Bigg Boss ਜੇਤੂ ਨੇ ਕੀਤੀ ਚੋਰੀ ! ਲੱਗੇ ਗੰਭੀਰ ਇਲਜ਼ਾਮ, CCTV ਵੀਡੀਓ ਆਈ ਸਾਹਮਣੇ
Tuesday, Aug 19, 2025 - 03:42 PM (IST)

ਕੋਚੀ (ਏਜੰਸੀ)- ਕੇਰਲ ਦੇ ਬਾਡੀ ਬਿਲਡਰ ਅਤੇ ਫਿਟਨੈਸ ਟ੍ਰੇਨਰ ਅਤੇ ਪ੍ਰਸਿੱਧ ਰਿਐਲਿਟੀ ਸ਼ੋਅ ਬਿੱਗ ਬੌਸ ਮਲਿਆਲਮ ਸੀਜ਼ਨ 6 ਦੇ ਜੇਤੂ ਜਿਨਟੋ ਵਿਰੁੱਧ ਇੱਕ ਜਿਮ ਮਾਲਕਣ ਦੀ ਸ਼ਿਕਾਇਤ 'ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਿਨਟੋ ਜ਼ਬਰਦਸਤੀ ਜਿਮ ਵਿੱਚ ਦਾਖਲ ਹੋਇਆ ਅਤੇ ਪੈਸੇ ਅਤੇ ਕੁਝ ਦਸਤਾਵੇਜ਼ ਚੋਰੀ ਕਰ ਲਏ। ਉਕਤ ਔਰਤ ਨੇ ਜਿਨਟੋ ਤੋਂ ਇਹ ਜਿਮ ਕਿਰਾਏ 'ਤੇ ਲਿਆ ਸੀ।
ਇਹ ਵੀ ਪੜ੍ਹੋ: ਇੰਟੀਮੇਟ ਸੀਨ ਦੌਰਾਨ ਬੇਕਾਬੂ ਹੋਈ ਮਸ਼ਹੂਰ ਅਦਾਕਾਰਾ, ਆਪਣੇ ਤੋਂ ਵੱਡੇ ਅਦਾਕਾਰ...
ਸ਼ਿਕਾਇਤਕਰਤਾ ਨੇ ਕਥਿਤ ਤੌਰ 'ਤੇ ਸੀ.ਸੀ.ਟੀ.ਵੀ. ਫੁਟੇਜ ਵੀ ਦਿਖਾਈ, ਜਿਸ ਵਿੱਚ ਜਿਨਟੋ ਸੋਮਵਾਰ ਤੜਕੇ ਜਿਮ ਵਿੱਚ ਦਾਖਲ ਹੁੰਦੇ ਹੋਏ, ਕੈਮਰੇ ਅਤੇ ਹੋਰ ਚੀਜ਼ਾਂ ਤੋੜਦੇ ਹੋਏ ਅਤੇ ਦਸਤਾਵੇਜ਼ ਅਤੇ ਪੈਸੇ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਪਲਾਰੀਵੱਟਮ ਪੁਲਸ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ' ਜੇਤੂ ਵਿਰੁੱਧ ਬੀ.ਐੱਨ.ਐੱਸ. ਦੀ ਧਾਰਾ 305 (ਚੋਰੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚਕਰਤਾਵਾਂ ਨੇ ਪਹਿਲਾਂ ਜਿਨਟੋ ਤੋਂ ਹਾਈਬ੍ਰਿਡ ਮਾਰਿਜੁਆਨਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਪੁੱਛਗਿੱਛ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8