ਬਿਗ ਬੀ ਨੇ ਰਾਜ ਕਪੂਰ ਤੇ ਸ਼ਸ਼ੀ ਕਪੂਰ ਨਾਲ ਆਪਣੀ ਫੋਟੋ ਕੀਤੀ ਸਾਂਝੀ
Thursday, Dec 31, 2015 - 11:38 AM (IST)

ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮਸ਼ਹੂਰ ਅਭਿਨੇਤਾਵਾਂ ਰਾਜ ਕਪੂਰ ਅਤੇ ਸ਼ਸ਼ੀ ਕਪੂਰ ਨਾਲ ਬੀਤੇ ਜ਼ਮਾਨੇ ਦੀ ਆਪਣੀ ਇਕ ਫੋਟੋ ਟਵਿਟਰ ''ਤੇ ਸਾਂਝੀ ਕੀਤੀ ਹੈ, ਜੋ ਉਨ੍ਹਾਂ ਨੇ ਤਾਸ਼ਕੰਦ ''ਚ ਖਿੱਚੀ ਸੀ।
ਅਮਿਤਾਭ ਨੇ ਟਵਿਟਰ ''ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ''''ਤਾਸ਼ਕੰਦ ''ਚ ਰਾਜ ਕਪੂਰ ਜੀ ਅਤੇ ਸ਼ਸ਼ੀ ਕਪੂਰ ਜੀ ਨਾਲ ''ਸਾਰੇ ਜਹਾਂ ਸੇ ਅੱਛਾ'' ਗੀਤ ਗਾਉਂਦੇ ਹੋਏ''''
ਜ਼ਿਕਰਯੋਗ ਹੈ ਕਿ ਅਮਿਤਾਭ ਦੀ ਆਉਣ ਵਾਲੀ ਫਿਲਮ ''ਵਜ਼ੀਰ'' ਨੂੰ ਬਿਜੋਏ ਨਾਂਬਿਆਰ ਨਿਰਦੇਸ਼ਿਤ ਕਰ ਰਹੇ ਹਨ। ਫਿਲਮ ''ਚ ਫਰਹਾਨ ਅਖ਼ਤਰ, ਨੀਲ ਨਿਤਿਨ ਮੁਕੇਸ਼ ਅਤੇ ਅਦਿਤੀ ਰਾਵ ਹੈਦਰੀ ਵਰਗੇ ਕਲਾਕਾਰ ਵੀ ਮੁਖ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ 8 ਜਨਵਰੀ 2016 ਨੂੰ ਰਿਲੀਜ਼ ਹੋਵੇਗੀ।