ਵਿਕੀਪੀਡੀਆ 'ਤੇ ਲੀਕ ਹੋਇਆ 'ਬਿੱਗ ਬੌਸ 19' ਦੇ 'ਅਸਲੀ ਜੇਤੂ' ਦਾ ਨਾਂ, ਸੋਸ਼ਲ ਮੀਡੀਆ 'ਤੇ ਮਚੀ ਹਲਚਲ

Saturday, Dec 06, 2025 - 06:04 PM (IST)

ਵਿਕੀਪੀਡੀਆ 'ਤੇ ਲੀਕ ਹੋਇਆ 'ਬਿੱਗ ਬੌਸ 19' ਦੇ 'ਅਸਲੀ ਜੇਤੂ' ਦਾ ਨਾਂ, ਸੋਸ਼ਲ ਮੀਡੀਆ 'ਤੇ ਮਚੀ ਹਲਚਲ

ਮੁੰਬਈ- ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 19' ਦਾ ਗ੍ਰੈਂਡ ਫਿਨਾਲੇ 7 ਦਸੰਬਰ ਨੂੰ ਹੋਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਜੇਤੂ ਦਾ ਨਾਂ ਸਾਹਮਣੇ ਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਹੀ ਸ਼ੋਅ ਦੇ ਅਸਲੀ ਵਿਨਰ ਦਾ ਨਾਂ ਲੀਕ ਹੋਣ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਮਚੀ ਹੋਈ ਹੈ।
ਵਿਕੀਪੀਡੀਆ 'ਤੇ ਲੀਕ ਹੋਇਆ ਜੇਤੂ ਦਾ ਨਾਂ
ਸ਼ੋਅ ਦੇ ਟੌਪ 5 ਪ੍ਰਤੀਯੋਗੀ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਗੌਰਵ ਖੰਨਾ, ਤਾਨਿਆ ਮਿੱਤਲ, ਪ੍ਰਣਿਤ ਮੋਰੇ, ਅਮਲ ਮਲਿਕ ਅਤੇ ਫਰਹਾਨਾ ਭੱਟ ਸ਼ਾਮਲ ਹਨ। ਫੈਨਜ਼ ਆਪਣੇ ਪਸੰਦੀਦਾ ਕੰਟੈਸਟੈਂਟ ਨੂੰ ਲਗਾਤਾਰ ਵੋਟ ਦੇ ਰਹੇ ਹਨ। ਪਰ ਇਸ ਦੌਰਾਨ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਜੇਤੂ ਦਾ ਨਾਂ ਲੀਕ ਹੋ ਗਿਆ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਵਿਕੀਪੀਡੀਆ ਦੇ ਪੇਜ 'ਤੇ 'ਬਿੱਗ ਬੌਸ 19' ਦੇ ਵਿਜੇਤਾ ਦਾ ਨਾਂ ਘੋਸ਼ਿਤ ਕੀਤਾ ਗਿਆ ਹੈ। ਲੀਕ ਹੋਏ ਸਕ੍ਰੀਨਸ਼ਾਟਸ ਵਿੱਚ ਗੌਰਵ ਖੰਨਾ ਨੂੰ ਜੇਤੂ ਦੱਸਿਆ ਗਿਆ ਹੈ, ਜਦੋਂ ਕਿ ਤਾਨਿਆ, ਪ੍ਰਣੀਤ, ਅਮਲ ਅਤੇ ਫਰਹਾਨਾ ਨੂੰ ਫਾਈਨਲਿਸਟ ਦੱਸਿਆ ਗਿਆ ਹੈ। ਵਿਕੀਪੀਡੀਆ 'ਤੇ ਬਾਕੀ ਪ੍ਰਤੀਯੋਗੀਆਂ ਦੇ ਸ਼ੋਅ ਤੋਂ ਬਾਹਰ ਹੋਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।

PunjabKesari
ਫੈਨਜ਼ ਨੇ ਫਿਰ ਲਾਇਆ 'ਫਿਕਸਡ ਵਿਨਰ' ਦਾ ਟੈਗ
ਇਸ ਸਕ੍ਰੀਨਸ਼ਾਟ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਸ਼ੋਅ ਦੇ ਮੇਕਰਜ਼ ਨੇ ਗੌਰਵ ਖੰਨਾ ਨੂੰ ਵਿਨਰ ਬਣਾਉਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਹੈ। ਹਾਲਾਂਕਿ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਆਖਰੀ ਸਮੇਂ 'ਤੇ ਵਿਨਰ ਦਾ ਨਾਂ ਬਦਲਿਆ ਜਾ ਸਕਦਾ ਹੈ।
ਇਹ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਪਿਛਲੇ ਸੀਜ਼ਨਾਂ ਦੇ ਕਈ ਜੇਤੂਆਂ ਨੂੰ ਵੀ 'ਫਿਕਸਡ ਵਿਨਰ' ਦਾ ਟੈਗ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ, ਕਰਨਵੀਰ ਮਹਿਰਾ, ਐੱਮਸੀ ਸਟੈਨ, ਰੁਬੀਨਾ ਦਿਲੈਕ ਅਤੇ ਤੇਜਸਵੀ ਪ੍ਰਕਾਸ਼ ਵਰਗੇ ਜੇਤੂਆਂ ਨੂੰ 'ਫਿਕਸਡ ਵਿਨਰ' ਦੱਸਿਆ ਗਿਆ ਸੀ ਅਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਮਿਸਾਲ ਵਜੋਂ, ਲੋਕਾਂ ਨੇ ਤੇਜਸਵੀ ਪ੍ਰਕਾਸ਼ ਦੀ ਜਗ੍ਹਾ ਪ੍ਰਤੀਕ ਸਹਿਜਪਾਲ ਨੂੰ, ਅਤੇ ਐੱਮਸੀ ਸਟੈਨ ਦੇ ਮੁਕਾਬਲੇ ਪ੍ਰਿਯੰਕਾ ਚਾਹਰ ਚੌਧਰੀ ਨੂੰ 'ਜਨਤਾ ਦਾ ਵਿਨਰ' ਕਿਹਾ ਸੀ।


author

Aarti dhillon

Content Editor

Related News