‘ਭੇੜੀਆ’ ਦੇ ‘ਅਪਨਾ ਬਣਾ ਲੇ’ ਗਾਣੇ ਦਾ ਆਫੀਸ਼ੀਅਲ ਆਡੀਓ ਲਾਂਚ

Sunday, Nov 06, 2022 - 11:21 AM (IST)

‘ਭੇੜੀਆ’ ਦੇ ‘ਅਪਨਾ ਬਣਾ ਲੇ’ ਗਾਣੇ ਦਾ ਆਫੀਸ਼ੀਅਲ ਆਡੀਓ ਲਾਂਚ

ਮੁੰਬਈ (ਬਿਊਰੋ) - ਫ਼ਿਲਮ ‘ਭੇੜੀਆ’ ਦਾ ਗੀਤ ‘ਆਪਣਾ ਬਨਾ ਲੇ’ ਅਰਿਜੀਤ ਸਿੰਘ ਨੂੰ ਉਸ ਦੇ ਸ਼ਾਨਦਾਰ ਰੂਪ ’ਚ ਪੇਸ਼ ਕਰਦਾ ਹੈ ਕਿਉਂਕਿ ਉਹ ਇਸ ਰੋਮਾਂਟਿਕ ਧੁਨ ਨੂੰ ਗਾਉਂਦਾ ਹੈ। ਟ੍ਰੈਕ ਦੇ ਸ਼ਾਂਤ ਬੋਲ ਸੁਣਨ ਵਾਲਿਆਂ ਨੂੰ ਖੁਸ਼ ਕਰਦੇ ਹਨ ਤੇ ਇਸ ਦਾ ਰੂਹਾਨੀ ਸੰਗੀਤ ਕੰਨਾਂ ਨੂੰ ਵੀ ਚੰਗਾ ਲੱਗਦਾ ਹੈ। ‘ਅਪਨਾ ਬਨਾ ਲੇ’ ਦੀ ਪੂਰੀ ਸ਼ਾਨ ਦਾ ਅਨੁਭਵ ਕਰਨ ਲਈ ਕੋਈ ਇੰਤਜ਼ਾਰ ਨਹੀਂ ਕਰ ਸਕਦਾ। ‘ਆਪਣਾ ਬਨਾ ਲੇ’ ਸਚਿਨ-ਜਿਗਰ ਦੁਆਰਾ ਰਚਿਆ ਗਿਆ ਹੈ। ਗੀਤ ਦੇ ਬੋਲ ਅਮਿਤਾਭ ਭੱਟਾਚਾਰੀਆ ਦੇ ਹਨ। ਆਡੀਓ ਹੁਣ ਆ ਗਿਆ ਹੈ ਤੇ ਗੀਤ ਸੋਮਵਾਰ ਨੂੰ ਰਿਲੀਜ਼ ਹੋਵੇਗਾ। ਜਿਓ ਸਟੂਡੀਓਜ਼ ਤੇ ਦਿਨੇਸ਼ ਵਿਜਾਨ ਦੁਆਰਾ ‘ਭੇਡੀਆ’ ਮੈਡਾਕ ਫ਼ਿਲਮਜ਼ ਪ੍ਰੋਡਕਸ਼ਨ, ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ, ਦਿਨੇਸ਼ ਵਿਜਨ ਦੁਆਰਾ ਨਿਰਮਿਤ ਹੈ। ਵਰੁਣ ਧਵਨ, ਕ੍ਰਿਤੀ ਸੈਨਨ, ਦੀਪਕ ਡੋਬਰਿਆਲ ਤੇ ਅਭਿਸ਼ੇਕ ਬੈਨਰਜੀ ਸਟਾਰਰ, ਇਹ ਫ਼ਿਲਮ 25 ਨਵੰਬਰ ਨੂੰ ਹਿੰਦੀ, ਤੇਲਗੂ ਤੇ ਤਾਮਿਲ ’ਚ 2ਡੀ ਤੇ 3ਡੀ ’ਚ ਸਿਨੇਮਾਘਰਾਂ ’ਚ ਆਵੇਗੀ।

