ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ, ਡਾਕਟਰਾਂ ਨੇ ਕਿਹਾ- ਜਲਦ ਕਰਨਾ ਪਵੇਗਾ ਆਪਰੇਸ਼ਨ

Friday, May 03, 2024 - 02:07 PM (IST)

ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ, ਡਾਕਟਰਾਂ ਨੇ ਕਿਹਾ- ਜਲਦ ਕਰਨਾ ਪਵੇਗਾ ਆਪਰੇਸ਼ਨ

ਮੁੰਬਈ (ਬਿਊਰੋ) : ਇਸ ਵੇਲੇ ਦੀ ਵੱਡੀ ਖ਼ਬਰ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਨੂੰ ਲੈ ਕੇ ਆ ਰਹੀ ਹੈ, ਜਿਸ ਜਾਣ ਕੇ ਲੋਕਾਂ ਨੂੰ ਝਟਕਾ ਲੱਗੇਗਾ। ਦਰਅਸਲ, ਹਾਲ ਹੀ 'ਚ ਭਾਰਤੀ ਸਿੰਘ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਹਸਪਤਾਲ 'ਚ ਨਜ਼ਰ ਆ ਰਹੀ ਹੈ। ਦਰਅਸਲ, ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਦਰਦ 'ਚ ਸੀ। ਉਸ ਨੂੰ ਅਚਾਨਕ ਢਿੱਡ ਦਰਦ ਹੋਇਆ ਅਤੇ ਡਾਕਟਰ ਕੋਲ ਜਾਣਾ ਪਿਆ। ਭਾਰਤੀ ਸਿੰਘ ਨੇ ਦੱਸਿਆ ਕਿ 3 ਦਿਨਾਂ ਤੋਂ ਮੇਰੇ ਢਿੱਡ 'ਚ ਦਰਦ ਸੀ। ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਐਸਿਡਿਟੀ ਹੈ। 3 ਦਿਨ ਦਰਦ 'ਚ ਰਹਿਣ ਤੋਂ ਬਾਅਦ ਜਦੋਂ ਭਾਰਤੀ ਦਾ ਦਰਦ ਤੇਜ਼ ਹੋਇਆ ਤਾਂ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਥੇ ਪਤਾ ਲੱਗਾ ਕਿ ਮੇਰੇ ਪਿੱਤੇ 'ਚ ਪੱਥਰੀ ਹੈ, ਜੋ ਕਿ ਕਿਸੇ ਨਾੜੀ 'ਚ ਫਸ ਗਈ ਹੈ। ਹੁਣ ਭਾਰਤੀ ਸਿੰਘ ਨੂੰ ਇਸ ਲਈ ਆਪਰੇਸ਼ਨ ਕਰਵਾਉਣਾ ਪਵੇਗਾ। ਭਾਰਤੀ ਸਿੰਘ ਕੋਕਿਲਾਬੇਨ ਹਸਪਤਾਲ 'ਚ ਦਾਖ਼ਲ ਹੈ। 

ਇਹ ਵੀ ਪੜ੍ਹੋ- ਪ੍ਰਸਿੱਧ ਕਾਮੇਡੀਅਨ ਲੜੇਗਾ PM ਮੋਦੀ ਖ਼ਿਲਾਫ਼ ਲੋਕ ਸਭਾ ਚੋਣਾਂ

ਦੱਸ ਦਈਏ ਕਿ ਵੀਡੀਓ 'ਚ ਭਾਰਤੀ ਸਿੰਘ ਆਪਣੇ ਪੁੱਤਰ ਗੋਲਾ ਨੂੰ ਯਾਦ ਕਰਕੇ ਰੋ ਰਹੀ ਹੈ। ਉਸ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਕਦੇ ਵੀ ਇੰਨੇ ਲੰਬੇ ਸਮੇਂ ਤੋਂ ਦੂਰ ਨਹੀਂ ਰਹੀ ਹੈ ਅਤੇ ਉਹ ਸਿਰਫ ਇਹ ਚਾਹੁੰਦੀ ਹੈ ਕਿ ਕਿਸੇ ਵੀ ਮਾਂ ਨੂੰ ਆਪਣੇ ਬੱਚੇ ਤੋਂ ਦੂਰ ਨਾ ਰਹਿਣਾ ਪਵੇ। ਭਾਰਤੀ ਸਿੰਘ ਨੇ ਦੱਸਿਆ ਕਿ ਜਦੋਂ ਵੀ ਅਸੀਂ ਆਲੇ-ਦੁਆਲੇ ਨਹੀਂ ਹੁੰਦੇ ਤਾਂ ਗੋਲਾ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੰਮੀ-ਡੈਡੀ ਨੂੰ ਇਕੱਠੇ ਬੁਲਾਉਂਦਾ ਹੈ।

ਦੱਸਣਯੋਗ ਹੈ ਕਿ ਭਾਰਤੀ ਸਿੰਘ ਇਨ੍ਹੀਂ ਦਿਨੀਂ 'ਡਾਂਸ ਦੀਵਾਨੇ ਸੀਜ਼ਨ 4' ਨੂੰ ਹੋਸਟ ਕਰ ਰਹੀ ਹੈ, ਜਿਸ 'ਚ ਮਾਧੁਰੀ ਦੀਕਸ਼ਿਤ ਅਤੇ ਸੁਨੀਲ ਸ਼ੈੱਟੀ ਜੱਜ ਹਨ। ਕਾਮੇਡੀਅਨ ਭਾਰਤੀ ਸਿੰਘ ਇਸ ਤੋਂ ਪਹਿਲਾਂ 'ਸਾ ਰੇ ਗਾ ਮਾ ਪਾ ਲਿੱਲ ਚੈਂਪਸ', 'ਖਤਰਾ ਖਤਰਾ ਖਤਰਾ', 'ਇੰਡੀਆਜ਼ ਗੌਟ ਟੈਲੇਂਟ' ਅਤੇ ਕਈ ਹੋਰ ਟੀਵੀ ਸ਼ੋਅ ਹੋਸਟ ਕਰ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News