‘ਭੋਲਾ’ ਨੂੰ ਪਛਾੜ ਕੇ ਅੱਗੇ ਨਿਕਲੀ ‘ਦਸਾਰਾ’, ਕਮਾਏ 71 ਕਰੋੜ
Monday, Apr 03, 2023 - 11:20 AM (IST)
ਮੁੰਬਈ (ਬਿਊਰੋ)– ਨਾਨੀ ਦੀ ਬਹੁਤ ਉਡੀਕੀ ਜਾ ਰਹੀ ਪੈਨ ਇੰਡੀਆ ਫ਼ਿਲਮ ‘ਦਸਾਰਾ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ ਤੇ ਇਸ ਨੇ ਦੇਸ਼ ਭਰ ’ਚ ਪ੍ਰਸ਼ੰਸਕਾਂ ਦਾ ਸਫਲਤਾਪੂਰਵਕ ਮਨੋਰੰਜਨ ਕੀਤਾ ਹੈ।
ਫ਼ਿਲਮ ਨੇ ਪ੍ਰਸ਼ੰਸਕਾਂ ਦੀਆਂ ਸਮੀਖਿਆਵਾਂ ਦੀ ਵੀ ਸ਼ੁਰੂਆਤ ਕੀਤੀ, ਜਿਸ ਦਾ ਸਬੂਤ ਫ਼ਿਲਮ ਦੇ ਕਾਰੋਬਾਰ ਤੋਂ ਮਿਲਦਾ ਹੈ, ਜਿਸ ਨੇ 71 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ।
ਐਕਸ਼ਨ ਨਾਲ ਭਰਪੂਰ ਫ਼ਿਲਮ ਨੇ ਬਾਕਸ ਆਫਿਸ ’ਤੇ ਉੱਚ ਮਾਪਦੰਡ ਸਥਾਪਿਤ ਕਰਕੇ ‘ਭੋਲਾ’ ਨੂੰ ਪਿੱਛੇ ਛੱਡ ਦਿੱਤਾ ਹੈ। ਫ਼ਿਲਮ ਦਾ ਨਿਰਦੇਸ਼ਨ ਸ਼੍ਰੀਕਾਂਤ ਓਡੇਲਾ ਨੇ ਕੀਤਾ ਹੈ, ਜੋ ਕਿ ਡੈਬਿਊ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਡਾਂਸ ਕਰਦਿਆਂ ਵਰੁਣ ਧਵਨ ਨੇ ਹਾਲੀਵੁੱਡ ਸੁਪਰਮਾਡਲ Gigi Hadid ਨੂੰ ਗੋਦ ’ਚ ਚੁੱਕਿਆ, ਭੜਕ ਉਠੇ ਲੋਕ
ਇਹ ਫ਼ਿਲਮ ਨਾਨੀ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਜਟ ਵਾਲੀ ਫ਼ਿਲਮ ਹੈ, ਜਦਕਿ ਇਸ ਨੂੰ ਆਲੋਚਨਾਤਮਕ ਪ੍ਰਸ਼ੰਸਾ ਮਿਲੀ ਹੈ। ਕੁਝ ਦਰਸ਼ਕ ‘ਦਸਾਰਾ’ ਦੀ ਤੁਲਨਾ ‘ਕੇ. ਜੀ. ਐੱਫ.’ ਤੇ ‘ਪੁਸ਼ਪਾ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਨਾਲ ਕਰ ਰਹੇ ਹਨ।
ਹਾਲਾਂਕਿ ਫ਼ਿਲਮ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਸ ਫ਼ਿਲਮ ਬਾਰੇ ਖੁੱਲ੍ਹ ਕੇ ਗੱਲ ਕੀਤੀ ਕਿ ਇਹ ਬਾਕੀ ਫ਼ਿਲਮਾਂ ਤੋਂ ਕਿਵੇਂ ਵੱਖਰੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।