ਫ਼ਿਲਮ ''ਬੀਬੀ ਰਜਨੀ'' ਦਾ ਨਵਾਂ ਗੀਤ ''ਸਜ਼ਾ'' ਹੋਇਆ ਰਿਲੀਜ਼

Wednesday, Aug 21, 2024 - 02:05 PM (IST)

ਜਲੰਧਰ (ਬਿਊਰੋ) - ਪੰਜਾਬੀ ਸਿਨੇਮਾ ਦੇ ਚਰਚਿਤ ਨਿਰਦੇਸ਼ਕ ਅਮਰ ਹੁੰਦਲ ਅਪਣੇ ਐਕਸ਼ਨ ਜੋਨਰ ਤੋਂ ਬਿਲਕੁੱਲ ਹੱਟਵੀਂ ਪੰਜਾਬੀ ਫ਼ਿਲਮ 'ਬੀਬੀ ਰਜਨੀ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ। ਹਾਲ ਹੀ 'ਚ ਫ਼ਿਲਮ ਦਾ ਨਵਾਂ ਗੀਤ 'ਸਜ਼ਾ' ਰਿਲੀਜ਼ ਹੋਇਆ ਹੈ। ਫ਼ਿਲਮ ਦੇ ਇਸ ਗੀਤ ਨੂੰ Jyotica Tangri ਨੇ ਗਾਇਆ ਹੈ, ਜਿਸ ਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਹਨ। ਫ਼ਿਲਮ ਦੇ ਗੀਤ ਦਾ ਮਿਊਜ਼ਿਕ Avvy Sra ਵਲੋਂ   ਤਿਆਰ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

'ਮੈਡ ਫਾਰ ਫ਼ਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਧਾਰਮਿਕ ਫਿਲਮ ਦੇ ਨਿਰਮਾਤਾ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਹਨ, ਜਦਕਿ ਨਿਰਦੇਸ਼ਨ ਕਮਾਂਡ ਅਮਰ ਹੁੰਦਲ ਵੱਲੋਂ ਸੰਭਾਲੀ ਗਈ ਹੈ। ਸਿੱਖ ਪ੍ਰੰਪਰਾਵਾਂ ਦੀ ਤਰਜ਼ਮਾਨੀ ਕਰਦੀ ਅਤੇ ਧਰਮ ਪ੍ਰਤੀ ਸੱਚੀ ਆਸਥਾ ਦਾ ਪ੍ਰਗਟਾਵਾ ਕਰਦੀ ਇਹ ਧਾਰਮਿਕ ਫ਼ਿਲਮ ਸ੍ਰੀ ਗੁਰੂ ਰਾਮਦਾਸ ਜੀ ਦੇ ਯੁੱਗ 'ਚ ਹੰਕਾਰੀ ਰਾਜੇ ਵਜੋਂ ਜਾਣੇ ਜਾਂਦੇ ਰਾਜਾ ਰਾਏ ਦੁਨੀ ਚੰਦ ਦੀ ਸਭ ਤੋਂ ਛੋਟੀ 7ਵੀਂ ਧੀ ਰਜਨੀ ਜੋ ਬਾਅਦ 'ਚ ਬੀਬੀ ਰਜਨੀ ਵਜੋਂ ਸਤਿਕਾਰੇ ਗਏ, ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਦੀ ਬਦਕਿਸਮਤੀ ਉਦੋਂ ਸ਼ੁਰੂ ਹੋਈ, ਜਦੋਂ ਉਸ ਦੇ ਜ਼ਾਲਿਮ ਬਾਪ ਨੇ ਉਸ ਦਾ ਵਿਆਹ ਇਕ ਅਪਾਹਜ ਨਾਲ ਕਰਵਾ ਦਿੱਤਾ ਪਰ ਵਾਹਿਗੁਰੂ 'ਤੇ ਭਰੋਸਾ ਕਰਨ ਵਾਲੀ ਇਹ ਦਲੇਰ ਲੜਕੀ ਨਿਰਾਸ਼ ਨਹੀਂ ਹੋਈ ਅਤੇ ਇਸ ਅਣਹੋਣੀ ਨੂੰ ਰੱਬ ਦੀ ਰਜ਼ਾ ਮੰਨ ਸਵੀਕਾਰ ਕੀਤਾ। ਇਸ ਫ਼ਿਲਮ 'ਚ ਅਦਾਕਾਰਾ ਰੂਪੀ ਗਿੱਲ ਵਲੋਂ ਲੀਡ ਭੂਮਿਕਾ ਨਿਭਾਈ ਗਈ ਹੈ, ਜੋ ਇਸ ਫ਼ਿਲਮ ਰਾਹੀਂ ਪਹਿਲੀ ਵਾਰ ਆਫ ਬੀਟ ਸਿਨੇਮਾ ਦਾ ਹਿੱਸਾ ਬਣਨ ਜਾ ਰਹੀ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ 'ਚ ਫਿਲਮਾਈ ਗਈ ਇਸ ਪਰਿਵਾਰਕ ਅਤੇ ਅਰਥ-ਭਰਪੂਰ ਫ਼ਿਲਮ ਦੀ ਸਟਾਰ-ਕਾਸਟ 'ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਬੀ. ਐੱਨ. ਸ਼ਰਮਾ, ਪ੍ਰਦੀਪ ਚੀਮਾ, ਗੁਰਪ੍ਰੀਤ ਭੰਗੂ ਵੀ ਸ਼ਾਮਲ ਹਨ। ਪਾਲੀਵੁੱਡ ਦੇ ਅਜ਼ੀਮ ਲੇਖਕ ਬਲਦੇਵ ਗਿੱਲ ਅਤੇ ਅਮਰ ਹੁੰਦਲ ਵੱਲੋਂ ਲਿਖੀ ਇਸ ਫ਼ਿਲਮ ਦਾ ਸੰਗੀਤ ਐਵੀ ਸਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਗੀਤਾਂ ਦੀ ਰਚਨਾ ਹਰਮਨਜੀਤ ਸਿੰਘ ਅਤੇ ਰਿੱਕੀ ਖ਼ਾਨ ਵੱਲੋਂ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News