ਮਾਂ ਬਣਨ ਤੋਂ ਬਾਅਦ ਭਾਰਤੀ ਸਿੰਘ ਦੀ ਇਹ ਖਵਾਇਸ਼ ਰਹਿ ਗਈ ਅਧੂਰੀ, ਵੀਡੀਓ ਹੋਈ ਵਾਇਰਲ

04/06/2022 5:18:31 PM

ਮੁੰਬਈ (ਬਿਊਰੋ)– ਭਾਰਤੀ ਸਿੰਘ ਹੁਣ ਮਦਰਸ ਕਲੱਬ ’ਚ ਸ਼ਾਮਲ ਹੋ ਗਈ ਹੈ। ਹਾਲ ਹੀ ’ਚ ਮਾਂ ਬਣੀ ਭਾਰਤੀ ਸਿੰਘ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਭਾਰਤੀ ਗਰਭਵਤੀ ਦੌਰ ’ਚ ਕਾਫੀ ਲੋਕਾਂ ਦੀਆਂ ਨਜ਼ਰਾਂ ’ਚ ਰਹੀ ਸੀ। ਭਾਰਤੀ ਨੇ ਬਿਨਾਂ ਰੁਕੇ ਡਿਲਿਵਰੀ ਤੋਂ ਇਕ ਦਿਨ ਪਹਿਲਾਂ ਤੱਕ ਕੰਮ ਕੀਤਾ ਸੀ। ਭਾਰਤੀ ਤੇ ਹਰਸ਼ ਲਿੰਬਾਚੀਆ ਮਾਤਾ-ਪਿਤਾ ਬਣਨ ਤੋਂ ਬਾਅਦ ਬਹੁਤ ਖ਼ੁਸ਼ ਹਨ। ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਪੁੱਤਰ ਦੀ ਮਾਂ ਬਣ ਗਈ ਹੈ ਪਰ ਬੱਚੇ ਨੂੰ ਲੈ ਕੇ ਉਸ ਦੀ ਇਕ ਇੱਛਾ ਅਧੂਰੀ ਰਹਿ ਗਈ ਹੈ।

ਕੀ ਚਾਹੁੰਦੀ ਸੀ ਭਾਰਤੀ? ਮੁੰਡਾ ਜਾਂ ਕੁੜੀ!

ਤੁਸੀਂ ਸੋਚ ਰਹੇ ਹੋ ਕਿ ਭਾਰਤੀ ਦੇ ਘਰ ਇਕ ਬੱਚੇ ਨੇ ਜਨਮ ਲਿਆ ਹੈ ਤਾਂ ਫਿਰ ਕਿਹੜੀ ਖਵਾਇਸ਼ ਭਾਰਤੀ ਸਿੰਘ ਦੀ ਅਧੂਰੀ ਰਹਿ ਗਈ ਹੈ। ਭਾਰਤੀ ਸਿੰਘ ਪੁੱਤਰ ਦੀ ਮਾਂ ਬਣੀ ਹੈ। ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸੀਏ ਤਾਂ ਭਾਰਤੀ ਸਿੰਘ ਨੂੰ ਪੁੱਤਰ ਨਹੀਂ, ਸਗੋਂ ਧੀ ਚਾਹੀਦੀ ਸੀ। ਇਸ ਦਾ ਖ਼ੁਲਾਸਾ ਭਾਰਤੀ ਨੇ ਆਪ ਪੈਪਰਾਜ਼ੀ ਨਾਲ ਗੱਲ ਕਰਦਿਆਂ ਕੀਤਾ ਸੀ। ਭਾਰਤੀ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ। ਵੀਡੀਓ ’ਚ ਭਾਰਤੀ ਨੂੰ ਪੈਪਰਾਜ਼ੀ ਨੇ ਕਿਹਾ ਸੀ ਕਿ ਪੁੱਤਰ ਚਾਹੀਦਾ ਹੈ ਜਾਂ ਧੀ?

ਪੈਪਰਾਜ਼ੀ ਦੇ ਸਵਾਲ ਦਾ ਜਵਾਬ ਦਿੰਦਿਆਂ ਭਾਰਤੀ ਨੇ ਕਿਹਾ, ‘ਇਕ ਧੀ ਚਾਹੀਦੀ ਹੈ। ਮੇਰੇ ਵਰਗੀ ਮਿਹਨਤੀ ਧੀ ਚਾਹੀਦੀ ਹੈ, ਤੇਰੇ ਵਰਗਾ ਨਹੀਂ, ਜੋ ਕਿਸੇ ਕੁੜੀ ਨੂੰ ਰੋਕ ਕੇ ਇੰਟਰਵਿਊ ਲੈ ਰਿਹਾ ਹੋਵੇ।’ ਇਸ ਵੀਡੀਓ ’ਚ ਭਾਰਤੀ ਧੀ ਦੇ ਫਾਇਦੇ ਦੱਸਦੀ ਹੈ ਕਿ ਜਦੋਂ ਸ਼ੂਟ ਤੋਂ ਘਰ ਆਉਂਦੇ ਹੋਏ ਬੋਲੋ ਕਿ ਬੇਟਾ ਚਾਹ ਬਣਾ ਦੇ ਮੰਮੀ ਆ ਰਹੀ ਹੈ ਤਾਂ ਚਾਹ ਬਣਾ ਕੇ ਰੱਖੇ। ਪੁੱਤਰ ਨੂੰ ਬੋਲਾਂਗੀ ਤਾਂ ਉਹ ਬੋਲੇਗਾ ਕਿ ਮੈਂ ਕ੍ਰਿਕੇਟ ਖੇਡ ਰਿਹਾ ਹਾਂ। ਇਸ ਲਈ ਮੈਨੂੰ ਧੀ ਚਾਹੀਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News