ਨਵਾਜ਼ੁਦੀਨ ਸਿਦੀਕੀ ਨੂੰ ਵੱਡੀ ਰਾਹਤ, ਅਦਾਲਤ ਨੇ ਦਾਜ-ਦਹੇਜ ਦਾ ਮਾਮਲਾ ਕੀਤਾ ਖ਼ਾਰਿਜ

02/24/2023 1:47:13 AM

ਮੁੰਬਈ (ਭਾਸ਼ਾ): ਮੁੰਬਈ ਦੀ ਇਕ ਅਦਾਲਤ ਨੇ ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿਦੀਕੀ ਦੇ ਖ਼ਿਲਾਫ਼ ਉਨ੍ਹਾਂ ਦੀ 'ਸਾਬਕਾ' ਪਤਨੀ ਜ਼ੈਨਬ ਵੱਲੋਂ ਦਾਖ਼ਲ ਦੋਵੇਂ ਪਟਿਸ਼ਨਾਂ ਨੂੰ ਖ਼ਾਰਿਜ ਕਰ ਦਿੱਤਾ ਹੈ। ਅਦਾਕਾਰ ਦੇ ਵਕੀਲ ਮੁਤਾਬਕ, ਜ਼ੈਨਬ ਨੇ ਸਿਦੀਕੀ ਦੇ ਖ਼ਿਲਾਫ਼ ਉਨ੍ਹਾਂ ਦੀ ਪਤਨੀ ਹੋਣ ਦਾ ਝੂਠਾ ਦਾਅਵਾ ਕਰਦਿਆਂ ਦਾਜ-ਦਹੇਜ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। 

ਇਹ ਖ਼ਬਰ ਵੀ ਪੜ੍ਹੋ - ਚੀਨ ਨਾਲ ਵਪਾਰ ਬਾਰੇ ਬੋਲੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, "ਸਾਰੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ, ਕੰਪਨੀਆਂ ਵੀ ਜ਼ਿੰਮੇਵਾਰ

ਨਵਾਜ਼ੁਦੀਨ ਸਿਦੀਕੀ ਦੇ ਵਕੀਲਾਂ ਅਦਨਾਨ ਸ਼ੇਖ਼ ਅਤੇ ਦ੍ਰਿਸ਼ਟੀ ਖੁਰਾਨਾ ਨੇ ਕਿਹਾ ਕਿ ਅਦਾਲਤ ਨੇ ਦੋਹਾਂ ਮਾਮਲਿਆਂ ਨੂੰ ਦਸਤਾਵੇਜ਼ ਕਰਨ ਤੋਂ ਬਾਅਦ ਖ਼ਾਰਿਜ (21 ਫ਼ਰਵਰੀ ਨੂੰ) ਕਰ ਦਿੱਤਾ। ਦੋਵੇਂ ਮਾਮਲੇ 48 ਸਾਲਾ ਅਦਾਕਾਰ ਦੇ ਖ਼ਿਲਾਫ਼ ਵਿਆਹ ਦੇ ਦਸਤਾਵੇਜ਼ਾਂ ਦੇ ਅਧਾਰ 'ਤੇ ਦਰਜ ਕੀਤੇ ਗਏ ਸਨ ਤੇ ਤਲਾਕ ਦੇ ਦਸਤਾਵੇਜ਼ ਲੁਕੋਏ ਗਏ ਸਨ। 

ਇਹ ਖ਼ਬਰ ਵੀ ਪੜ੍ਹੋ - Billboard Times Square 'ਤੇ ਚਮਕੀ ਨਿਮਰਤ ਖਹਿਰਾ, Spotify Equal ਦੀ ਬਣੀ Ambassador

ਜ਼ਿਕਰਯੋਗ ਹੈ ਕਿ ਜ਼ੈਨਬ ਨੇ ਮੁੰਬਈ ਦੇ ਵਰਸੋਵਾ ਥਾਣੇ ਵਿਚ ਨਵਾਜ਼ੁਦੀਨ ਸਿਦੀਕੀ ਅਤੇ ਉਨ੍ਹਾਂ ਦੀ ਮਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 498ਏ (ਦਾਜ ਦਹੇਜ) ਤੇ 509 (ਸੁਰੱਖਿਆ ਪ੍ਰਦਾਨ ਕਰਨ ਲਈ) ਤਹਿਤ ਮਾਮਲਾ ਦਰਜ ਕਰਨ ਲਈ ਅਦਾਲਤ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਉੱਥੇ ਹੀ, ਪਿਛਲੇ ਮਹੀਨੇ ਵਰਸੋਵਾ ਪੁਲਸ ਨੇ ਅਦਾਕਾਰ ਦੀ ਮਾਂ ਮਹਿਰੂਨਿਸਾ ਸਿਦੀਕੀ ਦੀ ਸ਼ਿਕਾਇਤ 'ਤੇ ਜ਼ੈਨਬ ਦੇ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News