ਭੂਮੀ ਪੇਡਨੇਕਰ ਦੀਆਂ ਇਕ ਸਾਲ ’ਚ 7 ਫ਼ਿਲਮਾਂ ਹੋਣਗੀਆਂ ਰਿਲੀਜ਼

12/07/2022 12:42:45 PM

ਮੁੰਬਈ (ਬਿਊਰੋ)– ਹਾਲ ਹੀ ਦੇ ਸਾਲਾਂ ’ਚ ਬਾਲੀਵੁੱਡ ਦੀ ਯੰਗ ਸਟਾਰ ਭੂਮੀ ਪੇਡਨੇਕਰ ਨੇ ਹਿੰਦੀ ਫ਼ਿਲਮ ਉਦਯੋਗ ’ਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਨਾਂ ਦੇ ਨਾਲ ਬਾਲੀਵੁੱਡ ’ਚ ਇਕ ਮਜ਼ਬੂਤ ਮੌਜੂਦਗੀ ਬਣਾਈ ਹੈ। ਇਸ ਕੈਲੰਡਰ ਸਾਲ ’ਚ ਬੈਕ-ਟੂ-ਬੈਕ 7 ਫ਼ਿਲਮਾਂ ਰਿਲੀਜ਼ ਹੋਣ ਦੇ ਨਾਲ ਉਹ ਹੁਣ ਇੰਡਸਟਰੀ ’ਚ ਸਭ ਤੋਂ ਰੁੱਝੀਆਂ ਅਦਾਕਾਰਾਂ ’ਚੋਂ ਇਕ ਹੈ।

ਅਜਿਹਾ ਕਾਰਨਾਮਾ ਜੋ ਬਾਲੀਵੁੱਡ ਦੀ ਕਿਸੇ ਵੀ ਮਸ਼ਹੂਰ ਅਦਾਕਾਰਾ ਨੇ ਨਹੀਂ ਕੀਤਾ ਹੈ। ਭੂਮੀ ਦਾ ਕਹਿਣਾ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ ਦੀਆਂ ਸਭ ਤੋਂ ਸਫਲ ਅਦਾਕਾਰਾਂ ’ਚੋਂ ਇਕ ਹੋਣਾ ਦਿਲ ਨੂੰ ਛੂਹਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਬੰਗਾਲੀਆਂ ’ਤੇ ਵਿਵਾਦਿਤ ਟਿੱਪਣੀ ਕਰ ਮੁਸ਼ਕਿਲਾਂ ’ਚ ਘਿਰੇ ਪਰੇਸ਼ ਰਾਵਲ, ਪੁਲਸ ਨੇ ਕੀਤਾ ਤਲਬ

ਉਸ ਨੂੰ ਮਾਣ ਹੈ ਕਿ ਉਹ ਆਪਣੀ ਮਿਹਨਤ ਤੇ ਦ੍ਰਿੜ ਇਰਾਦੇ ਕਾਰਨ ਇਥੋਂ ਤੱਕ ਪਹੁੰਚ ਸਕੀ ਹੈ। ਬਾਲੀਵੁੱਡ ’ਚ ਇਕ ਪੂਰਨ ਬਾਹਰੀ ਵਿਅਕਤੀ ਦੇ ਰੂਪ ’ਚ ਉਹ ਅੱਜ ਜਿਥੇ ਹੈ, ਉਥੇ ਪਹੁੰਚਣ ’ਚ ਯਕੀਨੀ ਤੌਰ ’ਤੇ ਕੁਝ ਸਮਾਂ ਲੱਗਾ ਹੈ ਪਰ ਈਮਾਨਦਾਰੀ ਨਾਲ ਉਸ ਨੂੰ ਕੋਈ ਪਛਤਾਵਾ ਨਹੀਂ ਹੈ।

ਉਸ ਦੀਆਂ ਇਕ ਸਾਲ ’ਚ 7 ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ ਤੇ ਉਹ ਜਾਣਦੀ ਹੈ ਕਿ ਉਹ 7 ਵੱਖ-ਵੱਖ ਤੇ ਸ਼ਾਨਦਾਰ ਪ੍ਰਫਾਰਮੈਂਸ ਦੇਣ ਜਾ ਰਹੀ ਹੈ। ਉਸ ਨੂੰ ਉਮੀਦ ਹੈ ਕਿ ਦਰਸ਼ਕ ਉਸ ਨੂੰ ਪਸੰਦ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News