ਭੂਮੀ ਪੇਡਨੇਕਰ ਨੇ ਸਾਂਝੀ ਕੀਤੀ ਵਰਕਆਊਟ ਦੀ ਤਸਵੀਰ, ਮੇਕਅਪ ਤੋਂ ਬਿਨਾਂ ਅਜਿਹੀ ਦਿਖੀ ਅਦਾਕਾਰਾ

01/22/2022 4:56:44 PM

ਮੁੰਬਈ- ਅਦਾਕਾਰਾ ਭੂਮੀ ਪੇਡਨੇਕਰ ਹਮੇਸ਼ਾ ਆਪਣੇ ਪ੍ਰਸ਼ੰਸ਼ਖਾਂ ਨੂੰ ਫਿਟਨੈੱਸ ਟਿਪਸ ਦਿੰਦੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਹਮੇਸ਼ਾ ਆਪਣੇ ਵਰਕਆਊਟ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਰਕਆਊਟ ਦੌਰਾਨ ਦੀ ਇਕ ਤਸਵੀਰ ਸਾਂਝੀ ਕੀਤੀ। 

PunjabKesari
ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇਸ ਤਸਵੀਰ 'ਚ ਭੂਮੀ ਕਾਫੀ ਨੈਚੁਰਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਭੂਮੀ ਨੇ ਯੈਲੋ ਸਪੋਰਟਸ ਬ੍ਰਾਅ ਤੇ ਬਲੈਕ ਟਰਾਊਜ਼ਰ ਪਾਇਆ ਹੈ। ਇਸ ਤਸਵੀਰ 'ਚ ਭੂਮੀ ਦੇ ਚਿਹਰੇ 'ਤੇ ਵਰਕਆਊਟ ਦਾ ਗਲੋਅ ਸਾਫ ਨਜ਼ਰ ਆ ਰਿਹਾ ਹੈ। ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਆਪਣੀ ਤਸਵੀਰ 'ਚ ਭੂਮੀ ਪੇਡਨੇਕਰ ਐਬਸ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਤਸਵੀਰ ਨੂੰ ਸਾਂਝੀ ਕਰਦੇ ਹੋਏ ਭੂਮੀ ਨੇ ਕੈਪਸ਼ਨ 'ਚ ਸਿਰਫ 'ਓਕੇ' ਲਿਖਿਆ ਅਤੇ ਨਾਲ ਹੀ ਨੀਂਦ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਹੈ।


Aarti dhillon

Content Editor

Related News