ਭਾਨਾ ਸਿੱਧੂ ਦੀ ਦਾਦੀ ਦਾ ਹੋਇਆ ਦਿਹਾਂਤ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Wednesday, Oct 23, 2024 - 10:17 AM (IST)

ਜਲੰਧਰ- ਭਾਨਾ ਸਿੱਧੂ ਦੀ ਦਾਦੀ ਜੀ ਦਾ ਦਿਹਾਂਤ ਹੋ ਗਿਆ ਹੈ। ਜਿਸ ਬਾਰੇ ਉਸ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਭਾਨਾ ਸਿੱਧੂ ਨੇ ਲਿਖਿਆ ‘ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਹਾਂ ਕਿ ਮੇਰੇ ਬਹੁਤ ਹੀ ਸਤਿਕਾਰ ਯੋਗ ਦਾਦੀ ਸਰਦਾਰਨੀ ਜਸਵੰਤ ਕੌਰ ਅਕਾਲ ਚਲਾਣਾ ਕਰ ਗਏ ਹਨ।

 

 
 
 
 
 
 
 
 
 
 
 
 
 
 
 
 

A post shared by Bhana singh sidhu ( ਪੰਜਾਬ ) (@bhana._.sidhu)

ਭਾਨਾ ਸਿੱਧੂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਵੀ ਰਿਐਕਸ਼ਨ ਦਿੱਤੇ ਹਨ।ਦੱਸ ਦਈਏ ਕਿ ਭਾਨਾ ਸਿੱਧੂ, ਸਿੱਧੂ ਮੂਸੇਵਾਲਾ ਦਾ ਵੀ ਖਾਸ ਦੋਸਤ ਹੈ। ਉਹ ਪੰਜਾਬ ‘ਚ ਕਾਫੀ ਮਸ਼ਹੂਰ ਹੈ ਅਤੇ ਟ੍ਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਮੁੜਵਾਉਂਦਾ ਹੈ। ਹੁਣ ਤੱਕ ਉਹ ਵੱਡੀ ਗਿਣਤੀ ‘ਚ ਲੱਖਾਂ ਰੁਪਏ ਲੋਕਾਂ ਦੇ ਵਾਪਸ ਦਵਾ ਚੁੱਕਿਆ ਹੈ।ਉਸਨੇ ਵੱਖ-ਵੱਖ ਪੰਜਾਬੀ ਫਿਲਮਾਂ ਜਿਵੇਂ ਮੂਸਾ ਜੱਟ ਅਤੇ ਹੋਰ ਕਈ ਪੰਜਾਬੀ ਗੀਤਾਂ ਵਿੱਚ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News