ਗਰੀਬੀ ‘ਚ ਗੁਜ਼ਰਿਆ ਸੀ ਭਾਰਤੀ ਸਿੰਘ ਦਾ ਬਚਪਨ, ਅੱਜ 1 ਸ਼ੋਅ ਦੀ ਲੈਂਦੀ ਹੈ ਲੱਖਾਂ ਰੁਪਏ ਫੀਸ

07/04/2020 9:13:28 AM

ਨਵੀਂ ਦਿੱਲੀ (ਬਿਊਰੋ) : ਸਟੈਂਡਅਪ ਕਾਮੇਡੀਅਨ ਅਤੇ ਅਦਾਕਾਰਾ ਭਾਰਤੀ ਸਿੰਘ ਨੂੰ ਅੱਜ ਕੌਣ ਨਹੀਂ ਜਾਣਦਾ ਹੈ। ਉਹ ਦਰਸ਼ਕਾਂ ਵਿਚਕਾਰ ‘ਲੱਲੀ‘ ਦੇ ਨਾਂ ਨਾਲ ਕਾਫ਼ੀ ਮਸ਼ਹੂਰ ਹੈ। ਇਸ ਤੋਂ ਇਲਾਵਾ ‘ਦਿ ਕਪਿਲ ਸ਼ਰਮਾ ਸ਼ੋਅ‘ ਦੀ ਟਿੱਲੀ ਯਾਦਵ ਦੇ ਨਾਂ ਤੋਂ ਮਸ਼ਹੂਰ ਰਹੀ ਹੈ। ਅੱਜ ਉਹ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਉਹ ਟੈਲੀਵਿਜ਼ਨ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ ਤਕ ਕੰਮ ਕਰ ਚੁੱਕੀ ਹੈ। ਅੱਜ ਭਾਰਤੀ ਸਿੰਘ ਜਿਹੜੇ ਮੁਕਾਮ ‘ਤੇ ਹੈ ਉੱਥੇ ਤਕ ਪਹੁੰਚਾਉਣ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ। ਅੱਜ ਆਲੀਸ਼ਾਨ ਜ਼ਿੰਦਗੀ ਜਿਊਣ ਵਾਲੀ ਭਾਰਤੀ ਸਿੰਘ ਗਰੀਬੀ ‘ਚ ਵੱਡੀ ਹੋਈ ਹੈ। ਉਨ੍ਹਾਂ ਦਾ ਬਚਪਨ ਕਾਫ਼ੀ ਮੁਸ਼ਕਲਾਂ ਭਰਿਆ ਰਿਹਾ ਹੈ। ਭਾਰਤੀ ਸਿੰਘ ਦਾ ਜਨਮ 3 ਜੁਲਾਈ, 1984 ‘ਚ ਅੰਮ੍ਰਿਤਸਰ ‘ਚ ਹੋਇਆ ਸੀ। 
Bharti Singh slays it in red in her first public appearance post ...
ਬਚਪਨ ਤੋਂ ਹੀ ਸਿਰ ਤੋਂ ਉੱਠ ਗਿਆ ਸੀ ਪਿਤਾ ਦਾ ਸਾਇਆ :
ਭਾਰਤੀ ਸਿੰਘ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਤਕਰੀਬਨ 2 ਸਾਲ ਦੀ ਉਮਰ ‘ਚ ਹੀ ਪਿਤਾ ਨੂੰ ਗਵਾਹ ਚੁੱਕੀ ਹੈ। ਮਾਂ ਨੇ ਦੁਬਾਰਾ ਵਿਆਹ ਕਰਨ ਦੀ ਬਜਾਏ ਸਾਰਾ ਧਿਆਨ ਸਾਡੀ ਪਰਵਿਸ਼ ਕਰਨ ‘ਚ ਲੱਗਾ ਦਿੱਤਾ। ਅੱਜ ਸਾਰਿਆਂ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਦਾ ਇੱਕ ਦੌਰ ਉਹ ਵੀ ਸੀ, ਜਦੋਂ ਉਹ ਵਧੇ ਹੋਏ ਵਜ਼ਨ ਕਾਰਨ ਦਿਨ-ਰਾਤ ਰੋਇਆ ਕਰਦੀ ਸੀ। ਭਾਰਤੀ ਤਿੰਨ ਭਰਾ-ਭੈਣ ਹੈ। ਉਨ੍ਹਾਂ ਦੀ ਜ਼ਿੰਦਗੀ ‘ਚ ਅਜਿਹਾ ਇੱਕ ਸਮਾਂ ਵੀ ਆਇਆ ਸੀ ਜਦੋਂ ਉਨ੍ਹਾਂ ਨੂੰ ਭੁੱਖੇ ਹੀ ਜਾਂ ਖਾਲੀ ਟਿੱਢ ਸੋਣਾ ਪੈਂਦਾ ਸੀ।
Bharti Singh (Comedian) Age, Weight, Husband, Family, Biography ...
ਇੰਝ ਸ਼ੁਰੂ ਹੋਇਆ ਕਰੀਅਰ :
ਭਾਰਤੀ ਸਿੰਘ ਨੇ ਸਾਲ 2005 ‘ਚ ਸ਼ੁਰੂ ਹੋਏ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ‘ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਸੀ। ਦੱਸ ਦੇਈਏ ਕਿ ਭਾਰਤੀ ਸਿੰਘ ਨੇ ਚੌਥੇ ਸੀਜ਼ਨ ‘ਚ ਆਪਣਾ ਨਾਂ ਦਰਜ ਕਰਵਾਇਆ ਸੀ। ਭਾਰਤੀ ਪਹਿਲੀ ਮਹਿਲਾ ਕਾਮੇਡੀਅਨ ਸੀ, ਜੋ ਲਾਫਟਰ ਚੈਲੇਂਜ ‘ਚ ਰਨਰਅਪ ਬਣੀ ਸੀ। ਇਸ ਸਫ਼ਲਤਾ ਤੋਂ ਬਾਅਦ ਭਾਰਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
14 Popular Comedians From Indian Television And Their Lesser Known ...
ਇਕ ਸ਼ੋਅ ਦੇ ਲੈਂਦੀ ਹੈ ਲੱਖਾਂ ਫੀਸ :
ਕਦੇ ਗਰੀਬੀ ‘ਚ ਦਿਨ ਕੱਟਣ ਵਾਲੀ ਭਾਰਤੀ ਸਿੰਘ ਅੱਜ ਇੱਕ ਸ਼ੋਅ ਲਈ ਮੋਟੀ ਫੀਸ ਲੈਂਦੀ ਹੈ। ਰਿਪੋਰਟਸ ਦੀ ਮੰਨੀਏ ਤਾਂ ਉਹ ਇਕ ਸ਼ੋਅ ਦੇ ਕਰੀਬ 25 ਤੋਂ 30 ਲੱਖ ਰੁਪਏ ਲੈਂਦੀ ਹੈ। ਨਾਲ ਹੀ ਲਾਈਵ ਈਵੈਂਟ ‘ਚ ਆਉਣ ਦੇ ਕਰੀਬ 15 ਲੱਖ ਤਕ ਚਾਰਜ ਕਰਦੀ ਹੈ।
Manish Paul is the best co-host I can ever pair up with - Bharti ...


sunita

Content Editor

Related News