ਕੀ ਟੁੱਟ ਚੁੱਕੀ ਹੈ ਸ਼ਹਿਨਾਜ਼ ਕੌਰ ਤੇ ਸਿਧਾਰਥ ਦੀ ਦੋਸਤੀ, ਜਾਣੋ ਕਿਉਂ ਆਈ ਰਿਸ਼ਤੇ ''ਚ ਦਰਾਰ

07/07/2021 12:39:41 PM

ਚੰਡੀਗੜ੍ਹ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ ਬਣੀ ਸ਼ਹਿਨਾਜ਼ ਕੌਰ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਦੇਸ਼ ਭਰ ਦੇ ਮਸ਼ਹੂਰ ਜੋੜਿਆਂ 'ਚੋਂ ਇੱਕ ਹੈ। ਜਦੋਂ ਵੀ ਇਹ ਜੋੜਾ ਇਕੱਠੇ ਦੇਖਿਆ ਜਾਂਦਾ ਹੈ ਤਾਂ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਦਿਖਾਈ ਦਿੰਦੇ ਹਨ। ਸ਼ਹਿਨਾਜ਼ ਕੌਰ ਗਿੱਲ ਅਤੇ ਸਿਧਾਰਥ ਸ਼ੁਕਲਾ ਵਰਗੇ ਲੋਕ ਇੰਨੇ ਇਕੱਠੇ ਹੋਣ ਤਾਂ #Sidnaaz ਸੋਸ਼ਲ ਮੀਡੀਆ 'ਤੇ ਟਰੈਂਡ ਹੋਣ ਲੱਗ ਜਾਂਦੇ ਹਨ। 

PunjabKesari

ਟੁੱਟ ਗਈ ਸਿਧਾਰਥ ਸ਼ੁਕਲਾ-ਸ਼ਹਿਨਾਜ਼ ਗਿੱਲ ਦੀ ਦੋਸਤੀ
ਸ਼ੋਅ ਛੱਡਣ ਤੋਂ ਬਾਅਦ ਸਿਧਾਰਥ ਅਤੇ ਸ਼ਹਿਨਾਜ਼ ਦੀ ਜੋੜੀ ਕਈ ਪ੍ਰਾਜੈਕਟਾਂ 'ਚ ਇਕੱਠੇ ਦਿਖਾਈ ਦਿੱਤੀ। ਹੁਣ ਤੱਕ ਇਹ ਜੋੜੀ ਤਿੰਨ ਐਲਬਮ ਦੇ ਗਾਣਿਆਂ 'ਚ ਇਕੱਠੇ ਵੇਖੀ ਜਾ ਚੁੱਕੀ ਹੈ। ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਦੇਖਣ ਲਈ ਉਤਸੁਕ ਰਹਿੰਦੇ ਹਨ। ਲੋਕ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ।
ਹੁਣ ਇੱਕ ਵਾਰ ਫਿਰ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਆਪਣੀ ਦੋਸਤੀ ਨੂੰ ਲੈ ਕੇ ਚਰਚਾ 'ਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ, ਜਿਸ ਕਾਰਨ ਉਨ੍ਹਾਂ ਦੀ ਦੋਸਤੀ ਟੁੱਟ ਗਈ ਹੈ।

PunjabKesari

ਸਿਡਨਾਜ਼ ਦੇ ਪ੍ਰਸ਼ੰਸਕ ਸਦਮੇ 'ਚ
ਖ਼ਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਅਤੇ ਇਸ ਸਮੇਂ ਦੋਵਾਂ ਵਿਚਾਲੇ ਗੱਲਬਾਤ ਵੀ ਬੰਦ ਹੈ। ਇਸ ਮਸ਼ਹੂਰ ਜੋੜੀ ਨਾਲ ਜੁੜੇ ਸੂਤਰਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਕ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੇ ਵਿਚਕਾਰ ਸਬੰਧ ਖ਼ਰਾਬ ਹੋ ਗਏ ਹਨ ਪਰ ਇਸ ਦਾ ਸਪੱਸ਼ਟ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਇਹ ਇੰਨਾ ਪੱਕਾ ਹੈ ਕਿ ਦੋਵਾਂ ਵਿਚਕਾਰ ਕੁਝ ਗਲਤ ਜ਼ਰੂਰ ਹੈ। ਫਿਲਹਾਲ, ਇਹ ਖ਼ਬਰ ਸਿਡਨਾਜ਼ ਦੇ ਪ੍ਰਸ਼ੰਸਕਾਂ ਲਈ ਸਦਮੇ ਤੋਂ ਘੱਟ ਕੁਝ ਨਹੀਂ ਹੈ।

PunjabKesari

ਸਿਡਨਾਜ਼ ਆਪਣੇ ਵਰਕ ਫਰੰਟ ਨੂੰ ਲੈ ਕੇ ਚਰਚਾ 'ਚ
ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸਿਧਾਰਥ ਸ਼ੁਕਲਾ ਆਪਣੀ ਵੈੱਬ ਸੀਰੀਜ਼ 'ਬ੍ਰੋਕਨ ਬੱਟ ਬਿਊਟੀਫੁੱਲ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਕੌਰ ਗਿੱਲ ਜਲਦੀ ਹੀ ਦਿਲਜੀਤ ਦੁਸਾਂਝ ਨਾਲ ਪੰਜਾਬੀ ਫ਼ਿਲਮ 'ਹੌਂਸਲਾ ਰੱਖ' 'ਚ ਨਜ਼ਰ ਆਵੇਗੀ। ਦੋਵਾਂ ਦੀ ਫ਼ਿਲਮ ਦੀ ਸ਼ੂਟਿੰਗ ਕੈਨੇਡਾ 'ਚ ਪੂਰੀ ਹੋ ਗਈ ਹੈ।

PunjabKesari


sunita

Content Editor

Related News