ਭਾਰਤੀ ਨੇ ਕਪਿਲ ਸ਼ਰਮਾ ਸ਼ੋਅ ਛੱਡਣ ਦਾ ਲਿਆ ਫ਼ੈਸਲਾ, ਹੁਣ ‘ਸਾਰੇਗਾਮਾਪਾ ਲਿਟਲ ਚੈਂਪਸ 9’ ’ਚ ਆਵੇਗੀ ਨਜ਼ਰ

Saturday, Aug 20, 2022 - 12:22 PM (IST)

ਭਾਰਤੀ ਨੇ ਕਪਿਲ ਸ਼ਰਮਾ ਸ਼ੋਅ ਛੱਡਣ ਦਾ ਲਿਆ ਫ਼ੈਸਲਾ, ਹੁਣ ‘ਸਾਰੇਗਾਮਾਪਾ ਲਿਟਲ ਚੈਂਪਸ 9’ ’ਚ ਆਵੇਗੀ ਨਜ਼ਰ

ਬਾਲੀਵੁੱਡ ਡੈਸਕ- ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ ’ਚ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਫ਼ੈਸਲਾ ਕੀਤਾ ਹੈ। ਖ਼ਬਰਾਂ ਮੁਤਾਬਕ ਕਪਿਲ ਸ਼ਰਮਾ ਜਲਦ ਹੀ ਆਪਣੇ ਨਵੇਂ ਸ਼ੋਅ ਦੇ ਨਾਲ ਟੀ.ਵੀ ’ਤੇ ਆਉਣਗੇ। ਇਸ ਦੌਰਾਨ ਭਾਰਤੀ ਨੇ ਇਸ ਸ਼ੋਅ ’ਚ ਨਾ ਆਉਣ  ਦੀ ਵੀ ਗੱਲ ਕੀਤੀ ਹੈ। ਮੀਡੀਆ ਰਿਪੋਰਟਰ ਮੁਤਾਬਕ ਭਾਰਤੀ Sa Re Ga Ma Pa Little Champs Season 9 ਦੀ ਮੇਜ਼ਬਾਨੀ ਕਰੇਗੀ। ਇਹੀ ਕਾਰਨ ਹੈ ਭਾਰਤੀ ਸਿੰਘ ਨੇ ਹੁਣ ਕਪਿਲ ਸ਼ਰਮਾ ਸ਼ੋਅ ਛੱਡਣ ਦਾ ਮਨ ਬਣਾ ਲਿਆ ਹੈ।

ਇਹ ਵੀ ਪੜ੍ਹੋ :ਖੁਸ਼ੀ ਕਪੂਰ ਨੇ ਹੌਟ ਅੰਦਾਜ਼ ਨਾਲ ਇੰਟਰਨੈੱਟ ’ਤੇ ਲਾਈ ਮਹਿਫ਼ਲ, ਦੇਖੋ ਫ਼ੋਟੋਸ਼ੂਟ ਦੀਆਂ ਤਸਵੀਰਾਂ

ਹਾਲ ਹੀ ’ਚ ਭਾਰਤੀ ਸਿੰਘ ਨੂੰ ਸਟਾਰ ਪਲੱਸ ਦੇ ਸ਼ੋਅ ਐਤਵਾਰ ਨੂੰ ਹੋਸਟ ਕਰਦੇ ਦੇਖਿਆ ਗਿਆ। ਹੁਣ ਉਹ ਜਲਦ ਹੀ ਸਾਰੇਗਾਮਾਪਾ ਦੇ 9ਵੇਂ ਸੀਜ਼ਨ ਦੀ ਮੇਜ਼ਬਾਨੀ ਕਰਦੀ ਨਜ਼ਰ ਆਵੇਗੀ। ਇਸ ਦੌਰਾਨ ਜਦੋਂ ਭਾਰਤੀ ਨੂੰ ਕਪਿਲ ਸ਼ਰਮਾ ਸ਼ੋਅ ਛੱਡਣ ’ਤੇ ਸਵਾਲ ਉੱਠਿਆ ਤਾਂ ਉਨ੍ਹਾਂ ਨੇ ਇਸ ਦਾ ਜਵਾਬ ਦਿੱਤਾ ਕਿ ‘ਕਪਿਲ ਸ਼ਰਮਾ ਦਾ ਸ਼ੋਅ ਵੀ ਜਲਦ ਹੀ ਟੀ.ਵੀ ’ਤੇ ਟੈਲੀਕਾਸਟ ਕੀਤਾ ਜਾਵੇਗਾ, ਪਰ ਮੈਂ ਉਸ ਸ਼ੋਅ ’ਚ ਦਰਸ਼ਕਾਂ ਨੂੰ ਨਿਯਮਿਤ ਤੌਰ ’ਤੇ ਨਹੀਂ ਦੇਖਾਂਗੀ। ਮੈਨੂੰ ਦੇਖਿਆ ਜਾਵੇਗਾ ਪਰ ਕਦੇ-ਕਦੇ ਅਤੇ ਘੱਟ ਸਮੇਂ ਲਈ ਕਿਉਂਕਿ ਮੇਰੇ ਕੋਲ ਸਾਰੇਗਾਮਾਪਾ ਲਿਟਲ ਚੈਂਪਸ ਵੀ ਹੈ, ਅਤੇ ਮੈਂ ਇਕ ਮਾਂ ਵੀ ਹਾਂ।’

ਦੱਸ ਦੇਈਏ ਕਿ ਭਾਰਤੀ ਤੋਂ ਇਲਾਵਾ ਮਸ਼ਹੂਰ ਗਾਇਕ ਸ਼ੰਕਰ ਮਹਾਦੇਵਨ ਸ਼ੋਅ ’ਚ ਲਿਟਲ ਚੈਂਪਸ ਨੂੰ ਜੱਜ ਕਰਦੇ ਨਜ਼ਰ ਆਉਣਗੇ। ਸ਼ੰਕਰ ਮਹਾਦੇਵਨ ਪਹਿਲੀ ਵਾਰ ਸਾਰੇਗਾਮਾਪਾ ਲਿਟਲ ਚੈਂਪਸ ਦਾ ਹਿੱਸਾ ਬਣਨ ਜਾ ਰਹੇ ਹਨ।

ਇਹ ਵੀ ਪੜ੍ਹੋ : ਸਰਗੁਣ ਮਹਿਤਾ ਨੇ ਬਿਨਾਂ ਮੇਕਅੱਪ ਦੇ ਤਸਵੀਰ ਕੀਤੀ ਸਾਂਝੀ, ਦਿੱਤੀ ਸ਼ਾਨਦਾਰ ਕੈਪਸ਼ਨ

ਭਾਰਤੀ ਟੀ.ਵੀ ਸ਼ੋਅ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਐਕਟਿਵ ਰਹਿੰਦੀ ਹੈ। ਕਾਮੇਡੀਅਨ ਪੁੱਤਰ ਲਕਸ਼ ਅਤੇ ਪਤੀ ਹਰਸ਼ ਨਾਲ  ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਜੋ ਖ਼ੂਬ ਵਾਇਰਲ ਹੋ ਰਹੀਆਂ ਹਨ।


author

Shivani Bassan

Content Editor

Related News