ਸਭ ਤੋਂ ਜ਼ਿਆਦਾ ਮਾਇਨੇ ਰੱਖਦੈ ਕਿ ਅਸੀਂ ਆਪਣੇ ਗ੍ਰਹਿ ਦੀ ਰੱਖਿਆ ਲਈ ਜਾਗਰੂਕ ਹੋਈਏ : ਭੂਮੀ ਪੇਡਨੇਕਰ
Tuesday, Mar 28, 2023 - 01:03 PM (IST)
ਮੁੰਬਈ (ਬਿਊਰੋ) : ਸਾਰੇ ਗਲੋਬਲ ਦੇਸ਼ਾਂ ਵਾਂਗ ਭਾਰਤ ਵੀ ਜਲਵਾਯੂ ਤਬਦੀਲੀ ਦੇ ਡੂੰਘੇ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਹੈ। ਪਾਣੀ ਦੀ ਕਮੀ, ਬੇਲੋੜੀ ਬਾਰਿਸ਼ ਤੋਂ ਲੈ ਕੇ ਵਿਨਾਸ਼ਕਾਰੀ ਹੜ੍ਹਾਂ ਜਾਂ ਭੁਚਾਲਾਂ ਜਾਂ ਧਰਤੀ ਦੇ ਤਾਪਮਾਨ ’ਚ ਵਾਧਾ ਤੇ ਇਸ ਦੇ ਨਤੀਜੇ ਵਜੋਂ ਬਾਰਿਸ਼ ਚੱਕਰ ’ਤੇ ਪੈਣ ਵਾਲੇ ਪ੍ਰਭਾਵ ਜਾਂ ਪ੍ਰਦੂਸ਼ਣ ਦੇ ਨਾ ਹੋਣ ਵਾਲੇ ਪ੍ਰਭਾਵ, ਸਭ ਕੁਝ ਵਾਤਾਵਰਣ ਅਸੰਤੁਲਨ ’ਚ ਯੋਗਦਾਨ ਪਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਪਠਾਨ' ਦੀ ਸਫ਼ਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਖਰੀਦੀ 8.20 ਕਰੋੜ ਦੀ ਲਗਜ਼ਰੀ ਕਾਰ
ਮਨੁੱਖਤਾ ਲਈ ਖ਼ਤਰਾ ਵਿਆਪਕ ਹੈ ਤੇ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਹੁੰਦਾ ਜਾ ਰਿਹਾ ਹੈ । ਅਭਿਨੇਤਰੀ ਭੂਮੀ ਪੇਡਨੇਕਰ ਵਾਤਾਵਰਣ ਦੀ ਸੁਰੱਖਿਆ ਤੇ ਸੰਭਾਲ ਲਈ ਲਗਾਤਾਰ ਵਕਾਲਤ ਕਰਦੀ ਰਹੀ ਹੈ। ਉਸਨੇ ਜਲਵਾਯੂ ਤਬਦੀਲੀ ਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ‘ਕਲਾਈਮੇਟ ਵਾਰੀਅਰ’ ਨਾਮਕ ਇਕ ਪੈਨ-ਇੰਡੀਆ ਮੁਹਿੰਮ ਸ਼ੁਰੂ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਮਾਧੁਰੀ ਦੀਕਸ਼ਿਤ ਬਾਰੇ 'ਇਤਰਾਜ਼ਯੋਗ ਸ਼ਬਦਾਂ' ਲਈ Netflix ਨੂੰ ਕਾਨੂੰਨੀ ਨੋਟਿਸ, ਪੜ੍ਹੋ ਪੂਰਾ ਮਾਮਲਾ
ਭੂਮੀ ਕਹਿੰਦੀ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਆਪਣੇ ਗ੍ਰਹਿ ਦੀ ਰੱਖਿਆ ਲਈ ਜਾਗਰੂਕ ਹੋਈਏ। ਅਸੀਂ ਪਹਿਲਾਂ ਹੀ ਮੁਸੀਬਤ ’ਚ ਹਾਂ ਤੇ ਹੁਣ ਇਸ ਵੱਲ ਧਿਆਨ ਦੇਣ ਦਾ ਸਮਾਂ ਹੈ। ਹਰ ਕਿਸੇ ਨੂੰ ਆਪਣੇ ਆਪ ਨੂੰ ਸਿੱਖਿਅਤ ਕਰਨ ਤੇ ਚੇਤੰਨ ਤੇ ਜਾਗਰੂਕ ਨਾਗਰਿਕ ਬਣਨ ਦੀ ਲੋੜ ਹੈ, ਜੋ ਤਬਦੀਲੀ ਲਿਆਉਣ ਦੀ ਸੋਚ ਰਹੇ ਹਨ। ਸਾਨੂੰ ਇਸ ਧਰਤੀ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦੀ ਲੋੜ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।