‘ਭੂਲ ਭੁਲੱਈਆ 3’ ਦਾ ਹੋਇਆ ਐਲਾਨ, ਇਸ ਵਾਰ ਖ਼ੁਦ ਭੂਤ ਬਣ ਡਰਾਉਣਗੇ ਕਾਰਤਿਕ ਆਰੀਅਨ!

03/02/2023 11:06:29 AM

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਨੇ ਪ੍ਰਸ਼ੰਸਕਾਂ ਨੂੰ ਇਕ ਵੱਡਾ ਸਰਪ੍ਰਾਈਜ਼ ਦਿੰਦਿਆਂ ‘ਭੂਲ ਭੁਲੱਈਆ 3’ ਦਾ ਐਲਾਨ ਕੀਤਾ ਗਿਆ ਹੈ। ਰੂਹ ਬਾਬਾ ਤੇ ਮੰਜੁਲਿਕਾ ਦਾ ਕਨੈਕਸ਼ਨ ਇਕ ਵਾਰ ਮੁੜ ਦਰਸ਼ਕਾਂ ਨੂੰ ਖ਼ੂਬ ਹਸਾਉਣ ਵਾਲਾ ਹੈ ਪਰ ਇਸ ਵਾਰ ਫ਼ਿਲਮ ’ਚ ਜੋ ਡਰ ਦੇਖਣ ਨੂੰ ਮਿਲੇਗਾ, ਉਹ ਕਮਾਲ ਦਾ ਹੋਵੇਗੇ।

ਰੂਹ ਬਾਬਾ ਦੀ ਲੁੱਕ ਨੂੰ ਰਿਲੀਜ਼ ਕਰਦਿਆਂ ਕਾਰਤਿਕ ਆਰੀਅਨ ਨੇ ਪ੍ਰਸ਼ੰਸਕਾਂ ਨਾਲ ਫ਼ਿਲਮ ਦਾ ਇਕ ਛੋਟਾ ਟੀਜ਼ਰ ਸਾਂਝਾ ਕੀਤਾ ਹੈ। ਟੀਜ਼ਰ ਦੀ ਸ਼ੁਰੂਆਤ ਮੰਜੁਲਿਕਾ ਦੀ ਪਾਇਲ ਦੀ ਛੰਨ-ਛੰਨ ਨਾਲ ਹੁੰਦੀ ਹੈ ਤੇ ਬੈਕਗਰਾਊਂਡ ’ਚ ਉਹੀ ਦਰਵਾਜ਼ਾ ਦਿਖਾਈ ਦਿੰਦਾ ਹੈ, ਜਿਸ ’ਤੇ ਰੂਹ ਬਾਬਾ ਨੇ ਤਾਲਾ ਲਗਾ ਦਿੱਤਾ ਸੀ ਤਾਂ ਜੋ ਮੰਜੁਲਿਕਾ ਦੀ ਆਤਮਾ ਬਾਹਰ ਨਾ ਨਿਕਲ ਸਕੇ। ਇਸ ਦੇ ਨਾਲ ਹੀ ਕਾਰਤਿਕ ਆਰੀਅਨ ਨੂੰ ਇਹ ਕਹਿੰਦਿਆਂ ਸੁਣਿਆ ਜਾਂਦਾ ਹੈ ਕਿ ਤੁਹਾਨੂੰ ਕੀ ਲੱਗਾ ਕਿ ਕਹਾਣੀ ਖ਼ਤਮ ਹੋ ਗਈ? ਦਰਵਾਜ਼ੇ ਸਿਰਫ਼ ਇਸ ਲਈ ਬੰਦ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਦੁਬਾਰਾ ਖੋਲ੍ਹਿਆ ਜਾ ਸਕੇ?

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ’ਤੇ FIR ਦਰਜ, ਜਾਣੋ ਕੀ ਹੈ ਮਾਮਲਾ

ਕੁਰਸੀ ’ਤੇ ਬੈਠੇ ਰੂਹ ਬਾਬਾ ਕਹਿੰਦੇ ਹਨ ਕਿ ਮੈਂ ਸਿਰਫ਼ ਰੂਹਾਂ ਨਾਲ ਗੱਲ ਨਹੀਂ ਕਰਦਾ, ਮੇਰੇ ਅੰਦਰ ਵੀ ਰੂਹਾਂ ਆਉਂਦੀਆਂ ਹਨ ਤੇ ਫਿਰ ਹੱਸਣ ਵਾਲਾ ਰੂਹ ਬਾਬਾ ਬਹੁਤ ਡਰਾਉਣਾ ਲੱਗਦਾ ਹੈ। ਨੀਲੀਆਂ ਅੱਖਾਂ ਤੇ ਇਸ ’ਚ ਚਿੱਟੀ ਰੌਸ਼ਨੀ, ਬਹੁਤ ਡਰਾਉਣੀ ਲੱਗਦੀ ਹੈ।

ਇਸ ਫ਼ਿਲਮ ਨੂੰ ਅਨੀਸ ਬਜ਼ਮੀ ਡਾਇਰੈਕਟ ਕਰਨ ਜਾ ਰਹੇ ਹਨ। ਟੀ-ਸੀਰੀਜ਼ ਤੇ ਗੁਲਸ਼ਨ ਕੁਮਾਰ ਇਸ ਫ਼ਿਲਮ ਦੇ ਨਿਰਮਾਣ ਦਾ ਕੰਮ ਸੰਭਾਲ ਰਹੇ ਹਨ। ਕਾਰਤਿਕ ਆਰੀਅਨ ਦੀ ਫ਼ਿਲਮ ਦੇ ਐਲਾਨ ਤੋਂ ਹੀ ਪ੍ਰਸ਼ੰਸਕ ਇਸ ਲਈ ਬੇਹੱਦ ਉਤਸ਼ਾਹਿਤ ਹੋ ਗਏ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਵਾਰ ‘ਭੂਲ ਭੁਲੱਈਆ’ ’ਚ ਤੱਬੂ ਦਾ ਕਿਰਦਾਰ ਹੈ ਜਾਂ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਤੱਬੂ ਦਾ ਡਬਲ ਰੋਲ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News