦੇਖਿਆ ਗਿਆ। ਉਸ ਦੀ ਸਟਾਈਲਿਸ਼ ਡਰੈਸਿੰਗ ਸੈਂਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਪਰ ਇਕ ਮੰਦਭਾਗੀ ਘਟਨਾ ਕਾਰਨ ਉਹ ਟਾਕ ਆਫ ਦਾ ਟਾਊਨ ਬਣ ਗਈ।

PunjabKesari

ਮਾਹਿਰਾ ਸ਼ਰਮਾ ਨੇ ਇਸ ਈਵੈਂਟ 'ਚ ਲਾਈਟ ਸਕਾਈ ਬਲੂ ਰੰਗ ਦਾ ਸਟ੍ਰੈਪਲੈੱਸ ਬਾਰਬੀ ਸਟਾਈਲ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿਵੇਂ ਹੀ ਉਹ ਸਟੇਜ 'ਤੇ ਚੜ੍ਹਨ ਲੱਗੀ ਤਾਂ ਉਸ ਦਾ ਗਾਊਨ ਪੌੜ੍ਹੀਆਂ 'ਚ ਫਸ ਗਿਆ ਅਤੇ ਉਹ ਇਸ ਨੂੰ ਸੰਭਾਲਦੀ ਹੋਈ ਹੇਠਾਂ ਡਿੱਗ ਗਈ।

PunjabKesari

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਫਿਰ ਵੀ ਡਿੱਗ ਗਈ।

PunjabKesari

'ਬਿੱਗ ਬੌਸ 13' ਤੋਂ ਬਾਅਦ ਮਾਹਿਰਾ ਅਤੇ ਪਾਰਸ ਛਾਬੜਾ ਦੇ ਰਿਸ਼ਤੇ ਦੀ ਕਾਫੀ ਚਰਚਾ ਹੋਈ ਸੀ। ਹਾਲਾਂਕਿ, ਚਾਰ ਤੋਂ ਪੰਜ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ।

ਪਾਰਸ ਨੇ ਆਪਣੇ ਪੋਡਕਾਸਟ 'ਚ ਇਸ ਬਾਰੇ ਦੱਸਿਆ ਕਿ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਦੇ ਬਾਵਜੂਦ ਉਨ੍ਹਾਂ ਵਿਚਾਲੇ ਚੀਜ਼ਾਂ ਨਹੀਂ ਚੱਲੀਆਂ, ਜਿਸ ਕਾਰਨ ਉਹ ਵੱਖ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News