ਭਾਰਤੀ ਸਿੰਘ ਦਾ ਪੁੱਤਰ ਲਕਸ਼ ਬਣਿਆ ‘ਕ੍ਰਿਸ਼ਨ’, ਕਿਊਟ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

08/19/2022 11:37:12 AM

ਬਾਲੀਵੁੱਡ ਡੈਸਕ- ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਆਪਣੇ ਬੇਬੀ ਬੁਆਏ ਲਕਸ਼ ਲਿੰਬਾਚੀਆ ਦੀਆਂ ਮਨਮੋਹਕ ਤਸਵੀਰਾਂ ਸਾਂਝੀਆਂ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਦੋਵੇਂ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਲਾਡਲੇ ਦੀਆਂ ਪਿਆਰੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਭਾਰਤੀ ਸਿੰਘ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜੋ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ਇਹ ਵੀਡੀਓ ਉਸ ਦੇ ਲਾਡਲੇ ਪੁੱਤਰ ਦੀ ਹੈ। ਜਿਸ ਦਾ ਅੰਦਾਜ਼ ਸੋਸ਼ਲ ਮੀਡੀਆ ’ਤੇ ਬੇਹੱਦ ਦੇਖਿਆ ਜਾ ਰਿਹਾ ਹੈ। ਹਰਸ਼ ਲਿੰਬਾਚਿਆ ਆਪਣੇ ਪੁੱਤਰ ਲਕਸ਼ ਨਾਲ ਖੇਡ ਰਹੇ ਹਨ। ਇਸ ਦੌਰਾਨ ਗੋਲਾ ਪੀਲੇ ਰੰਗ ਦੀ ਸ਼ਰਟ ’ਚ ਦਿਖਾਈ ਦੇ ਰਹੇ ਹਨ। ਗੋਲਾ ਕ੍ਰਿਸ਼ਨ ਲੁੱਕ ’ਚ ਬੇਹੱਦ ਪਿਆਰਾ ਲੱਗ ਰਿਹਾ ਹੈ। ਭਾਰਤੀ ਨੇ ਆਪਣੇ ਪੁੱਤਰ ਦੀ ਲੁੱਕ ਨੂੰ ਮੋਰ ਦੇ ਪੰਖ ਨਾਲ ਪੂਰਾ ਕੀਤਾ ਅਤੇ ਬੈਕਗ੍ਰਾਊਂਡ ’ਚ ਭਗਵਾਨ ਕ੍ਰਿਸ਼ਨ ਦਾ ਗੀਤ ਚੱਲ ਰਿਹਾ ਹੈ।

 

ਦੱਸ ਦੇਈਏ ਕਿ ਭਾਰਤੀ ਸਿੰਘ-ਹਰਸ਼ ਲਿੰਬਾਚੀਆ ਦਾ ਵਿਆਹ ਦਸੰਬਰ 2017 ’ਚ ਹੋਇਆ ਸੀ। ਭਾਰਤੀ ਨੇ ਵਿਆਹ ਦੇ ਚਾਰ ਸਾਲ ਬਾਅਦ 2021 ’ਚ ਇੰਸਟਾਗ੍ਰਾਮ ’ਤੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।  ਜਿਸ ਤੋਂ ਬਾਅਦ ਜੋੜੇ ਨੇ 3 ਅਪ੍ਰੈਲ ਨੂੰ ਆਪਣੇ ਬੱਚੇ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਸ਼ਹਿਨਾਜ਼ ਅਤੇ ਸ਼ਾਹਬਾਜ਼ ਦਾ ਪਿਆਰ, ਮਿਸ ਗਿੱਲ ਨੇ ਭਰਾ ਨਾਲ ਦਿੱਤੇ ਖੂਬਸੂਰਤ ਪੋਜ਼

ਭਾਰਤੀ ਅਤੇ ਹਰਸ਼ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਰਹਿੰਦੇ ਹਨ। ਭਾਰਤੀ ਅਤੇ ਹਰਸ਼ ਦਾ ਯੂਟਿਊਬ ਚੈਨਲ ਵੀ ਹੈ। ਲਾਈਫ਼ ਆਫ਼ ਲਿੰਬਾਚਿਆ ਜਿਸ 'ਚ ਉਹ ਆਪਣੀ ਡੇਲੀ ਰੂਟੀਨ ਬਾਰੇ ਪ੍ਰਸ਼ੰਸਕਾਂ ਨੂੰ ਦੱਸਦੇ ਹਨ ਅਤੇ ਪੁੱਤਰ ਗੋਲਾ ਦੀ ਝਲਕ ਵੀ ਦਿਖਾਉਂਦੇ ਹਨ। 


 


Shivani Bassan

Content Editor

Related News