ਭਾਰਤੀ ਸਿੰਘ ਦੀ ਪੁੱਤਰ ਗੋਲਾ ਨਾਲ ਕਿਊਟ ਵੀਡੀਓ ਹੋਈ ਵਾਇਰਲ, ਨਰਾਤਿਆਂ ਦੀਆਂ ਦੇ ਰਹੀ ਵਧਾਈਆਂ

Tuesday, Sep 27, 2022 - 06:07 PM (IST)

ਭਾਰਤੀ ਸਿੰਘ ਦੀ ਪੁੱਤਰ ਗੋਲਾ ਨਾਲ ਕਿਊਟ ਵੀਡੀਓ ਹੋਈ ਵਾਇਰਲ, ਨਰਾਤਿਆਂ ਦੀਆਂ ਦੇ ਰਹੀ ਵਧਾਈਆਂ

ਬਾਲੀਵੁੱਡ ਡੈਸਕ- ਇਨ੍ਹੀਂ ਦਿਨੀਂ ਦੇਸ਼ ’ਚ ਨਰਾਤਿਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਾਂ ਦੇ ਮੰਦਰਾਂ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਹੈ ਅਤੇ ਲੋਕ ਘਰਾਂ ’ਚ ਵੀ ਨਰਾਤਿਆਂ ਦੀ ਪੂਜਾ ਕਰਦੇ ਨਜ਼ਰ ਆ ਰਹੇ ਹਨ। ਅਜਿਹੇ ’ਚ ਬਾਲੀਵੁੱਡ ਸਿਤਾਰੇ ਵੀ ਨਰਾਤੇ ਮਨਾਉਣ ’ਚ ਨਜ਼ਰ ਆ ਰਹੇ ਹਨ। ਭਾਰਤੀ ਦੀ ਪੁੱਤਰ ਗੋਲਾ ਨਾਲ ਇਕ ਕਿਊਟ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਉਸ ਨੇ ਪ੍ਰਸ਼ੰਸਕਾਂ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੱਤੀਆਂ ਹਨ। ਵੀਡੀਓ ’ਤੇ ਪ੍ਰਸ਼ੰਸਕ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : 90 ਦੇ ਦਹਾਕੇ ’ਚ ਫ਼ਿਲਮਾਂ ਦੇ ਸੈੱਟ ’ਤੇ ਸਿਰਫ਼ ਮਰਦ ਕਲਾਕਾਰਾਂ ਦਾ ਦਬਦਬਾ ਸੀ: ਜੂਹੀ ਚਾਵਲਾ

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਸਿੰਘ ਆਪਣੇ ਪੁੱਤਰ ਨੂੰ ਗੋਦੀ ’ਚ ਫੜ ਕੇ ਕਹਿ ਰਹੀ ਹੈ- ‘ਹੈਲੋ, ਮੇਰੇ ਵੱਲੋਂ ਅਤੇ ਗੋਲੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਰਾਤਿਆਂ ਦੀਆਂ ਮੁਬਾਰਕਾਂ। ਸ਼ਾਮ ਨੂੰ ਬਹੁਤ ਸਾਰਾ ਡਾਂਡੀਆ ਗਰਬਾ ਖੇਡੋ, ਆਪਣੇ ਦੋਸਤਾਂ ਨਾਲ ਖੂਬ ਮਸਤੀ ਕਰੋ ਅਤੇ ਸਭ ਦਾ ਭਲਾ ਕਰੋ, ਸਭ ਨੂੰ ਜੈ ਮਾਤਾ ਦੀ ਕਹੋ।’

 

 
 
 
 
 
 
 
 
 
 
 
 
 
 
 
 

A post shared by Koimoi.com (@koimoi)

 

ਵੀਡੀਓ ’ਚ ਦੇਖ ਸਕਦੇ ਹੋ ਗੋਲਾ ਬੇਹੱਦ ਕਿਊਟ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਹ ਭਾਰਤੀ ਖੁੱਲ੍ਹੇ ਵਾਲਾਂ ਅਤੇ ਮੰਗ 'ਚ ਸਿੰਦੂਰ ਨਾਲ ਕੈਜ਼ੂਅਲ ਲੁੱਕ ’ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਨੇ ਪੁੱਤਰ ਨਾਲ ਤਸਵੀਰ ਕੀਤੀ ਸਾਂਝੀ, ਗੁਰਬਾਜ਼ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਨੇ ਇਸ ਸਾਲ 3 ਮਾਰਚ ਨੂੰ ਚੈਤਰ ਦੇ ਨਰਾਤਿਆਂ ’ਚ ਪੁੱਤਰ ਗੋਲਾ ਦਾ ਸਵਾਗਤ ਕੀਤਾ ਸੀ। ਵਿਆਹ ਦੇ 6 ਸਾਲ ਬਾਅਦ ਭਾਰਤੀ-ਹਰਸ਼ ਲਿੰਬਾਚੀਆ ਪੁੱਤਰ ਗੋਲਾ ਦੇ ਮਾਤਾ-ਪਿਤਾ ਬਣ ਕੇ ਬਹੁਤ ਖੁਸ਼ ਹਨ ਅਤੇ ਜੋੜਾ ਅਕਸਰ ਆਪਣੇ ਪਿਆਰੇ ਨਾਲ ਇੰਟਰਨੈੱਟ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦਾ ਰਹਿੰਦਾ ਹੈ।


author

Shivani Bassan

Content Editor

Related News