ਟਵਿੱਟਰ ਦੇ ਇਸ ਕਦਮ ਨੂੰ ਵੇਖ ਅਮਿਤਾਭ ਬੱਚਨ ਖ਼ੁਦ ਨੂੰ ਠੱਗਿਆ ਕਰ ਰਹੇ ਨੇ ਮਹਿਸੂਸ

04/25/2023 1:49:21 PM

ਨਵੀਂ ਦਿੱਲੀ (ਬਿਊਰੋ) : 21 ਅਪ੍ਰੈਲ ਨੂੰ ਟਵਿੱਟਰ ਨੇ ਆਪਣੀ ਨੀਤੀ 'ਚ ਵੱਡਾ ਬਦਲਾਅ ਕੀਤਾ ਹੈ। ਐਲਨ ਮਸਕ ਦੀ ਕੰਪਨੀ ਨੇ ਵੈਰੀਫਾਈਡ ਖ਼ਾਤਿਆਂ ਤੋਂ ਬਲੂ ਟਿੱਕਸ ਨੂੰ ਹਟਾ ਦਿੱਤਾ ਸੀ, ਸਿਰਫ਼ ਉਨ੍ਹਾਂ ਖ਼ਾਤਿਆਂ 'ਤੇ ਨੀਲੀ ਟਿੱਕ ਦੀ ਇਜਾਜ਼ਤ ਦਿੱਤੀ ਗਈ ਸੀ, ਜਿਨ੍ਹਾਂ ਨੇ ਇਸ ਲਈ ਭੁਗਤਾਨ ਕੀਤਾ ਸੀ। ਸਿਆਸਤਦਾਨ ਤੋਂ ਲੈ ਕੇ ਫ਼ਿਲਮ ਜਗਤ ਸਣੇ ਕਈ ਮਸ਼ਹੂਰ ਹਸਤੀਆਂ ਦੇ ਖ਼ਾਤਿਆਂ ਤੋਂ ਬਲੂ ਟਿੱਕਸ ਨੂੰ ਹਟਾ ਦਿੱਤਾ ਗਿਆ ਸੀ। ਇਨ੍ਹਾਂ 'ਚ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਲ ਹੈ।

PunjabKesari

ਪ੍ਰੇਸ਼ਾਨ ਹੋਏ ਬਿੱਗ ਬੀ
ਅਮਿਤਾਭ ਨੇ ਪੈਸੇ ਅਦਾ ਕਰ ਦਿੱਤੇ ਸਨ ਪਰ ਉਨ੍ਹਾਂ ਨੂੰ ਬਲੂ ਟਿੱਕ ਨਹੀਂ ਦਿੱਤੀ ਗਈ। ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਕਿਹਾ ਕਿ ਪੈਸੇ ਦੇਣ ਤੋਂ ਬਾਅਦ ਵੀ ਉਨ੍ਹਾਂ ਦਾ ਟਵਿੱਟਰ ਅਕਾਊਂਟ ਵੈਰੀਫਾਈ ਨਹੀਂ ਹੋਇਆ। ਅਮਿਤਾਭ ਦੀ ਇਸ ਪੋਸਟ 'ਚ ਉਨ੍ਹਾਂ ਦੀ ਸ਼ਿਕਾਇਤ ਤੋਂ ਜ਼ਿਆਦਾ ਉਨ੍ਹਾਂ ਦੀ ਅਨੋਖੀ ਭਾਸ਼ਾ ਨੇ ਲੋਕਾਂ ਦਾ ਧਿਆਨ ਖਿੱਚਿਆ। ਬਿੱਗ ਬੀ ਦੀ ਇਸ ਪੋਸਟ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਅਕਾਊਂਟ 'ਤੇ ਬਲੂ ਟਿੱਕ ਵਾਪਸ ਆ ਗਈ।

PunjabKesari

ਖ਼ੁਦ ਨੂੰ ਠੱਗਿਆ ਮਹਿਸੂਸ ਕਰਦੇ ਨੇ ਅਮਿਤਾਭ
ਅਮਿਤਾਭ ਬੱਚਨ ਹੁਣ ਇਕ ਵਾਰ ਫਿਰ ਟਵਿੱਟਰ ਤੋਂ ਪਰੇਸ਼ਾਨ ਹੋਏ ਹਨ। ਇਸ ਵਾਰ ਅਮਿਤਾਭ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਦਰਅਸਲ, ਟਵਿੱਟਰ ਨੇ ਲੀਗੇਸੀ ਵੈਰੀਫਾਈਡ ਬਲੂ ਟਿੱਕ ਨੂੰ ਸਬਸਕ੍ਰਿਪਸ਼ਨ ਅਧਾਰਤ ਬਣਾਉਣ ਤੋਂ ਬਾਅਦ ਐਲਾਨ ਕੀਤਾ ਕਿ ਇਹ ਉਨ੍ਹਾਂ ਖਾਤਾਧਾਰਕਾਂ ਨੂੰ ਮੁਫ਼ਤ ਦਿੱਤਾ ਜਾਵੇਗਾ, ਜਿਨ੍ਹਾਂ ਦੇ 10 ਲੱਖ ਤੋਂ ਵੱਧ ਫਾਲੋਅਰ ਹਨ।

PunjabKesari

ਲੋਕਾਂ ਨੇ ਦਿੱਤੀ ਪ੍ਰਤੀਕਿਰਿਆ
ਅਮਿਤਾਭ ਬੱਚਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। ਇਸ ਪੋਸਟ 'ਤੇ ਮਜ਼ਾਕੀਆ ਟਿੱਪਣੀ ਕਰਦਿਆਂ ਲੋਕਾਂ ਨੇ ਬਿੱਗ ਬੀ ਨੂੰ ਜਲਦਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


sunita

Content Editor

Related News