ਬਿੱਗ ਬੌਸ ਦੇ ਘਰ ’ਚ ਭਾਰਤੀ ਸਿੰਘ ਦੇ ਪਤੀ ਨੇ ਉਡਾਇਆ ਐੱਨ. ਸੀ. ਬੀ. ਦਾ ਮਜ਼ਾਕ!

Sunday, Dec 27, 2020 - 06:28 PM (IST)

ਬਿੱਗ ਬੌਸ ਦੇ ਘਰ ’ਚ ਭਾਰਤੀ ਸਿੰਘ ਦੇ ਪਤੀ ਨੇ ਉਡਾਇਆ ਐੱਨ. ਸੀ. ਬੀ. ਦਾ ਮਜ਼ਾਕ!

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਆਪਣੀ ਕਾਮੇਡੀ ਕਰਕੇ ਜਾਣੇ ਜਾਂਦੇ ਹਨ। ਹਾਲਾਤ ਭਾਵੇਂ ਕਿਹੋ-ਜਿਹੇ ਵੀ ਹੋਣ, ਪਤੀ-ਪਤਨੀ ਇਸ ਦਾ ਭਾਰ ਨਹੀਂ ਲੈਂਦੇ ਤੇ ਮੁਸ਼ਕਿਲ ਹਾਲਾਤ ’ਚ ਵੀ ਉਨ੍ਹਾਂ ਨੂੰ ਅਕਸਰ ਮਜ਼ਾਕ ਕਰਦੇ ਦੇਖਿਆ ਗਿਆ ਹੈ। ਅਜਿਹੀ ਹੀ ਇਕ ਮਿਸਾਲ ‘ਬਿੱਗ ਬੌਸ 14’ ਦੇ ਘਰ ’ਚ ਦੇਖਣ ਨੂੰ ਮਿਲੀ। ਡਰੱਗਸ ਮਾਮਲੇ ’ਚ ਜ਼ਮਾਨਤ ’ਤੇ ਚੱਲ ਰਹੇ ਹਰਸ਼ ਨੇ ਇਕ ਮਜ਼ੇਦਾਰ ਟਿੱਪਣੀ ਕੀਤੀ।

‘ਵੀਕੈਂਡ ਕਾ ਵਾਰ’ ਐਪੀਸੋਡ ’ਚ ਹਰਸ਼ ਨੇ ਸਵੇਰੇ-ਸਵੇਰੇ ਘਰ ’ਚ ਐਂਟਰੀ ਲਈ ਤੇ ਮਜ਼ਾਕ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ’ਚ ਇਸ ਸਮੇਂ ਲੋਕਾਂ ਦੀ ਬਹੁਤ ਭੀੜ ਹੁੰਦੀ ਹੈ। ਇਸ ਲਈ ਉਨ੍ਹਾਂ ਸੋਚਿਆ ਕਿ ਉਨ੍ਹਾਂ ਨੂੰ ਸਵੇਰੇ ‘ਬਿੱਗ ਬੌਸ’ ਦੇ ਘਰ ਆ ਜਾਣਾ ਚਾਹੀਦਾ ਹੈ। ਹਰਸ਼ ਨੇ ਕਿਹਾ, ‘ਸਵੇਰੇ-ਸਵੇਰੇ ਮੈਂ ਆ ਗਿਆ ਕਿਉਂਕਿ ਅੱਜਕਲ ਮੇਰੇ ਘਰ ’ਤੇ ਵੀ ਲੋਕ ਸਵੇਰੇ-ਸਵੇਰੇ ਆ ਜਾਂਦੇ ਹਨ ਤੇ ਬਹੁਤ ਕੁਝ ਕਰਕੇ ਚਲੇ ਜਾਂਦੇ ਹਨ।’

ਦੱਸਣਯੋਗ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਹਰਸ਼ ਨੇ ਸੋਸ਼ਲ ਮੀਡੀਆ ’ਤੇ ਆਪਣੀ ਤਸਵੀਰ ਪੋਸਟ ਕੀਤੀ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਗੱਲਾਂ ਸੁਣਨੀਆਂ ਪਈਆਂ ਸਨ। ਇਕ ਸ਼ਖਸ ਨੇ ਜਦੋਂ ਦੋਵਾਂ ਦਾ ਬਾਈਕਾਟ ਕਰਨ ਲਈ ਕੁਮੈਂਟ ਕੀਤਾ ਤਾਂ ਹਰਸ਼ ਨੇ ਜਵਾਬ ਦਿੱਤਾ, ‘ਸੋ ਜਾਓ ਅੰਕਲ।’ ਕੁਝ ਹੋਰ ਯੂਜ਼ਰਸ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਵੀ ਬਾਈਕਾਟ ਕਰਨ ਦੀ ਗੱਲ ਆਖੀ ਕਿਉਂਕਿ ਭਾਰਤੀ ਸ਼ੋਅ ’ਚ ਨਜ਼ਰ ਆਉਂਦੀ ਰਹਿੰਦੀ ਹੈ।

ਭਾਰਤੀ ਤੇ ਉਸ ਦੇ ਪਤੀ ਹਰਸ਼ ਨੂੰ ਐੱਨ. ਸੀ. ਬੀ. ਨੇ 21 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ। ਛਾਪੇ ਦੌਰਾਨ ਉਨ੍ਹਾਂ ਦੇ ਘਰੋਂ ਐੱਨ. ਸੀ. ਬੀ. ਨੇ 86.50 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ। ਦੋਵਾਂ ਨੂੰ ਮੈਜਿਸਟ੍ਰੇਟ ਕੋਰਟ ਤੋਂ 15000 ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਮਿਲੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News