‘ਆਦਿਪੁਰਸ਼’ ਦੀ ਰਿਲੀਜ਼ ਤੋਂ ਪਹਿਲਾਂ ਓਮ ਰਾਓਤ ਨੂੰ ਭੂਸ਼ਣ ਕੁਮਾਰ ਨੇ ਤੋਹਫ਼ੇ ’ਚ ਦਿੱਤੀ 4 ਕਰੋੜ ਦੀ ਲਗਜ਼ਰੀ ਕਾਰ

10/19/2022 11:39:43 AM

ਮੁੰਬਈ (ਬਿਊਰੋ)– ਡਾਇਰੈਕਟਰ ਓਮ ਰਾਓਤ ਆਪਣੀ ਆਗਾਮੀ ਫ਼ਿਲਮ ‘ਆਦਿਪੁਰਸ਼’ ਲਈ ਭਾਵੇਂ ਹੀ ਦੇਸ਼ ਭਰ ’ਚ ਵਿਰੋਧ ਝੱਲ ਰਹੀ ਹੋਵੇ ਪਰ ਕਿਸਮਤ ਅਜੇ ਵੀ ਉਨ੍ਹਾਂ ਦੇ ਹੱਕ ’ਚ ਹੈ। ‘ਆਦਿਪੁਰਸ਼’ ਦਾ ਟੀਜ਼ਰ ਆਪਣੇ ਵੀ. ਐੱਫ. ਐਕਸ. ਤੇ ਕਿਰਦਾਰਾਂ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋਇਆ ਸੀ ਪਰ ਫ਼ਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਓਮ ਰਾਓਤ ਦੇ ਕੰਮ ਤੋਂ ਬੇਹੱਦ ਖ਼ੁਸ਼ ਹਨ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਫ਼ਿਲਮ ਕੁਝ ਕਮਾਲ ਦਿਖਾਏਗੀ ਕਿਉਂਕਿ ਉਨ੍ਹਾਂ ਨੇ ਡਾਇਰੈਕਟਰ ਨੂੰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਇਕ ਲਗਜ਼ਰੀ ਕਾਰ ਤੋਹਫ਼ੇ ’ਚ ਦਿੱਤੀ ਹੈ, ਜਿਸ ਦੀ ਕੀਮਤ ਸੁਣ ਕੇ ਕਿਸੇ ਨੂੰ ਵੀ ਝਟਕਾ ਲੱਗ ਸਕਦਾ ਹੈ।

PunjabKesari

ਭੂਸ਼ਣ ਕੁਮਾਰ ਨੇ ਓਮ ਰਾਓਤ ਨੂੰ ਲਾਲ ਰੰਗ ਦੀ ਫਰਾਰੀ ਐੱਫ. 8 ਟ੍ਰੀਬੂਟੋ ਲਗਜ਼ਰੀ ਕਾਰ ਤੋਹਫ਼ੇ ’ਚ ਦਿੱਤੀ ਹੈ। ਇਸ ਸੁਪਰ ਕਾਰ ਦੀ ਕੀਮਤ 4.08 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇਹ ਕਾਰ ਸਿੱਧੇ ਸ਼ੋਅਰੂਮ ਤੋਂ ਨਹੀਂ ਆਈ ਹੈ, ਸਗੋਂ ਪਹਿਲਾਂ ਤੋਂ ਹੀ ਭੂਸ਼ਣ ਕੁਮਾਰ ਦੇ ਨਾਂ ’ਤੇ ਰਜਿਸਟਰਡ ਸੀ।

PunjabKesari

ਅਜਿਹਾ ਲੱਗ ਰਿਹਾ ਹੈ ਕਿ ਭੂਸ਼ਣ ਕੁਮਾਰ ਨੇ ਆਪਣੀ ਨਿੱਜੀ ਕਲੈਕਸ਼ਨ ਤੋਂ ਓਮ ਰਾਓਤ ਨੂੰ ਇਹ ਖ਼ਾਸ ਤੋਹਫ਼ਾ ਦਿੱਤਾ ਹੈ। ਦੱਸ ਦੇਈਏ ਕਿ ਓਮ ਰਾਓਤ ਤੋਂ ਪਹਿਲਾਂ ਭੂਸ਼ਣ ਕੁਮਾਰ ਨੇ ਹਾਲ ਹੀ ’ਚ ਅਦਾਕਾਰ ਕਾਰਤਿਕ ਆਰੀਅਨ ਨੂੰ ਵੀ ਇਕ ਲਗਜ਼ਰੀ ਕਾਰ ਤੋਹਫ਼ੇ ’ਚ ਦਿੱਤੀ ਸੀ। ਫ਼ਿਲਮ ‘ਭੂਲ ਭੁਲੱਈਆ 2’ ਦੀ ਸਫਲਤਾ ਤੋਂ ਖ਼ੁਸ਼ ਹੋ ਕੇ ਭੂਸ਼ਣ ਨੇ ਕਾਰਤਿਕ ਨੂੰ ਮੈਕਲੈਰਨ ਜੀ. ਟੀ.  ਕਾਰ ਤੋਹਫ਼ੇ ’ਚ ਦਿੱਤੀ ਸੀ, ਜਿਸ ਦੀ ਕੀਮਤ ਲਗਭਗ 4.70 ਕਰੋੜ ਰੁਪਏ ਹੈ।

PunjabKesari

‘ਆਦਿਪੁਰਸ਼’ ਦੀ ਗੱਲ ਕਰੀਏ ਤਾਂ ਫ਼ਿਲਮ ਨੂੰ ਰਿਲੀਜ਼ ਹੋਣ ’ਚ ਅਜੇ ਕੁਝ ਸਮਾਂ ਹੈ। ਇਹ ਅਗਲੇ ਸਾਲ 12 ਜਨਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਪ੍ਰਭਾਸ ਰਾਘਵ, ਸੈਫ ਅਲੀ ਖ਼ਾਨ ਲੰਕੇਸ਼, ਕ੍ਰਿਤੀ ਸੈਨਨ ਜਾਨਕੀ ਤੇ ਸੰਨੀ ਸਿੰਘ ਲਕਸ਼ਮਣ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ਨੂੰ ਹਿੰਦੀ ਦੇ ਨਾਲ-ਨਾਲ ਪੰਜ ਭਾਸ਼ਾਵਾਂ ਤੇਲਗੂ, ਤਾਮਿਲ, ਮਲਿਆਲਮ ਤੇ ਕੰਨੜਾ ’ਚ ਰਿਲੀਜ਼ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News