ਬਾਲੀਵੁੱਡ ਇੰਡਸਟਰੀ ’ਤੇ ਛਾਏ ਕੋਰੋਨਾ ਦੇ ਬੱਦਲ: ਭੂਮੀ ਪੇਡਨੇਕਰ ਅਤੇ ਵਿੱਕੀ ਕੋਸ਼ਲ ਵੀ ਆਏ ਪਾਜ਼ੇਟਿਵ

Monday, Apr 05, 2021 - 01:20 PM (IST)

ਬਾਲੀਵੁੱਡ ਇੰਡਸਟਰੀ ’ਤੇ ਛਾਏ ਕੋਰੋਨਾ ਦੇ ਬੱਦਲ: ਭੂਮੀ ਪੇਡਨੇਕਰ ਅਤੇ ਵਿੱਕੀ ਕੋਸ਼ਲ ਵੀ ਆਏ ਪਾਜ਼ੇਟਿਵ

ਮੁੰਬਈ (ਭਾਸ਼ਾ) : ਅਦਾਕਾਰਾ ਭੂਮੀ ਪੇਡਨੇਕਰ ਅਤੇ ਅਦਾਕਾਰ ਵਿੱਕੀ ਕੋਸ਼ਲ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਅਦਾਕਾਰਾ (31) ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਦੱਸਿਆ ਕਿ ਉਹ ਇਕਾਂਤਵਾਸ ਵਿਚ ਰਹਿ ਰਹੀ ਹੈ ਅਤੇ ਡਾਕਟਰਾਂ ਦੀ ਸਲਾਹ ਦਾ ਪਾਲਣ ਕਰ ਰਹੀ ਹੈ। ਫ਼ਿਲਮ ‘ਦੁਰਗਾਮਤੀ’ ਦੀ ਅਦਾਕਾਰਾ ਨੇ ਉਨ੍ਹਾਂ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਂਚ ਕਰਾਉਣ ਦੀ ਅਪੀਲੀ ਵੀ ਕੀਤੀ ਹੈ। ਪੇਡਨੇਕਰ ਨੇ ਲਿਖਿਆ, ‘ਮੈਂ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹਾਂ। ਅਜੇ ਮੇਰੇ ਵਿਚ ਮਾਮੂਲੀ ਲੱਛਣ ਹਨ ਪਰ ਠੀਕ ਮਹਿਸੂਸ ਕਰ ਰਹੀ ਹਾਂ ਅਤੇ ਘਰ ਵਿਚ ਹੀ ਇਕਾਂਤਵਾਸ ਵਿਚ ਰਹਿ ਰਹੀ ਹਾਂ। ਮੈਂ ਡਾਕਟਰਾਂ ਅਤੇ ਸਿਹਤ ਪੇਸ਼ੇਵਰਾਂ ਵੱਲੋਂ ਦਿੱਤੀ ਗਈ ਸਲਾਹ ਦਾ ਪਾਲਣ ਕਰ ਰਹੀ ਹਾਂ। ਜੇਕਰ ਤੁਸੀਂ ਮੇਰੇ ਸੰਪਰਕ ਵਿਚ ਆਏ ਹੋ ਤਾਂ ਕ੍ਰਿਪਾ ਤੁਰੰਤ ਜਾਂਚ ਕਰਵਾ ਲਓ।’

ਇਹ ਵੀ ਪੜ੍ਹੋ: IPL 2021: ਹਰਭਜਨ ਸਿੰਘ ਨੇ ਕੋਰੋਨਾ ਟੈਸਟ ਨੈਗੇਟਿਵ ਆਉਣ ਦੀ ਖ਼ੁਸ਼ੀ ’ਚ ਪਾਇਆ ਭੰਗੜਾ, ਵੇਖੋ ਵੀਡੀਓ

PunjabKesari

ਇਸ ਦੇ ਇਲਾਵਾ ਅਦਾਕਾਰ ਵਿੱਕੀ ਕੋਸ਼ਲ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਦਾਕਾਰ (32) ਨੇ ਆਪਣੇ ਇੰਸਟਾਗ੍ਰਾਮ ਪੇਜ਼ ’ਤੇ ਪਾਜ਼ੇਟਿਵ ਹੋਣ ਦੀ ਸੂਚਨਾ ਦਿੱਤੀ। ਕੌਸ਼ਲ ਨੇ ਲਿਖਿਆ, ‘ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਬਦਕਿਸਤਮੀ ਨਾਲ ਮੈਂ ਕੋਵਿਡ-19 ਪਾਜ਼ੇਟਿਵ ਹੋ ਗਿਆ ਹਾਂ। ਸਾਰੀਆਂ ਜ਼ਰੂਰੀ ਸਲਾਹਾਂ ਦਾ ਪਾਲਣ ਕਰ ਰਿਹਾ ਹਾਂ। ਮੈਂ ਘਰ ਵਿਚ ਇਕਾਂਤਵਾਸ ਵਿਚ ਹਾਂ ਅਤੇ ਆਪਣੇ ਡਾਕਟਰਾਂ ਦੀ ਸਲਾਹ ਨਾਲ ਇਲਾਜ ਕਰਵਾ ਰਿਹਾ ਹਾਂ। ਜਿਹੜੇ ਮੇਰੇ ਸੰਪਰਕ ਵਿਚ ਆਏ ਹਨ ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਰੰਤ ਜਾਂਚ ਕਰਵਾ ਲੈਣ।’

PunjabKesari

ਮੁੰਬਈ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ 11,163 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਸ਼ਹਿਰ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ ਕੁੱਲ 4,52,445 ਹੋ ਗਈ ਸੀ।

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News