ਭਾਰਤੀ ਸਿੰਘ ਨੇ ਪੁੱਤਰ ਲਕਸ਼ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪੁੱਤਰ ਨੂੰ ਪਿਆਰ ਕਰਦਾ ਨਜ਼ਰ ਆਇਆ ਜੋੜਾ

Tuesday, Jul 12, 2022 - 02:36 PM (IST)

ਭਾਰਤੀ ਸਿੰਘ ਨੇ ਪੁੱਤਰ ਲਕਸ਼ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪੁੱਤਰ ਨੂੰ ਪਿਆਰ ਕਰਦਾ ਨਜ਼ਰ ਆਇਆ ਜੋੜਾ

ਮੁੰਬਈ: ਕਾਮੇਡੀ ਕੁਈਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਭਾਰਤੀ ਅਤੇ ਹਰਸ਼ ਦਾ ਪੁੱਤਰ ਹੈ ਜਿਸ ਨੂੰ ਉਹ  ਪਿਆਰ ਨਾਲ ਗੋਲਾ ਕਹਿੰਦੇ ਹਨ। ਲਕਸ਼ ਦੇ ਜਨਮ ਤੋਂ ਤਿੰਨ ਮਹੀਨੇ ਬਾਅਦ ਸੋਮਵਾਰ ਨੂੰ ਇਸ ਜੋੜੇ ਨੇ ਆਖ਼ਿਰਕਾਰ ਪ੍ਰਸ਼ੰਸਕਾਂ ਨੂੰ ਪੁੱਤਰ ਦੀ ਪਹਿਲੀ ਝਲਕ ਦਿਖਾ ਦਿੱਤੀ ਹੈ। ਭਾਰਤੀ ਨੇ ਯੂ-ਟਿਊਬ ’ਤੇ ਵੀਡੀਓ ਸਾਂਝੀ ਕਰਕੇ ਪੂਰੀ ਦੁਨੀਆ ਨੂੰ ‘ਗੋਲੇ’ ਦਾ ਰੂਪ ਦਿਖਾਇਆ। ਜਿਵੇਂ ਹੀ ਲਕਸ਼ ਦੀਆਂ ਤਸਵੀਰਾਂ ਸਾਹਮਣੇ ਆਈਆਂ  ਉਹ ਇੰਟਰਨੈੱਟ ’ਤੇ ਵਾਇਰਲ ਹੋ ਗਈਆਂ।


PunjabKesari

ਇਹ ਵੀ ਪੜ੍ਹੋ : ਕਰੋੜਾਂ ਰੁਪਏ ਦੇ ਬੰਗਲੇ ਦੇ ਮਾਲਕ ਹਨ ਇਹ ਬਾਲੀਵੁੱਡ ਸਿਤਾਰੇ, ਜਾਣੋ ਬੰਗਲਿਆਂ ਦੀ ਕੀਮਤ

ਹਰ ਕੋਈ ਲਕਸ਼ ਨੂੰ ਭਾਰਤੀ ਵਰਗਾ ਕਹਿਣ ਲੱਗ ਗਏ। ਇਸ ਦੇ ਨਾਲ ਹੀ ਭਾਰਤੀ ਨੇ ਪਤੀ ਅਤੇ ਪੁੱਤਰ ਦੀਆਂ ਹੋਰ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਦੋਵੇਂ ਆਪਣੇ ਪੁੱਤਰ ਨੂੰ ਪਿਆਰ ਨਾਲ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। 

PunjabKesari

ਤਸਵੀਰਾਂ ’ਚ ਤਿੰਨੋਂ ਬੇਹੱਦ ਪਿਆਰੇ ਲੱਗ ਰਹੇ ਹਨ। ਪਹਿਲੀ ਤਸਵੀਰ ’ਚ ਭਾਰਤੀ ਆਪਣੇ ਲਾਡਲੇ ਨੂੰ ਚੁੱਕ ਕੇ ਪੋਜ਼  ਦੇ ਰਹੀ ਹੈ। ਇਸ ਦੇ ਨਾਲ ਹਰਸ਼ ਲਿੰਬਾਚੀਆ ਮੁਸਕਾਉਂਦੇ ਹੋਏ ਪੋਜ਼ ਦੇ ਰਹੇ ਹਨ। ਦੂਸਰੀ ਤਸਵੀਰ ’ਚ ਹਰਸ਼ ਆਪਣੇ ਪੁੱਤਰ ਲਕਸ਼ ਨੂੰ ਗਲੇ ਲਗਾ ਕੇ ਉਸ ਵਾਲ ਪਿਆਰ ਨਾਲ ਦੇਖ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਸੋਨਮ ਬਾਜਵਾ ਦੇ ਬੋਲਡ ਫ਼ੋਟੋਸ਼ੂਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਦੀਵਾਨਾ, ਦੇਖੋ ਹੌਟ ਤਸਵੀਰਾਂ

ਆਖ਼ਰੀ ਤਸਵੀਰ ’ਚ ਗੋਲਾ ਆਪਣੇ ਪਿਤਾ ਨਾਲ ਦੇ ਹੱਥਾਂ ’ਚ ਨਜ਼ਰ ਆ ਰਿਹਾ ਹੈ। ਇਸ ਤਸਵੀਰ ’ਚ ਜੋੜਾ ਬੇਹੱਦ ਪਿਆਰ ਨਾਲ ਆਪਣੇ ਪੁੱਤਰ ਲਕਸ਼ ਨੂੰ ਦੇਖ ਰਹੇ ਹਨ। ਤਸਵੀਰ ’ਚ ਤਿੰਨੋਂ ਬੇਹੱਦ ਪਿਆਰੇ ਲੱਗ ਰਹੇ ਹਨ।
ਤਸਵੀਰ ਸਾਂਝੀ ਕਰਦੇ ਹੋਏ ਭਾਰਤੀ ਨੇ ਲਿਖਿਆ ਕਿ ਮਿਲੋ ਸਾਡੇ ਪੁੱਤਰ ਲਕਸ਼ ਨਾਲ, ਗਣਪਤੀ ਬੱਪਾ ਮੋਰੀਆ’ 

PunjabKesari

ਭਾਰਤੀ ਦੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਗੱਲ ਕਰੀਏ ਤਾਂ ਭਾਰਤੀ ਨੇ ਸਾਲ 2017 ’ਚ ਹਰਸ਼ ਲਿੰਬਾਚਿਆ ਨਾਲ ਵਿਆਹ ਕਰਵਾਇਆ ਸੀ । ਇਸ ਸਾਲ 3 ਅਪ੍ਰੈਲ ਨੂੰ ਭਾਰਤੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ।

PunjabKesari


author

Anuradha

Content Editor

Related News