ਗਾਇਕ R Nait ਦੇ ਸ਼ੋਅ ਦੌਰਾਨ ਵੱਡਾ ਹਾਦਸਾ, ਦੇਖੋ ਵੀਡੀਓ

Monday, Sep 09, 2024 - 04:59 PM (IST)

ਗਾਇਕ R Nait ਦੇ ਸ਼ੋਅ ਦੌਰਾਨ ਵੱਡਾ ਹਾਦਸਾ, ਦੇਖੋ ਵੀਡੀਓ

ਵੈੱਬ ਡੈਸਕ- ਪੰਜਾਬੀ ਗਾਇਕ ਆਰ ਨੇਤ ਦੇ ਫੈਨਜ਼ ’ਤੇ ਇੰਨਾ ਕਰੇਜ਼ ਹੈ ਕਿ ਉਹ ਗਾਇਕ ਦੀ ਇੱਕ ਝਲਕ ਪਾਉਣ ਲਈ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਦਰਅਸਲ ਮਲੋਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਗਾਇਕ ਆਰ ਨੇਤ ਦੇ ਸ਼ੋਅ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਸ਼ੋਅ ਦੌਰਾਨ ਲੋਕ ਟੈਂਟ 'ਤੇ ਚੜ੍ਹ ਗਏ ਸਨ। ਜਿਸ ਦੌਰਾਨ ਟੈਂਟ ਡਿੱਗ ਪਿਆ।ਹਾਦਸੇ ਵਿਚ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੱਸ ਦੇਈਏ ਕਿ ਮਲੋਟ ਵਿਚ ਕਿਸਾਨ ਮੇਲੇ ਦੌਰਾਨ ਪੰਜਾਬੀ ਕਲਾਕਾਰ ਆਰ ਨੇਤ ਦਾ ਅਖਾੜਾ ਚੱਲ ਰਿਹਾ ਸੀ, ਇਸ ਦੌਰਾਨ ਕੁੱਝ ਵਿਅਕਤੀ ਇੱਕ ਨਾਲ ਲੱਗੇ ਟੈਂਟ ਉੱਪਰ ਚੜ੍ਹ ਗਏ। ਜ਼ਿਆਦਾ ਲੋਕ ਚੜ੍ਹਨ ਨਾਲ ਟੈਂਟ ਅਚਾਨਕ ਡਿੱਗ ਪਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਵੀਡੀਓ ਤੇਜ਼ੀ ਨਾਲ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਟੈਂਟ 'ਤੇ ਚੜ੍ਹੇ ਲੋਕਾਂ ਨੂੰ ਨੀਚੇ ਉਤਰਨ ਦੀ ਅਪੀਲ ਵੀ ਕੀਤੀ ਗਈ, ਪਰ ਲੋਕਾਂ ਨੇ ਪ੍ਰਬੰਧਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਲੋਕਾਂ ਨੇ ਟੈਂਟ ‘ਤੇ ਚੜ੍ਹਨਾ ਜਾਰੀ ਰੱਖਿਆ। ਜਿਸ ਕਾਰਨ ਅਚਾਨਕ ਟੈਂਟ ਡਿੱਗ ਗਿਆ ਤੇ ਉਸ 'ਤੇ ਬੈਠੇ ਲੋਕ ਨੀਚੇ ਡਿੱਗ ਗਏ। ਜਿਸ ਕਾਰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫਤਾਰ, ਜਾਣੋ ਮਾਮਲਾ

ਦੱਸਣਯੋਗ ਹੈ ਕਿ 'ਡਿਫਾਲਟਰ' ਗੀਤ ਤੋਂ ਬਾਅਦ ਸੁਰਖੀਆਂ 'ਚ ਆਏ ਗਾਇਕ ਆਰ ਨੇਤ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ, ਜਿਨ੍ਹਾਂ 'ਚ 'ਦੱਬਦਾ ਕਿੱਥੇ ਆ', ਸਿੱਧੂ ਮੂਸੇ ਵਾਲਾ ਨਾਲ ਗੀਤ 'ਪੋਆਏਜ਼ਨ', 'ਲੁਟੇਰਾ' ਅਤੇ 'ਨਾਨ' ਵਰਗੇ ਗੀਤ ਸ਼ਾਮਲ ਹਨ।

 


author

Priyanka

Content Editor

Related News