ਭਾਰਤੀ ਸਿੰਘ ਨੇ ਘਟਾਇਆ 15 ਕਿਲੋ ਭਾਰ, ਇਸ ਖ਼ਾਸ ਤਰੀਕੇ ਨਾਲ ਹੋਈ ਪਤਲੀ

Tuesday, Sep 07, 2021 - 05:29 PM (IST)

ਭਾਰਤੀ ਸਿੰਘ ਨੇ ਘਟਾਇਆ 15 ਕਿਲੋ ਭਾਰ, ਇਸ ਖ਼ਾਸ ਤਰੀਕੇ ਨਾਲ ਹੋਈ ਪਤਲੀ

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਸੈਂਸੇਸ਼ਨ ਬਣੀ ਹੋਈ ਹੈ। ਅਸਲ ’ਚ ਪਿਛਲੇ ਇਕ ਸਾਲ ਦੇ ਅੰਦਰ ਭਾਰਤੀ ਸਿੰਘ ਨੇ ਕਮਾਲ ਦੀ ਟਰਾਂਸਫਾਰਮੇਸ਼ਨ ਕੀਤੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਾਮੇਡੀਅਨ ਨੇ ਸਿਰਫ ਇਕ ਸਾਲ ’ਚ 15 ਕਿਲੋ ਭਾਰ ਘਟਾ ਲਿਆ ਹੈ। ਜੀ ਹਾਂ, ਭਾਰਤੀ ਸਿੰਘ ਦਾ ਭਾਰ ਜਿਥੇ ਪਹਿਲਾਂ ਲਗਭਗ 91 ਕਿਲੋ ਸੀ, ਹੁਣ ਘੱਟ ਕੇ 76 ਕਿਲੋ ਰਹਿ ਗਿਆ ਹੈ। ਭਾਰਤੀ ਸਿੰਘ ਕਹਿੰਦੀ ਹੈ, ‘ਮੈਂ ਖ਼ੁਦ ਹੈਰਾਨ ਹਾਂ ਕਿ ਮੈਂ ਆਪਣਾ ਇੰਨਾ ਭਾਰ ਘਟਾ ਲਿਆ ਹੈ, ਹੁਣ ਸਾਹ ਨਹੀਂ ਚੜ੍ਹਦਾ ਤੇ ਹਲਕਾ ਮਹਿਸੂਸ ਹੁੰਦਾ ਹੈ। ਮੇਰੀ ਸ਼ੂਗਰ ਤੇ ਅਸਥਮਾ ਵੀ ਕੰਟਰੋਲ ’ਚ ਆ ਗਿਆ ਹੈ।’

ਭਾਰਤੀ ਸਿੰਘ ਦੱਸਦੀ ਹੈ ਕਿ ਉਸ ਦੇ ਇਸ ਬਦਲਾਅ ਦੇ ਪਿੱਛੇ ਦਾ ਰਾਜ਼ ‘ਇੰਟਰਮੀਟੇਂਟ ਫਾਸਟਿੰਗ’ ਹੈ। ਕਾਮੇਡੀਅਨ ਕਹਿੰਦੀ ਹੈ ਕਿ ਉਹ ਸ਼ਾਮ 7 ਵਜੇ ਤੋਂ ਲੈ ਕੇ ਅਗਲੇ ਦਿਨ ਦੁਪਹਿਰ 12 ਵਜੇ ਤਕ ਕੁਝ ਵੀ ਨਹੀਂ ਖਾਂਦੀ ਹੈ।

 
 
 
 
 
 
 
 
 
 
 
 
 
 
 
 

A post shared by Bharti Singh (@bharti.laughterqueen)

ਭਾਰਤੀ ਹੱਸਦਿਆਂ ਕਹਿੰਦੀ ਹੈ, ‘ਮੈਂ 12 ਵਜੇ ਤੋਂ ਬਾਅਦ ਖਾਣੇ ’ਤੇ ਹਮਲਾ ਕਰਦੀ ਹਾਂ। ਮੇਰਾ ਸਰੀਰ ਹੁਣ ਸ਼ਾਮ 7 ਵਜੇ ਤੋਂ ਬਾਅਦ ਖਾਣਾ ਨਹੀਂ ਮੰਗਦਾ। ਮੈਂ 30-32 ਸਾਲ ਬਹੁਤ ਖਾਣਾ ਖਾਧਾ ਹੈ ਤੇ ਉਸ ਤੋਂ ਬਾਅਦ ਇਕ ਸਾਲ ਆਪਣੀ ਬਾਡੀ ਨੂੰ ਸਮਾਂ ਦਿੱਤਾ ਤਾਂ ਬਾਡੀ ਨੇ ਸਭ ਕਬੂਲ ਕੀਤਾ।’ ਭਾਰਤੀ ਸਿੰਘ ਇਹ ਵੀ ਕਹਿੰਦੀ ਹੈ, ‘ਤਾਲਾਬੰਦੀ ਨੇ ਸਾਨੂੰ ਸਾਰਿਆਂ ਨੂੰ ਕਾਫੀ ਚੀਜ਼ਾਂ ਦਾ ਮਹੱਤਵ ਸਮਝਾ ਦਿੱਤਾ ਹੈ, ਜਿਵੇਂ ਪਰਿਵਾਰ ਤੇ ਖ਼ੁਦ ਨੂੰ ਪਿਆਰ ਕਰਨਾ।’

 
 
 
 
 
 
 
 
 
 
 
 
 
 
 
 

A post shared by Bharti Singh (@bharti.laughterqueen)

ਕਾਮੇਡੀਅਨ ਇਹ ਵੀ ਕਹਿੰਦੀ ਹੈ, ‘ਤੁਸੀਂ ਹੋ ਤਾਂ ਪਰਿਵਾਰ ਹੈ ਤੇ ਕੰਮ ਹੈ। ਜੇਕਰ ਤੁਸੀਂ ਖ਼ੁਦ ਨਾਲ ਪਿਆਰ ਨਹੀਂ ਕਰੋਗੇ ਤਾਂ ਕੋਈ ਤੁਹਾਨੂੰ ਪਿਆਰ ਨਹੀਂ ਕਰੇਗਾ। ਬਹੁਤ ਚੰਗਾ ਲੱਗਦਾ ਹੈ ਆਪਣੇ ਆਪ ਨੂੰ ਪਿਆਰ ਕਰਨਾ ਤੇ ਸਕ੍ਰੀਨ ’ਤੇ ਦੇਖਣਾ। ਮੇਰਾ ਸਰੀਰ ਟਰਾਂਸਫਾਰਮ ਹੋਇਆ ਹੈ, ਅੱਜ ਜਦੋਂ ਮੈਂ ਖ਼ੁਦ ਨੂੰ ਦੇਖਦੀ ਹਾਂ, ਮੇਰਾ ਮੂੰਹ ਇੰਨਾ ਪਤਲਾ ਲੱਗਦਾ ਹੈ ਤੇ ਖ਼ੁਦ ਇੰਨੀ ਪਤਲੀ ਲੱਗਦੀ ਹਾਂ... ਮੈਨੂੰ ਖ਼ੁਦ ’ਤੇ ਮਾਣ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News