ਦੱਸ ਦਈਏ ਕਿ ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਵਰੁਣ ਨੇ ਦੱਸਿਆ ਕਿ ਉਹ ਵੇਸਟੀਬੁਲਰ ਹਾਇਪੋਫੰਕਸ਼ਨ ਦੀ ਸਮੱਸਿਆ ਨਾਲ ਜੂਝ ਚੁੱਕੇ ਹਨ। ਇਸ ਬੀਮਾਰੀ ’ਚ ਇਕ ਵਿਅਕਤੀ ਆਪਣੇ ਸਰੀਰ ਦਾ ਬੈਲੇਂਸ ਗੁਆ ਬੈਠਦਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਜਦੋਂ ਚੀਜ਼ਾਂ ਹੌਲੀ-ਹੌਲੀ ਖੁੱਲ੍ਹਣੀਆਂ ਸ਼ੁਰੂ ਹੋਈਆਂ ਤਾਂ ਵਰੁਣ ਧਵਨ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਖ਼ੁਦ ਨੂੰ ਪ੍ਰੈਸ਼ਰਾਈਜ਼ ਕਰਕੇ ਕੰਮ ਪ੍ਰਤੀ ਅੱਗੇ ਵਧਾਇਆ। ਨਾ ਚਾਹੁੰਦੇ ਹੋਏ ਵੀ ਵਰੁਣ ਧਵਨ ਨੂੰ ਕੰਮ ਤੋਂ ਬ੍ਰੇਕ ਲੈਣੀ ਪਈ। ਜਦੋਂ ਵਰੁਣ ਧਵਨ ਨੂੰ ਆਪਣੀ ਇਸ ਬੀਮਾਰੀ ਬਾਰੇ ਪਤਾ ਲੱਗਾ ਤਾਂ ਉਹ ਕਾਫੀ ਦੁਖੀ ਹੋ ਗਏ ਸਨ। ਖ਼ੁਦ ਨੂੰ ਅੱਗੇ ਵਧਾਉਣਾ ਉਨ੍ਹਾਂ ਲਈ ਕਾਫੀ ਚੈਲੇਂਜਿੰਗ ਰਿਹਾ। ਕੋਵਿਡ-19 ਤੋਂ ਬਾਅਦ ਜਦੋਂ ਵਰੁਣ ਧਵਨ ਨੇ ਕੰਮ ’ਤੇ ਵਾਪਸੀ ਕਰਨੀ ਚਾਹੀ ਤਾਂ ਉਨ੍ਹਾਂ ਦੇ ਸਾਹਮਣੇ ਕਈ ਚੁਣੌਤੀਆਂ ਆਈਆਂ।


ਵਰੁਣ ਧਵਨ ਨੇ ਕਿਹਾ ਕਿ ਜਦੋਂ ਅਸੀਂ ਘਰ ਦੇ ਦਰਵਾਜ਼ੇ ਖੋਲ੍ਹਦੇ ਹਾਂ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਉਸੇ ਰੈਟ ਰੇਸ ’ਚ ਸਾਮਲ ਹੋਣ ਜਾ ਰਹੇ ਹਾਂ, ਜੋ ਘਰ ਦੇ ਬਾਹਰ ਚੱਲ ਰਹੀ ਹੈ। ਇਥੇ ਬੈਠੇ ਕਿੰਨੇ ਲੋਕ ਇਹ ਗੱਲ ਕਹਿ ਸਕਦੇ ਹਨ ਕਿ ਉਹ ਬਦਲੇ ਹਨ। ਮੈਂ ਦੇਖਦਾ ਹਾਂ ਕਿ ਲੋਕ ਪਹਿਲਾਂ ਤੋਂ ਜ਼ਿਆਦਾ ਮਿਹਨਤ ਕਰਕੇ ਕੰਮ ਕਰਨ ਲੱਗੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News