Big Boss OTT 3: ਸਲਮਾਨ ਨਹੀਂ ਇਹ ਅਦਾਕਾਰ ਕਰਨਗੇ ਸ਼ੋਅ ਹੌਸਟ

Thursday, May 23, 2024 - 11:58 AM (IST)

Big Boss OTT 3: ਸਲਮਾਨ ਨਹੀਂ ਇਹ ਅਦਾਕਾਰ ਕਰਨਗੇ ਸ਼ੋਅ ਹੌਸਟ

ਮੁੰਬਈ (ਬਿਊਰੋ):  ਰਿਐਲਟੀ ਸ਼ੋਅ 'ਬਿਗ ਬੌਸ' ਦਾ ਹਰ ਸੀਜ਼ਨ ਹਿੱਟ ਰਿਹਾ ਹੈ। 'ਬਿਗ ਬੌਸ 16' ਸਾਲ ਜਨਵਰੀ 'ਚ ਖਤਮ ਹੋ ਗਿਆ ਸੀ, ਇਸ ਤੋਂ ਬਾਅਦ 'ਬਿਗ ਬੌਸ' ਓਟੀਟੀ 3' ਦੀ ਚਰਚਾ ਸ਼ੁਰੂ ਹੋ ਗਈ ਹੈ । ਪਿਛਲੇ ਕੁਝ ਦਿਨਾਂ ਤੋਂ ਸ਼ੋਅ ਨੂੰ ਲੈ ਕੇ ਵੱਖ-ਵੱਖ ਤਾਰੀਖਾਂ ਸਾਹਮਣੇ ਆ ਰਹੀਆਂ ਸਨ। ਹੁਣ ਮੇਕਰਜ਼ ਨੇ ਇੱਕ ਪ੍ਰੋਮੋ ਜਾਰੀ ਕਰਕੇ ਪੁਸ਼ਟੀ ਕਰ ਦਿੱਤੀ ਹੈ ਕਿ 'ਬਿਗ ਬੌਸ ਓਟੀਟੀ 3' ਕਦੋਂ ਅਤੇ ਕਿਸ ਪਲੇਟਫਾਰਮ 'ਤੇ ਸ਼ੁਰੂ ਹੋ ਰਿਹਾ ਹੈ। 'ਬਿਗ ਬੌਸ' ਇੱਕ ਮਸ਼ਹੂਰ  ਰਿਐਲਟੀ ਸ਼ੋਅ ਹੈ। ਸ਼ੋਅ ਦਾ ਅਨਾਊਂਸਮੈਂਟ ਵੀਡੀਓ ਜਾਰੀ ਕਰਦੇ ਹੋਏ  ਮੇਕਰਜ਼ ਨੇ ਦਾਅਵਾ ਕੀਤਾ ਹੈ ਕਿ ਇਸ ਸੀਜ਼ਨ ਨੂੰ ਦੇਖਣ ਤੋਂ ਬਾਅਦ ਤੁਸੀਂ ਸਭ ਕੁਝ ਭੁੱਲ ਜਾਓਗੇ। ਬਿਗ ਬੌਸ ਓਟੀਟੀ' ਦਾ ਇਹ ਸੀਜ਼ਨ ਵੱਖ ਹੋਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਫ਼ਿਲਮ 'ਸਿਕੰਦਰ' ਦੀ ਸ਼ੂਟਿੰਗ 'ਚ ਵਿਅਸਥ ਹਨ, ਜਿਸ ਕਰਕੇ ਉਹ ਸ਼ੋਅ ਨੂੰ ਟਾਇਮ ਨਹੀਂ ਦੇ ਸਕਦੇ।ਇਸ ਲਈ ਜਾਣਕਾਰੀ ਮੁਤਾਬਕ 'ਬਿਗ ਬੌਸ' ਸਲਮਾਨ ਖ਼ਾਨ ਨਹੀਂ ਸਗੋਂ ਅਨਿਲ ਕਪੂਰ ਹੌਸਟ ਕਰਨਗੇ।

 
 
 
 
 
 
 
 
 
 
 
 
 
 
 
 

A post shared by JioCinema (@officialjiocinema)

 

ਦੱਸ  ਦਈਏ ਕਿ 'ਬਿਗ ਬੌਸ ਓਟੀਟੀ 3' ਦੀ  ਅਨਾਊਸਮੈਂਟ ਵੀਡੀਓ 'ਚ ਦੱਸਿਆ ਜਾ ਰਿਹਾ ਹੈ ਕਿ ਸ਼ੋਅ ਜੂਨ ਵਿੱਚ ਸ਼ੁਰੂ ਹੋਵੇਗਾ। ਯਾਨੀ ਇਸ ਸੀਜ਼ਨ 'ਚ ਹੁਣ ਜ਼ਿਆਦਾ ਦਿਨ ਨਹੀਂ ਬਚੇ ਹਨ। ਹਾਲਾਂਕਿ, ਤਾਰੀਖ਼ ਸਾਹਮਣੇ ਨਹੀਂ ਆਈ ਹੈ। ਇਹ ਹਿੱਟ ਰਿਐਲਟੀ ਸ਼ੋਅ ਜੀਓ ਸਿਨੇਮਾ 'ਚ ਦਿਖਾਇਆ ਜਾਵੇਗਾ ਅਤੇ 'ਬਿਗ ਬੌਸ ਓਟੀਟੀ 2' ਵੀ ਜੀਓ ਸਿਨੇਮਾ 'ਤੇ ਹੀ ਸ਼ੁਰੂ ਹੋਇਆ ਸੀ। 

ਇਹ ਖ਼ਬਰ ਵੀ ਪੜ੍ਹੋ- IPL ਸਟੇਬਾਜ਼ੀ ਐਪ 'ਚ ਅਨੁਪਮ ਖੇਰ ਦੀ ਆਵਾਜ਼ ਦਾ ਹੋਇਆ ਗਲਤ ਇਲਤੇਮਾਲ, ਦਰਜ ਕਰਵਾਈ ਸ਼ਿਕਾਇਤ 

'ਬਿਗ ਬੌਸ ਓਟੀਟੀ 3' ਦਾ ਐਲਾਨ ਹੁੰਦੇ ਹੀ ਫੈਨਜ਼ ਨੂੰ 'ਬਿਗ ਬੌਸ ਓਟੀਟੀ 2 ਦੇ ਅਭਿਸ਼ੇਕ ਦੀ ਯਾਦ ਆ ਗਈ। ਯੂਜ਼ਰਸ ਨੇ ਤੀਜੇ ਸੀਜ਼ਨ ਦੀ ਸ਼ੁਰੂਆਤ 'ਤੇ ਖੁਸ਼ੀ ਜਾਹਿਰ ਕੀਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Anuradha

Content Editor

Related News